‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਗੰਨਾ ਕਿਸਾਨਾਂ ਲਈ ਟਵੀਟ ਕਰਕੇ ਕਿਹਾ ਕਿ ਗੰਨਾ ਕਿਸਾਨਾਂ ਦੇ ਮਸਲੇ ਨੂੰ ਤੁਰੰਤ ਸੁਹਿਰਦਤਾ ਦੇ ਨਾਲ ਹੱਲ ਕਰਨ ਦੀ ਲੋੜ ਹੈ। ਸਿੱਧੂ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਿੱਚ ਕਾਸ਼ਤ ਦੀ ਵਧੇਰੇ ਲਾਗਤ ਦੇ ਬਾਵਜੂਦ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਮੁਕਾਬਲੇ ਸੂਬੇ ਦੀ ਭਰੋਸੇਯੋਗ ਕੀਮਤ ਬਹੁਤ ਘੱਟ ਹੈ। ਖੇਤੀਬਾੜੀ ਦੇ ਮਾਰਗ-ਦਰਸ਼ਕ ਵਜੋਂ ਪੰਜਾਬ ਐੱਸਏਪੀ ਬਿਹਤਰ ਹੋਣਾ ਚਾਹੀਦਾ ਹੈ।