Punjab

ਸਿੱਧੂ ਨੇ ਕਿਸਾਨ ਮੋਰਚੇ ਦਾ ਪੱਖ ਪੂਰ ਕੇ ਕੇਂਦਰ ਸਰਕਾਰ ਨੂੰ ਦਿਖਾਇਆ ਸੱਚ ਦਾ ਸ਼ੀਸ਼ਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ ਕਿਸਾਨੀ ਅੰਦੋਲਨ ਦਾ ਸਮਰਥਨ ਕਰਦਿਆਂ ਕੇਂਦਰ ਸਰਕਾਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਐੱਮ.ਐੱਸ.ਪੀ. ਨੂੰ ਕਾਨੂੰਨੀ ਆਧਾਰ ਦੇਣ ਅਤੇ ਐੱਮ.ਐੱਸ.ਪੀ. ਨੂੰ ਕੁੱਲ ਖੇਤੀ ਲਾਗਤ (ਸਵਾਮੀਨਾਥਨ ਕਮੇਟੀ ਦਾ C2 ਫਾਰਮੂਲਾ) ਤੋਂ 50 ਫੀਸਦ ਵੱਧ ਕਰਨ ਤੋਂ ਮੁੱਕਰੀ ਕੇਂਦਰ ਸਰਕਾਰ ਅੱਕ ਕੇ ਕਿਸਾਨਾਂ ‘ਤੇ ਹਿੰਸਕ ਹਮਲੇ ਕਰ ਰਹੀ ਹੈ ਅਤੇ ਕਾਰਪੋਰੇਟਾਂ ਦੇ ਹਿੱਤਾਂ ਲਈ ਧੱਕੇ ਨਾਲ ਤਿੰਨ ਕਾਲੇ ਕਾਨੂੰਨ ਲਾਗੂ ਕਰ ਰਹੀ ਹੈ। ਇਸ ਚੱਕਰਵਿਊ ਵਿੱਚੋਂ ਨਿਕਲਣ ਦਾ ਇੱਕੋ-ਇੱਕ ਰਾਹ ਹੈ ਅਤੇ ਇੱਕੋ-ਇੱਕ ਹੱਲ ਹੈ, ਉਹ ਪ੍ਰੋਗਰਾਮ ਜੋ ਮੈਂ 2017 ‘ਚ ਪਹਿਲੀ ਵਾਰ “ਪੰਜਾਬ ਕੈਬਨਿਟ ਦੀ ਹੱਕ ਕਮੇਟੀ” ਵਿੱਚ ਸੁਝਾਇਆ ਸੀ।