Punjab

ਕੈਪਟਨ ਨੇ ਸਿੱਧੂ ਦੇ ਜਨਮ ਵੇਲੇ ਦੀ ਦੱਸੀ ਕਿਹੜੀ ਗੱਲ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ਵਿੱਚ ਆਪਣੇ ਭਾਸ਼ਣ ਦੌਰਾਨ ਉੱਖੜੇ-ਉੱਖੜੇ ਸਾਫ ਨਜ਼ਰ ਆ ਰਹੇ ਸੀ। ਉਨ੍ਹਾਂ ਨੇ ਪੰਜਾਬ ਸਰਕਾਰ ਦੀਆਂ ਪਿਛਲੇ ਚਾਰ ਸਾਲਾਂ ਦੀਆਂ ਪ੍ਰਾਪਤੀਆਂ ਦੇ ਸੋਹਲੇ ਗਾਏ। ਨਾਲ ਹੀ, ਅਕਾਲੀਆਂ ਨੂੰ ਰਗੜੇ ਵੀ ਲਾਏ। ਕੈਪਟਨ ਨੇ ਆਪਣੇ ਭਾਸ਼ਣ ਵਿੱਚ ਵਧੇਰੇ ਸਮਾਂ ਦੇਸ਼ ਨੂੰ ਬਾਹਰਲੀਆਂ ਤਾਕਤਾਂ ਤੋਂ ਖਤਰੇ ਵੱਲ ਲਾਇਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਇੱਕਮੁੱਠ ਹੈ ਅਤੇ ਇਹ ਪੰਜਾਬ ਤੋਂ ਬਾਹਰ ਦੇਸ਼ ਨੂੰ ਅਗਵਾਈ ਦੇਣ ਦੇ ਸਮਰੱਥ ਵਿੱਚ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਕੋਈ ਛੋਟੀ ਗੱਲ ਨਹੀਂ ਹੁੰਦੀ, ਪੰਜਾਬ ਵਿੱਚ ਬਹੁਤ ਹੀ ਸਮੱਸਿਆਵਾਂ ਬਹੁਤ ਹਨ। ਉਨ੍ਹਾਂ ਕਿਹਾ ਕਿ ਮੈਂ ਤੇ ਜਾਖੜ ਹਮੇਸ਼ਾ ਇਕੱਠੇ ਰਹੇ ਹਾਂ। ਜਾਖੜ ਨੇ ਕਦੇ ਕਿਸੇ ਕੰਮ ਨੂੰ ਨਾਂਹ ਨਹੀਂ ਕੀਤੀ। ਅਸੀਂ ਇੱਕ ਨੰਬਰ ਉੱਤੇ ਰਹਿ ਕੇ ਕਰੋਨਾ ਦੀ ਜੰਗ ਲੜੀ ਹੈ। ਅਸੀਂ ਕੋਰੋਨਾ ਦੇ ਖਿਲਾਫ ਪੂਰੀ ਤਿਆਰੀ ਕੀਤੀ ਹੈ। ਸਿੱਧੂ ਨਾਲ ਆਪਣਾ ਰਿਸ਼ਤਾ ਦੱਸਦਿਆਂ ਕੈਪਟਨ ਨੇ ਕਿਹਾ ਕਿ 1963 ਵਿੱਚ ਸਿੱਧੂ ਦਾ ਜਨਮ ਹੋਇਆ, ਉਦੋਂ ਮੈਂ ਚੀਨ ਦੇ ਬਾਰਡਰ ‘ਤੇ ਤੈਨਾਤ ਸੀ।

ਉਨ੍ਹਾਂ ਕਿਹਾ ਕਿ ਪੂਰੇ ਹਿੰਦੁਸਤਾਨ ਵਿੱਚ ਪ੍ਰਾਇਮਰੀ ਐਜੁਕੇਸ਼ਨ,ਖੇਤੀਬਾੜੀ ਵਿੱਚ ਬਹੁਤ ਕੁੱਝ ਹਾਸਿਲ ਕੀਤਾ ਹੈ। ਬਹੁਤ ਕਮੀਆਂ ਰਹਿ ਜਾਂਦੀਆਂ ਹਨ। ਅਸੀਂ ਇਕੱਠੇ ਚੱਲਾਂਗੇ। ਕੈਪਟਨ ਨੇ ਕਿਹਾ ਕਿ ਮੇਰਾ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਉੱਤੇ ਭਰੋਸਾ ਨਹੀਂ ਹੈ। ਕੈਪਟਨ ਨੇ ਕਿਹਾ ਕਿ ਮੈਨੂੰ ਖਬਰਾਂ ਹਨ ਕਿ ਇਹ ਪਾਕਿਸਤਾਨ ਨਾਲ ਗੱਠਜੋੜ ਜਿਹੇ ਕਰਦੇ ਰਹਿੰਦੇ ਹਨ।