India Manoranjan Punjab

ਨਵਜੋਤ ਸਿੰਘ ਸਿੱਧੂ ਨੇ ਮੁੜ ਤੋਂ ਸਿਆਸਤ ਤੋਂ ਦੂਰ ਹੋਣ ਦੇ ਸੰਕੇਤ ਦਿੱਤੇ ! ਇਸ ਨਵੀਂ ਵੈੱਬ ਸੀਰੀਜ਼ ‘ਚ ਨਜ਼ਰ ਆਉਣਗੇ

ਬਿਉਰੋ ਰਿਪੋਰਟ – ਨਵਜੋਤ ਸਿੰਘ ਸਿੱਧੂ (Navjot singh sidhu)ਨੇ ਸਿਆਸਤ ਤੋਂ ਦੂਰ ਹੋਣ ਤੋਂ ਇੱਕ ਵਾਰ ਮੁੜ ਤੋਂ ਸੰਕੇਤ ਦਿੱਤੇ ਹਨ । 10 ਸਾਲ ਬਾਅਦ ਕ੍ਰਿਕਟ ਦੀ ਕਮੈਂਟਰੀ ਤੋਂ ਬਾਅਦ ਹੁਣ ਉਹ ਹੁਣ ਵੈੱਬ ਸੀਰੀਜ਼ (Web Series) ਵਿੱਚ ਨਜ਼ਰ ਆਉਣਗੇ । ਸਿੱਧੂ ਮਸ਼ਹੂਰ ਯੂ-ਟਿਊਬਰ (You tuber) ਅਤੇ ਅਦਾਕਾਰ ਭੁਵਨ ਬਾਮ (Bhuwan Bham) ਨਾਲ ਵੈੱਬ ਸੀਰੀਜ਼ ‘ਤਾਜ਼ਾ ਖ਼ਬਰ -2’ ਵਿੱਚ ਨਜ਼ਰ ਆਉਣਗੇ । ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਦਿੱਤੀ ਹੈ ।

ਨਵਜੋਤ ਸਿੰਘ ਸਿੱਧੂ ਨੇ ਆਪਣੇ ਇੰਸਟਰਾਗਰਾਮ ਅਕਾਊਂਟ ‘ਤੇ ਭੁਵਨ ਬਾਮ ਨਾਲ ਇੱਕ ਪੋਸਟ ਸ਼ੇਅਰ ਕੀਤੀ ਹੈ ਅਤੇ ਕੈਪਸ਼ਨ ਵਿੱਚ ਲਿਖਿਆ ਕਿ ਉਹ ‘ਤਾਜ਼ਾ ਖ਼ਬਰ ਸੀਜ਼ਨ -2’ ਦੀ ਸ਼ੂਟਿੰਗ ਕਰ ਰਹੇ ਹਨ । ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ ‘ਇੰਟਰਨੈੱਟ ਸੁਪਰਸਟਾਰ ਭੁਵਨ ਬਾਮ ਨਾਲ ਤਾਜ਼ਾ ਖ਼ਬਰ ਸੀਜ਼ਰ -2 ਦੀ ਸ਼ੂਟਿੰਗ’।

ਭੁਵਨ ਬਾਮ ਦੀ ਵੈੱਬ ਸੀਰੀਜ਼ ‘ਤਾਜ਼ਾ ਖ਼ਬਰ -1’ ਕਾਫੀ ਹਿੱਟ ਰਹੀ ਸੀ ਲੋਕਾਂ ਨੇ ਕਾਫੀ ਪਿਆਰ ਕੀਤਾ ਸੀ ਜਿਸ ਦੀ ਵਜ੍ਹਾ ਕਰਕੇ ਦੂਜੇ ਹਿੱਸੇ ਦਾ ਵੀ ਲੋਕਾਂ ਨੂੰ ਕਾਫੀ ਬੇਸਬਰੀ ਨਾਲ ਇੰਤਜ਼ਾਰ ਹੈ । 27 ਸਤੰਬਰ ਨੂੰ ‘ਤਾਜ਼ਾ ਖ਼ਬਰ -2’ Dinsney+Hotsatar ਤੇ ਰਿਲੀਜ਼ ਹੋਵੇਗੀ ।