India Manoranjan Punjab

ਨਵਜੋਤ ਸਿੰਘ ਸਿੱਧੂ ‘BIG BOSS’ ਵਿੱਚ ਜਾਣਗੇ ! ਪੋਸਟ ਪਾਕੇ ਲਿਖਿਆ ‘ਸੁਪਣਾ ਸੱਚ ਹੋਵੇਗਾ’!

ਬਿਉਰੋ ਰਿਪੋਰਟ – ਕੀ ਨਵਜੋਤ ਸਿੰਘ ਸਿੱਧੂ (Navjot singh sidhu) ਮੁੜ ਤੋਂ ਬਿੱਗ ਬੌਸ ਵਿੱਚ ਜਾ ਰਹੇ ਹਨ । ਉਨ੍ਹਾਂ ਨੇ ਆਪਣੇ ਫੇਸਬੁੱਕ ਐਕਾਉਂਟ ‘ਤੇ ਪੁਰਾਣੀ ਬਿੱਗ ਬੌਸ ਦੀ ਇਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ । ” Major Sidhu in Bigg Boss – dream come true।” । 2012 ਵਿੱਚ ਨਵਜੋਤ ਸਿੰਘ ਸਿੱਧੂ ਨੇ ਬਿੱਗ ਬੌਸ ਵਿਚਾਲੇ ਹੀ ਛੱਡ ਦਿੱਤਾ ਸੀ ਕਿਉਂਕਿ ਹੁਣ ਦੇ ਪ੍ਰਧਾਨ ਮੰਤਰੀ ਅਤੇ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਵਿਧਾਨਸਭਾ ਚੋਣਾਂ ਦੇ ਲਈ ਪ੍ਰਚਾਰ ਲਈ ਬੁਲਾਇਆ ਸੀ । ਉਸ ਵੇਲੇ ਸਿੱਧੂ ਬੀਜੇਪੀ ਵਿੱਚ ਸਨ ਅਤੇ ਪੀਐੱਮ ਮੋਦੀ ਦੇ ਕਾਫੀ ਨਜ਼ਦੀਕੀ ਸਨ ਇਸ ਲਈ ਉਹ ਮੰਨਾ ਨਹੀਂ ਕਰ ਸਕੇ ਸਨ । ਇਸੇ ਲਈ ਪੋਸਟ ਪਾਕੇ ਸਿੱਧੂ ਨੇ ਮੁੜ ਤੋਂ ਬਿੱਗ ਬੌਸ ਵਿੱਚ ਜਾਣ ਦੇ ਸੰਕੇਤ ਦਿੱਤੇ ਹਨ ।

 

‘ਬਿੱਗ ਬੌਸ OTT 3’ ਦਾ ਅੱਜ ਫਾਈਨਲ ਹੈ। ਸ਼ੋਅ ਦੇ ਫਿਨਾਲੇ ਲਈ ਮੇਕਰਸ ਨੇ ਪੂਰੀ ਤਿਆਰੀ ਕਰ ਲਈ ਹੈ। ਇਸ ਤੋਂ ਬਾਅਦ ਟੀਵੀ ‘ਤੇ ਟੈਲੀਕਾਸਟ ਹੋਣ ਵਾਲਾ ਬਿੱਗ ਬੌਸ ਸ਼ੁਰੂ ਹੋਵੇਗੀ ਜਿਸ ਦਾ ਹੋਸਟ ਸਲਮਾਨ ਖਾਨ ਕਰਨਗੇ । ਸਿੱਧੂ ਨੇ ਇਸੇ ਸਾਲ ਦੇ ਸ਼ੁਰੂਆਤ ਤੋਂ ਸਿਆਸਤ ਤੋਂ ਦੂਰੀਆਂ ਬਣਾ ਲਈ ਸੀ । ਉਨ੍ਹਾਂ ਦੀ 10 ਸਾਲ ਬਾਅਦ ਕ੍ਰਿਕਟ ਕੁਮੈਂਟਰੀ ਵਿੱਚ ਵਾਪਸੀ ਹੋਈ ਸੀ ।