Punjab

ਸਿੱਧੂ ਦੇ ਇਸ ਟਵੀਟ ਹੁਣ ਕੀ ਜਵਾਬ ਦੇਣਗੇ ਕੈਪਟਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਕ ਟਵੀਟ ਰਾਹੀਂ ਫਿਰ ਕੈਪਟਨ ਨੂੰ ਖੇਤੀ ਕਾਨੂੰਨਾਂ ਉੱਤੇ ਘੇਰਿਆ ਹੈ। ਇਸ ਟਵੀਟ ਵਿਚ ਕੈਪਟਨ ਅਮਰਿੰਦਰ ਸਿੰਘ ਨਾਲ ਜੁੜੀ ਇਕ ਵੀਡੀਓ ਟੈਗ ਕੀਤੀ ਗਈ ਹੈ, ਜਿਸ ਵਿੱਚ ਉਹ ਕਹਿ ਰਹੇ ਹਨ ਕਿ ਮੈਂ 1985-86 ਤੋਂ ਦੇਖ ਰਿਹਾਂ ਕਿ ਪੰਜਾਬ ਵਿੱਚ ਕੀ ਹੋਣਾ ਹੈ। ਕੈਪਟਨ ਕਹਿ ਰਹੇ ਹਨ ਕਿ ਮੈਂ ਅੰਬਾਨੀ ਨੂੰ ਕਾਲ ਕੀਤੀ ਹੈ ਤੇ ਕਿਹਾ ਕਿ ਤੁਹਾਡੇ ਪੰਜਾਬ ਵਿੱਚ 98 ਹਜ਼ਾਰ ਆਉਟਲੈਟ ਹਨ ਤੇ ਪੰਜਾਬ ਦੇ 12700 ਪਿੰਡ ਹਨ। ਬੀਜ ਤੁਸੀਂ ਦਿਓਗੇ ਤੇ ਦੇਖਭਾਲ ਅਸੀਂ ਕਰਾਂਗੇ। ਇਸ ਵੀਡੀਓ ਵਿਚ ਕੈਪਟਨ ਅੰਬਾਨੀ ਰਾਹੀਂ ਫਸਲ ਉਗਾਉਣ ਦੀ ਗੱਲ ਕਹਿ ਰਹੇ ਹਨ।

ਸਿੱਧੂ ਨੇ ਜੋ ਟਵੀਟ ਸਾਂਝਾ ਕੀਤਾ ਹੈ ਉਸਦੀ ਕੈਪਸ਼ਨ ਵਿੱਚ ਉਹ ਲਿਖ ਰਹੇ ਹਨ…3 ਕਾਲੇ ਕਾਨੂੰਨਾਂ ਦੇ ਨਿਰਮਾਤਾ, ਕੌਣ ਅੰਬਾਨੀ ਨੂੰ ਪੰਜਾਬ ਦੀ ਕਿਸਾਨੀ ਵਿੱਚ ਲੈ ਕੇ ਆਇਆ, ਜਿਸਨੇ 1-2 ਵੱਡੇ ਕਾਰਪੋਰੇਟਾਂ ਨੂੰ ਲਾਭ ਪਹੁੰਚਾਉਣ ਲਈ ਪੰਜਾਬ ਦੇ ਕਿਸਾਨਾਂ, ਛੋਟੇ ਵਪਾਰੀਆਂ ਅਤੇ ਕਿਰਤ ਨੂੰ ਤਬਾਹ ਕਰ ਦਿੱਤਾ !!