Punjab

“ਤਬਦੀਲੀ ਜ਼ਰੂਰੀ ਨਹੀਂ ਕਿ ਤਰੱਕੀ ਹੋਵੇ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਟਵੀਟ ਕਰਕੇ ਦਿੱਲੀ ਸਰਕਾਰ ਨੂੰ ਘੇਰਿਆ ਹੈ। ਸਿੱਧੂ ਨੇ ਟਵੀਟ ਕਰਕੇ ਕਿਹਾ ਕਿ ਕੇਜਰੀਵਾਲ ਜੀ, ਤੁਹਾਡੇ ਲੋਕ ਦਿੱਲੀ ਵਿੱਚ ਕੋਰਟ ਵਿੱਚ ਜਾ ਰਹੇ ਹਨ ਕਿਉਂਕਿ ਤੁਹਾਡੀ ਜਾਨ ਨੂੰ ਖ਼ਤਰਾ ਹੈ। ਪੰਜਾਬੀਆਂ ਦੀ ਜਾਨ ਦੀ ਵੀ ਫਿਕਰ ਕਰੋ। ਸਿੱਧੂ ਨੇ ਸਨੌਰ ਹਲਕੇ ਦੀ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਜੇਕਰ ਇਹ ਦਿੱਲੀ ਵਿੱਚ ਵਾਪਰਦਾ ਹੈ ਤਾਂ ਤੁਸੀਂ ਇਸਨੂੰ ਵਿਨਾਸ਼ਕਾਰੀ ਕਹਿੰਦੇ। ਆਹ ਦੇਖੋ ਪੰਜਾਬ ਵਿੱਚ ਕੀ ਹੋ ਰਿਹਾ ਹੈ। ਸਨੌਰ ਚ ਇੱਕ ਹੋਰ ਕਾਂਗਰਸੀ ਵਰਕਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ। ਪੰਜਾਬ ਵਿੱਚ ਲਾਅ ਐਂਡ ਆਰਡਰ ਬਹੁਤ ਨੀਵੇਂ ਪੱਧਰ ‘ਤੇ ਹੈ।

ਸਿੱਧੂ ਨੇ ਇੱਕ ਹੋਰ ਵੀਡੀਓ ਸਾਂਝੀ ਕਰਦਿਆਂ ਆਪ ਵਰਕਰਾਂ ਉੱਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਤਬਦੀਲੀ ਜ਼ਰੂਰੀ ਨਹੀਂ ਕਿ ਤਰੱਕੀ ਹੋਵੇ। ਇਹ ਬਦਲਾਵ ਨਹੀਂ ਹੈ, ਜਿਸ ਲਈ ਪੰਜਾਬ ਨੇ ਦਸਤਖਤ ਕੀਤੇ ਹਨ। ਕ ਤਲ, ਬੰਦੂਕ ਦੀ ਨੋਕ ‘ਤੇ ਕਾਰ ਚੋਰੀ, ਸਨੈਚਿੰਗ, ਗੁੰਡਾਗਰਦੀ ਅਤੇ ਕਬਜ਼ਾ…ਬੇਕਾਬੂ ‘ਆਪ’ ਵਰਕਰ ਸਵਾਰਥੀ ਮਨਸੂਬਿਆਂ ਦੀ ਪੂਰਤੀ ਕਰਨ ਦੇ ਲਈ ਭਗਤ ਸਿੰਘ ਦੀ ਨਿਰਸਵਾਰਥਤਾ ਅਤੇ ਕੁਰਬਾਨੀ ਦੀ ਵਿਚਾਰਧਾਰਾ ਤੋਂ ਵੱਖ ਹਨ।