Punjab

ਨਵਜੋਤ ਸਿੰਘ ਸਿੱਧੂ ਦਾ ਆਪ ‘ਤੇ ਨਿਸ਼ਾਨਾ

[1:36 pm, 03/05/2022] Guljinder Kaur: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਰੇਤੇ ਦੇ ਪੰਜਾਬ ਵਿੱਚ ਕਾਂਗਰਸ ਤੇ ਆਪ ਸਰਕਾਰ ਵੇਲੇ ਰੇਤੇ ਦੇ ਵੱਧੇ ਹੋਏ ਰੇਟਾਂ ਦੀ ਗੱਲ ਕਰਦਿਆਂ ਕਿਹਾ ਹੈ ਕਿ ਦੋ ਮਹੀਨੇ ਪਹਿਲਾਂ ਕਾਂਗਰਸ ਸਰਕਾਰ ਵੇਲੇ ਰੇਤੇ ਦਾ ਰੇਟ 900 ਰੁਪਏ ਸੈਂਕੜਾ ਸੀ ਭਾਵ ਇੱਕ ਟਰਾਲੀ ਜਿਸ ਵਿੱਚ 4 ਸੈਂਕੜੇ ਹੁੰਦੇ ਸਨ, ਦੀ ਕੁੱਲ ਕੀਮਤ 3600 ਰੁਪਏ ਹੁੰਦੀ ਸੀ ਪਰ ਹੁਣ ਆਪ ਦ ਸਰਕਾਰ ਵੇਲੇ ਇਸ ਦੀ ਕੀਮਤ 2200 ਰੁਪਏ ਸੈਂਕੜਾ ਹੋ ਗਈ ਹੈ ਤੇ ਇੱਕ ਟਰਾਲੀ 8800 ਰੁਪਏ ਦੀ ਪੈ ਰਹੀ ਹੈ ।

ਸਿੱਧੂ ਨੇ ਪ੍ਰੈਸ ਕਾਨਫਰੰਸ ਦੌਰਾਨ ਅਰਵਿੰਦ ਕੇਜਰੀਵਾਲ ਤੇ ਵਰਦਿਆਂ ਉਸ ਨੂੰ ਝੂਠਾ ਦਸਿਆ ਤੇ ਕਿਹਾ ਕਿ ਜਦੋਂ ਤੱਕ ਇਸ ਦੀ ਨੀਤੀ ਆਉਣੀ ਹੈ,ਉਦੋਂ ਤੱਕ ਪੰਜਾਬ ਬਰਬਾਦ ਹੋ ਜਾਣਾ ਹੈ। ਇਸ ਵਕਤ ਪੰਜਾਬ ਦੀ ਹਾਲਤ ਖਰਾਬ ਹੋ ਰਹੀ ਹੈ ਤੇ ਲੋਕ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਰਹੇ ਹਨ।

ਨਵਜੋਤ ਸਿੰਘ ਸਿੱਧੂ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਚੁਣੋਤੀ ਦਿੱਤੀ ਹੈ ਤੇ ਕਿਹਾ ਹੈ ਕਿ ਮਾਇਨਿੰਗ ਖੇਤਰ ਵਿੱਚੋਂ ਆਮਦਨ ਕੱਢ ਕੇ ਦਿਖਾਵੋ।ਜਦੋਂ ਤੱਕ ਠੇਕੇਦਾਰੀ ਸਿਸਟਮ ਖਤਮ ਨੀ ਹੁੰਦਾ,ਉਦੋਂ ਤੱਕ ਇਹ ਸੰਭਵ ਹੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਬਾਅਦ ਆਪ ਸਰਕਾਰ ਨੇ ਇਕ ਮਹੀਨੇ ਵਿੱਚ 7 ਹਜ਼ਾਰ ਕਰੋੜ ਦਾ ਕਰਜ਼ਾ ਚੁੱਕ ਲਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਰਾਜਕਤਾ ਫੈਲੀ ਹੋਈ ਹੈ,ਜਿਸ ਨਾਲ ਪੰਜਾਬ ਵਿੱਚ 80 ਬੰਦਿਆਂ ਦੀ ਮੌ ਤ ਹੋ ਗਈ ਹੈ। ਉਨ੍ਹਾਂ ਰੇਤੇ ਦੇ ਮਸਲੇ ਨੂੰ ਗੰਭੀਰ ਮਾਮਲਾ ਦਸਿਆ ਹੈ।

ਪ੍ਰੈਸ ਕਾਨਫਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਨੂੰ ਜਦੋਂ ਹਰੀਸ਼ ਚੌਧਰੀ ਅਤੇ ਰਾਜਾ ਵੜਿੰਗ ਵੱਲੋਂ ਸਿੱਧੂ ਖਿਲਾਫ ਹਾਈਕਮਾਂਡ ਨੂੰ ਲਿਖੀ ਚਿੱਠੀ ਸਬੰਧ ਸਵਾਲ ਕੀਤਾ ਗਿਆ ਤਾਂ ਉਹ ਪਹਿਲਾਂ ਤਾਂ ਪੱਤਰਕਾਰਾਂ ਨੂੰ ਇਹ ਹੀ ਕਹਿੰਦੇ ਰਹੇ ਕਿ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੁੱਦੇ ਤੋਂ ਪਾਸੇ ਨਾ ਜਾਓ, ਆਖਿਰ ਉਹ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਇਹ ਕਹਿ ਚੱਲਦੇ ਬਣੇ ਕਿ ਅੱਜ ਦੇ ਦਿਨ ਲਈ ਐਨਾਂ ਹੀ ਕਾਫੀ ਹੈ।