India Punjab

ਨਵਜੋਤ ਸਿੰਘ ਸਿੱਧੂ ਨੇ ਸੁਪਰੀਮ ਕੋਰਟ ਤੋਂ ਮੰਗੀ ਇੱਕ ਹਫ਼ਤੇ ਦੀ ਮੋਹਲਤ

ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦੇਸ਼ ਦੀ ਸਿਖਰਲੀ ਅਦਾਲਤ ਸੁਪਰੀਮ ਕੋਰਟ ਤੋਂ ਆਤਮ ਸਮਰਪਣ ਕਰਨ ਦੇ ਲਈ ਇੱਕ ਹਫ਼ਤੇ ਦਾ ਸਮਾਂ ਮੰਗਿਆ ਹੈ। ਉਨ੍ਹਾਂ ਨੇ ਇਹ ਮੁਹਲਤ ਸਿਹਤ ਠੀਕ ਹੋਣ ਤੱਕ ਮੰਗੀ ਹੈ। ਸੁਪਰੀਮ ਕੋਰਟ ਵੱਲੋਂ ਕੱਲ ਰੋਡਰੋਜ ਕੇਸ ਵਿੱਚ ਇੱਕ ਸਾਲ ਦੀ ਸਜ਼ਾ ਅਤੇ ਇੱਕ ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਗਿਆ ਸੀ । ਕਾਨੂੰਨੀ ਮਾਹਿਰਾਂ ਅਨੁਸਾਰ ਨਵਜੋਤ ਸਿੰਘ ਸਿੱਧੂ ਕੋਲ ਸੁਪੀਰਮ ਕੋਰਟ ਦੇ ਫੈਸਲੇ ਦੇ ਖ਼ਿਲਾਫ਼ ਕਿਊਰੇਟਿਵ ਪਟੀਸ਼ਨ ਦਾਇਰ ਕਰਨ ਦੀ ਆਪਸ਼ਨ ਬਚੀ ਹੋਈ ਹੈ ਅਤੇ ਜੇ ਇੱਕ ਹਫਤੇ ਦਾ ਸਮਾਂ ਮਿਲ ਜਾਂਦਾ ਹੈ ਤਾਂ ਉਹ ਪਟੀਸ਼ਨ ਦਾਇਰ ਕਰ ਸਕਦੇ ਹਨ। ਕਿਊਰੇਟਿਵ ਪਟੀਸ਼ਨ ਉੱਤੇ ਪੰਜ ਜੱਜਾਂ ਦਾ ਬੈਂਚ ਬੰਦ ਕਮਰਾ ਵਿਚਾਰ ਕਰੇਗਾ ਪਰ ਕੋਈ ਦਲੀਲ ਜਾਂ ਬਹਿਸ ਦਾ ਮੌਕਾ ਨਹੀਂ ਦਿੱਤਾ ਜਾਵੇਗਾ।

ਇਸ ਤੋਂ ਪਹਿਲਾਂ ਅੱਜ ਸਵੇਰ ਤੋਂ ਇਹ ਚਰਚਾ ਚੱਲ ਰਹੀ ਸੀ ਕਿ ਉਹ ਪਟਿਆਲਾ ਵਿੱਚ ਆਤਮ ਸਮਰਪਣ ਕਰਨਗੇ ਅਤੇ ਇਸ ਵਾਸਤੇ ਉਨ੍ਹਾਂ ਦੇ ਨੇੜਲੇ ਸਾਥੀਆਂ ਵੱਲੋਂ ਇਕੱਠ ਕਰਨ ਲਈ ਪਾਰਟੀ ਮੈਂਬਰਾਂ ਨੂੰ ਸੁਨੇਹੇ ਵੀ ਦਿੱਤੇ ਗਏ ਸਨ। ਹਾਲੇ ਕੱਲ ਹੀ ਸਿੱਧੂ ਪਟਿਆਲਾ ਵਿੱਚ ਹਾਥੀ ਉੱਤੇ ਚੜ ਕੇ ਵਿਰੋਧ ਪ੍ਰਦਰ ਸ਼ਨ ਕਰਦੇ ਹਨ ,ਉਸੇ ਦਿਨ ਅਦਾਲਤ ਉਸ ਨੂੰ ਸ ਜ਼ਾ ਸੁਣਾਉਂਦੀ ਹੈ,ਜੁਰਮਾਨਾ ਕਰਦੀ ਹੈ ਤੇ ਅਗਲੇ ਹੀ ਦਿਨ ਉਹਨਾਂ ਦੀ ਤਬੀਅਤ ਖਰਾਬ ਹੋ ਜਾਂਦੀ ਹੈ ।

34 ਸਾਲ ਪੁਰਾਣੇ ਕੇਸ ਵਿੱਚ ਅਦਾਲਤ ਵੱਲੋਂ ਸਿੱਧੂ ਨੂੰ ਆਤਮ ਸਮਰਪਨ ਕਰਨ ਦਾ ਨਾ ਕੋਈ ਸਮਾਂ ਦਿੱਤਾ ਗਿਆ ਅਤੇ ਨਾ ਹੀ ਕੋਈ ਥਾਂ ਦੱਸੀ ਗਈ ਸੀ। ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਿੱਧੂ ਨੂੰ ਤਿੰਨ ਸਾਲ ਦੀ ਸ ਜ਼ਾ ਸੁਣਾਈ ਗਈ ਸੀ। ਜਿਸ ਤੋਂ ਬਾਅਦ ਉਹ ਸੁਪਰੀਮ ਕੋਰਟ ਪਹੁੰਚੇ ਸੀ।ਪਹਿਲਾਂ ਸੁਪਰੀਮ ਕੋਰਟ ਨੇ ਉਹਨਾਂ ਨੂੰ ਰਾਹਤ ਦਿੱਤੀ ਸੀ ਪਰ ਸੁਪਰੀਮ ਕੋਰਟ ਨੇ ਸਿੱਧੂ ਖ਼ਿ ਲਾਫ਼ ਪੀ ੜਤ ਪਰਿਵਾਰ ਵੱਲੋਂ ਦਾਇਰ ਮੁੜ ਵਿਚਾਰ ਪਟੀਸ਼ਨ ਨੂੰ ਮਨਜ਼ੂਰੀ ਦਿੱਤੀ ਸੀ ਤੇ ਕੱਲ ਇਸ ਉੱਤੇ ਫ਼ੈਸਲਾ ਸੁਣਾਇਆ ਗਿਆ ਸੀ।