Punjab

ਜੇਲ੍ਹ ਤੋਂ ਬਾਹਰ ਆਉਂਦੇ ਹੀ ਸਿੱਧੂ CM ਮਾਨ ‘ਤੇ ਗਰਜੇ !

ਬਿਊਰੋ ਰਿਪੋਰਟ : 317 ਦਿਨ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਤੋਂ ਬਾਹਰ ਨਿਕਲਣ ਲਈ ਕਾਗਜ਼ੀ ਕਾਰਵਾਈ ਲਈ 6 ਘੰਟੇ ਦਾ ਵਾਧੂ ਇੰਤਜ਼ਾਰ ਕਰਨਾ ਪੈ ਗਿਆ । ਉਹ ਤਕਰੀਬਨ ਸ਼ਾਮ 6 ਵਜੇ ਪਟਿਆਲਾ ਜੇਲ੍ਹ ਤੋਂ ਬਾਹਰ ਨਿਕਲੇ ਜਦਕਿ 12 ਵੇਂ ਉਨ੍ਹਾਂ ਨੇ ਬਾਹਰ ਆਉਣਾ ਸੀ । ਜੇਲ੍ਹ ਤੋਂ ਬਾਹਰ ਨਿਕਲਣ ਸਮੇਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਮੱਥਾ ਟੇਕਿਆ । ਨੀਲੀ ਪੱਗ ਅਤੇ ਨੀਲੇ ਕੱਪੜਿਆਂ ਵਿੱਚ ਨਜ਼ਰ ਆਏ ਸਿੱਧੂ ਪੁਰਾਣੇ ਅੰਦਾਜ਼ ਵਿੱਚ ਗਰਜ਼ੇ । ਉਨ੍ਹਾਂ ਨੇ ਕਿਹਾ ਭਗਵੰਤ ਮਾਨ ਸਰਕਾਰ ਜਾਣ ਬੁਝ ਕੇ ਉਨ੍ਹਾਂ ਦੀ ਰਿਹਾਈ ਵਿੱਚ ਦੇਰ ਕਰ ਰਹੀ ਸੀ ਤਾਂਕਿ ਮੀਡੀਆ ਚੱਲਿਆ ਜਾਵੇ ਅਤੇ ਉਨ੍ਹਾਂ ਦੀ ਗੱਲ ਲੋਕਾਂ ਤੱਕ ਨਾ ਪਹੁੰਚੇ । ਸਿੱਧੂ ਨੇ ਕਿਹਾ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਇਆ,ਲਾਅ ਐਂਡ ਆਰਡਰ ਖਰਾਬ ਕੀਤਾ । ਤੁਸੀਂ ਮੇਰੇ ਸੁਰੱਖਿਆ ਘਟਾ ਦਿੱਤੀ,ਇੱਕ ਸਿੱਧੂ ਮਰਵਾਇਆ ਦੂਜਾ ਸਿੱਧੀ ਵੀ ਮਰਵਾਉਣਾ ਚਾਹੁੰਦੇ ਹੋ। ਸਿੱਧੂ ਨੇ ਕਿਹਾ ਮਾਨ ਨੇ ਕਿਹਾ ਬਰਗਾੜੀ ਦਾ ਇਨਸਾਫ ਦੇਵਾਂਗਾ ਪਰ ਕੁਝ ਨਹੀਂ ਕੀਤਾ । ਮੈਂ ਸੋਚਿਆ ਸੀ ਕਿ ਤੂੰ ਮੇਰਾ ਛੋਟਾ ਭਰਾ ਹੈ ਪਰ ਤੇਰਾ ਦਿਲ ਬਹੁਤ ਛੋਟਾ ਸੀ । ਸਿੱਧੂ ਨੇ ਕਿਹਾ ਭਗਵੰਤ ਮਾਨ ਸਰਕਾਰ ਨੇ ਅਖਬਾਰਾਂ ਵਿੱਚ ਹੀ ਵਿਕਾਸ ਕਰਵਾਇਆ,ਤੁਸੀਂ ਕਿਹਾ ਸੀ ਕਿ ਅਸੀਂ ਰੇਤੇ ਲਈ ਕਾਰਪੋਰੇਸ਼ਨ ਬਣਾਉਣੀ ਹੈ ਕਿੱਥੇ ਹੈ। ਸਿੱਧੂ ਨੇ ਪੁੱਛਿਆ ਕਿ ਪੰਜਾਬ ਦੇ ਸਿਰ ‘ਤੇ ਕਰਜ਼ਾ ਚੜਾ ਕੇ ਤੁਸੀਂ ਫ੍ਰੀ ਬਿਜਲੀ ਕਿਵੇਂ ਦੇ ਰਹੇ ਹੋ । ਸਿੱਧੂ ਨੂੰ ਜਦੋਂ ਅੰਮ੍ਰਿਤਪਾਲ ਸਿੰਘ ਨੂੰ ਲੈਕੇ ਸਵਾਲ ਪੁੱਛਿਆ ਤਾਂ ਉਨ੍ਹਾ ਨੇ ਕਿਹਾ ਪੰਜਾਬ ਦੀ ਕਾਨੂੰਨੀ ਹਾਲਤ ਦੇ ਬਾਰੇ ਮੈਂ ਸਿੱਧੂ ਮੂਸੇਵਾਲਾ ਦੇ ਘਰ ਜਾਕੇ ਬੋਲਾਂਗਾ । ਇਸ ਤੋਂ ਬਾਅਦ ਸਿੱਧੂ ਨੇ ਕੇਂਦਰ ਸਰਕਾਰ ‘ਤੇ ਜਮਕੇ ਨਿਸ਼ਾਨਾ ਲਗਾਇਆ ਅਤੇ ਰਾਹੁਲ ਗਾਂਧੀ ਦੀ ਤਾਰੀਫ ਕੀਤੀ ।

ਸਿੱਧੂ ਦਾ ਕੇਂਦਰ ਸਰਕਾਰ ‘ਤੇ ਨਿਸ਼ਾਨਾ

ਜੇਲ੍ਹ ਤੋਂ ਬਾਹਰ ਨਿਕਲ ਦੇ ਹੀ ਸਿੱਧੂ ਨੇ ਕਿਹਾ ਜਿਸ ਕਾਨੂੰਨੀ ਧਾਰਾ ਵਿੱਚ ਉਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ ਹੈ ਉਸ ਵਿੱਚ ਕਦੇ ਵੀ ਕੋਈ ਜੇਲ੍ਹ ਨਹੀਂ ਗਿਆ ਸੀ ਮੈਨੂੰ ਸਾਜਿਸ਼ ਦੇ ਤਹਿਤ ਜੇਲ੍ਹ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸਾਰੇ ਸੰਸਥਾਨਾਂ ਨੂੰ ਆਪਣੇ ਅਧੀਨ ਕਰ ਲਿਆ ਹੈ ਅਤੇ ਸਾਰੇ ਗਲਤ ਕੰਮ ਕਰਵਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਜਦੋਂ ਵੀ ਤਾਨਾਸ਼ਾਹੀ ਆਈ ਕਰਾਂਤੀ ਆਈ, ਮੈਂ ਠੋਕ ਕੇ ਕਹਿੰਦਾ ਹਾਂ ਕਰਾਂਤੀ ਦਾ ਨਾਂ ਰਾਹੁਲ ਗਾਂਧੀ ਹੈ । ਅੱਜ ਲੋਕਤੰਤਰ ਨਾਂ ਦੀ ਚੀਜ਼ ਨਹੀਂ ਹੈ,ਭਗਵੰਤ ਮਾਨ ਵੀ ਸੁਣ ਰਿਹਾ ਹੋਵੇ ਤਾਂ ਸੁਣ ਲਏ। ਸਿੱਧੂ ਨੇ ਕਿਹਾ ਪੰਜਾਬ ਦਾ ਮਾਹੌਲ ਖਰਾਬ ਕਰਕੇ ਰਾਸ਼ਟਰਪਤੀ ਸ਼ਾਸਨ ਲਗਾਉਣ ਦੀਆਂ ਸਾਜਿਸ਼ਾਂ ਚੱਲ ਰਹੀਆਂ ਹਨ । ਜਿੱਥੇ ਘੱਟ ਗਿਣਤੀਆਂ ਦੀ ਸਰਕਾਰ ਹੈ ਉੱਥੇ ਕੇਂਦਰ ਸਰਕਾਰ ਸਾਜਿਸ਼ ਕਰ ਰਹੀ ਹੈ । ਪਹਿਲਾਂ ਲਾਅ ਐਂਡ ਆਰਡਰ ਦੀ ਪਰੇਸ਼ਾਨੀ ਸਿਰਜੀ ਜਾਂਦੀ ਹੈ ਅਤੇ ਫਿਰ ਕਹਿੰਦੇ ਹਨ ਅਸੀਂ ਸ਼ਾਂਤ ਕਰ ਦਿੱਤਾ । ਮੈਂ ਕਹਿੰਦਾ ਹਾਂ ਕਿ ਪੰਜਾਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਆਪ ਕਮਜ਼ੋਰ ਹੋ ਜਾਉਗੇ। ਮੈਂ ਆਪਣੇ ਪਰਿਵਾਰ ਦੇ ਲਈ ਨਹੀਂ ਲੜ ਰਿਹਾ ਹਾਂ। ਪ੍ਰਿਅੰਕਾ ਅਤੇ ਰਾਹੁਲ ਮੇਰੇ ਨਾਲ ਚਟਾਨ ਦੀ ਤਰ੍ਹਾਂ ਖੜੇ ਰਹੇ ਹਨ । ਸਰਕਾਰ ਆਪਣੀ ਨਾਕਾਮੀ ਲੁਕਾਉਣ ਦੇ ਲਈ ਪੰਜਾਬ ਦੇ ਖਿਲਾਫ ਅਜਿਹੀ ਸਾਜਿਸ਼ਾਂ ਕਰ ਰਹੀ ਹੈ । ਸਿੱਧੂ ਜਦੋਂ ਬਾਹਰ ਆਏ ਤਾਂ ਉਨ੍ਹਾਂ ਦਾ ਭਾਰ ਵੀ ਕਾਫੀ ਘੱਟਿਆ ਸੀ ।

ਸਿੱਧੂ ਨੇ 35 ਕਿਲੋ ਭਾਰ ਘਟਾਇਆ

ਨਵਜੋਤ ਸਿੰਘ ਸਿੱਧੂ ਜਦੋਂ ਜੇਲ੍ਹ ਤੋਂ ਬਾਹਰ ਆਏ ਤਾਂ ਉਹ ਪੂਰੀ ਤਰ੍ਹਾਂ ਨਾਲ ਬਦਲੇ ਹੋਏ ਸਨ । ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਘੱਟੋ ਘੱਟ 35 ਕਿਲੋਂ ਭਾਰ ਘਟਾਇਆ ਹੈ ਜਦੋਂ ਉਹ ਜੇਲ੍ਹ ਗਏ ਸਨ ਤਾਂ ਉਨ੍ਹਾਂ ਦਾ ਭਾਰ 134 ਕਿਲੋ ਸੀ । ਸਾਬਕਾ ਵਿਧਾਇਕ ਨਵਤੇਜ ਚੀਮਾ ਨੇ ਇਸ ਦਾ ਖੁਲਾਸਾ ਕੀਤਾ ਹੈ ਕਿ ਸਿੱਧੂ ਨੇ ਕਸਰਤ ਦੇ ਜ਼ਰੀਏ 35 ਕਿਲੋ ਭਾਰ ਘਟਾਇਆ ਹੈ ਜਿਸ ਦੀ ਵਜ੍ਹਾ ਕਰਕੇ ਜਿਹੜੀਆਂ ਬਿਮਾਰੀਆਂ ਤੋਂ ਸਿੱਧੂ ਪਰੇਸ਼ਾਨ ਸਨ ਉਹ ਹੁਣ ਕਾਫੀ ਹੱਦ ਤੱਕ ਦੂਰ ਹੋ ਗਈ ਹੈ।

ਸਿੱਧੂ ਦੇ ਇਲਜ਼ਾਮਾਂ ਦਾ ਆਪ ਵੱਲੋਂ ਪਲਟਵਾਰ

ਨਵਜੋਤ ਸਿੰਘ ਸਿੱਧੂ ਵੱਲੋਂ ਉਨ੍ਹਾਂ ਦੀ ਰਿਹਾਈ ਦੇਰ ਨਾਲ ਕਰਨ ਦੇ ਇਲਜ਼ਾਮਾਂ ਦਾ ਜਵਾਬ ਆਪ ਵੱਲੋਂ ਦਿੱਤਾ ਗਿਆ ਹੈ । ਉਨ੍ਹਾਂ ਨੇ ਕਿਹਾ ਸਿੱਧੂ ਡਰਾਮੇਬਾਜ਼ ਹੈ,ਰਿਹਾਈ ਦੇ ਆਰਡਰ ਸਵੇਰੇ 8 ਵਜੇ ਹੀ ਜਾਰੀ ਹੋ ਚੁੱਕੇ ਸਨ । ਸਿੱਧੂ ਨੇ ਜਾਣ ਬੁਝ ਕੇ ਰਿਹਾਈ ਵਿੱਚ ਦੇਰੀ ਕੀਤੀ ਹੈ । ਆਪ ਨੇ ਕਿਹਾ ਤੁਸੀਂ ਅਪਰਾਧਿਕ ਮਾਮਲੇ ਵਿੱਚ ਜੇਲ੍ਹ ਗਏ ਸੀ ।