Punjab

ਨਵਜੋਤ ਸਿੰਘ ਸਿੱਧੂ ਦੀ ਜੇ ਲ੍ਹ ਸਿਆਸਤ ਨੇ ਉਡਾਏ ਵੜਿੰਗ ਦੇ ਹੋਸ਼ !

ਪਟਿਆਲਾ ਦੇ ਕੇਂਦਰੀ ਜੇ ਲ੍ਹ ਵਿੱਚ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੇ ਸਾਬਕਾ ਵਿਧਾਇਕਾਂ ਨਾਲ ਕੀਤੀ ਮੀਟਿੰਗ

ਦ ਖ਼ਾਲਸ ਬਿਊਰੋ : ਪਟਿਆਲਾ ਜੇ ਲ੍ਹ ਵਿੱਚ 1 ਸਾਲ ਦੀ ਸ ਜ਼ਾ ਕੱਟ ਰਹੇ ਨਵਜੋਤ ਸਿੰਘ ਸਿੱਧੂ ਹੁਣ ਵੀ ਸਿਆਸਤ ਵਿੱਚ ਪੂਰੀ ਤਰ੍ਹਾਂ ਨਾਲ ਸਰਗਰਮ ਨਜ਼ਰ ਆ ਰਹੇ ਹਨ। ਜੇ ਲ੍ਹ ਦੀਆਂ ਚਾਰ ਦੀਵਾਰਾਂ ਦੇ ਪਿੱਛੇ ਉਹ ਬਾਹਰ ਹੋ ਰਹੀ ਹਰ ਸਿਆਸੀ ਖ਼ਬਰ ‘ਤੇ ਨਜ਼ਰ ਰੱਖ ਰਹੇ ਹਨ। ਜੇ ਲ੍ਹ ਜਾਣ ਤੋਂ ਪਹਿਲਾਂ ਸਿੱਧੂ ਨੇ ਇੱਕ ਤੋਂ ਬਾਅਦ ਇੱਕ ਮੀਟਿੰਗਾਂ ਕਰਕੇ ਕਾਂਗਰਸ ਵਿੱਚ ਆਪਣਾ ਧੜਾ ਖੜਾ ਕਰ ਲਿਆ ਸੀ। ਕਾਂਗਰਸ ਦੇ ਕਈ ਆਗੂ ਬੀਜੇਪੀ ਵਿੱਚ ਸ਼ਾਮਲ ਹੋਏ ਪਰ ਉਨ੍ਹਾਂ ਦਾ ਸਮਰਥਕ ਆਗੂ ਹੁਣ ਵੀ ਉਨ੍ਹਾਂ ਦੇ ਨਾਲ ਖੜੇ ਨਜ਼ਰ ਆ ਰਹੇ ਹਨ। ਸਿੱਧੂ ਨੇ ਜੇਲ੍ਹ ਤੋਂ ਬਾਹਰ ਰਹਿੰਦੇ ਹੋਏ ਜਿਸ ਤਰ੍ਹਾਂ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨਾਲ ਮੀਟਿੰਗ ਨਹੀਂ ਕੀਤੀ ਉਸੇ ਤਰ੍ਹਾਂ ਜੇਲ੍ਹ ਵਿੱਚ ਜਦੋਂ ਵੜਿੰਗ ਉਨ੍ਹਾਂ ਨੂੰ ਮਿਲਣ ਪਹੁੰਚੇ ਤਾਂ ਸਿੱਧੂ ਨੇ ਨਰਾਤੇ ਦਾ ਬਹਾਨਾ ਬਣਾ ਕੇ ਮੀਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਪਰ 2 ਦਿਨ ਬਾਅਦ ਉਨ੍ਹਾਂ ਨੇ ਆਪਣੇ ਖਾਸ ਆਗੂਆਂ ਨਾਲ ਜੇਲ੍ਹ ਵਿੱਚ ਤਕਰੀਬਨ 40 ਮਿੰਟ ਤੱਕ ਮੀਟੰਗ ਕੀਤੀ ।

ਸਿੱਧੂ ਦੀ ਜੇਲ੍ਹ ਸਿਆਸਤ

6 ਜੁਲਾਈ ਨੂੰ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਡਿਪਟੀ ਸੀਐੱਮ ਸੁਖਜਿੰਦਰ ਸਿੰਘ ਰੰਧਾਵਾ ਨੇ ਨਾਭਾ ਜੇ ਲ੍ਹ ਵਿੱਚ ਸਾਧੂ ਸਿੰਘ ਧਰਮਸੋਤ ਨਾਲ ਮੀਟਿੰਗ ਕੀਤੀ । ਇਸ ਤੋਂ ਬਾਅਦ ਉਨ੍ਹਾਂ ਨੇ ਬਾਹਰ ਆ ਕੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਜਾਣਾ ਸੀ ਪਰ ਸਿੱਧੂ ਨੇ ਨਰਾਤੇ ਦੀ ਵਜ੍ਹਾਂ ਕਰਕੇ ਸੋਮਵਾਰ ਤੋਂ ਬਾਅਦ ਮਿਲਣ ਲਈ ਕਿਹਾ ਹੈ।

ਜਦਕਿ ਸ਼ੁੱਕਰਵਾਰ ਨੂੰ ਹੀ ਸਿੱਧੂ ਨੇ ਸਾਬਕਾ ਕੈਬਨਿਟ ਮੰਤਰੀ ਓ.ਪੀ ਸੋਨੀ,ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਅਤੇ ਸਾਬਕਾ ਮੰਤਰੀ ਸੁੱਖ ਸਰਕਾਰੀਆ ਨਾਲ 40 ਮਿੰਟ ਤੱਕ ਮੁਲਾਕਾਤ ਕੀਤੀ। ਸਾਫ ਹੈ ਨਵਜੋਤ ਸਿੰਘ ਸਿੱਧੂ ਰਾਜਾ ਵੜਿੰਗ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਨਹੀਂ ਮਿਲਣਾ ਚਾਉਂਦੇ ਸਨ । ਇਸੇ ਲਈ ਉਨ੍ਹਾਂ ਨੇ ਨਰਾਤੇ ਦਾ ਬਹਾਨਾ ਬਣਾਇਆ ਹੋ ਸਕਦਾ ਹੈ। ਪੰਜਾਬ ਕਾਂਗਰਸ ਵਿੱਚ ਲਗਾਤਾਰ ਬਗਾਵਤ ਰਾਜਾ ਵੜਿੰਗ ਲਈ ਚਿੰਤਾ ਦਾ ਵਿਸ਼ਾ ਹੈ। 1 ਸਾਲ ਦੇ ਬਾਅਦ ਜਦੋਂ ਸਿੱਧੂ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਇਹ ਹੀ ਸਿੱਧੂ ਦੀ ਕਾਂਗਰਸ ਵਿੱਚ ਮਜਬੂਤੀ ਦਾ ਵੱਡਾ ਅਧਾਰ ਬਣ ਸਕਦਾ ਹੈ। ਵੜਿੰਗ ਵੀ ਇਸ ਗੱਲ ਤੋਂ ਜਾਣੂ ਨੇ, ਸਿਰਫ਼ ਇੰਨਾਂ ਹੀ ਨਹੀਂ ਕਾਂਗਰਸ ਦੇ ਕਈ ਸੀਨੀਅਰ ਆਗੂ ਵੀ ਭਾਵੇ ਦੱਬੀ ਜ਼ਬਾਨ ਵਿੱਚ ਹੀ ਸੀ ਨਵਜੋਤ ਸਿੰਘ ਸਿੱਧੂ ਦੀ ਇਸ ਸਿਆਸੀ ਤਾਕਤ ਤੋਂ ਜਾਣੂ ਹਨ। ਰਾਜਾ ਵੜਿੰਗ ਨੂੰ ਪ੍ਰਧਾਨ ਬਣਨ ਤੋਂ ਬਾਅਦ ਵੀ ਇਹ ਡਰ ਲਗਾਤਾਰ ਸਤਾ ਰਿਹਾ ਹੈ ਇਸੇ ਲਈ ਉਨ੍ਹਾਂ ਨੇ ਹਾਈਕਮਾਨ ਤੋਂ 5 ਸਾਲ ਦੇ ਲਈ ਪ੍ਰਧਾਨਗੀ ਮੰਗੀ ਹੈ ।