‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਆਪਣੀ ਹੀ ਕੈਪਟਨ ਸਰਕਾਰ ‘ਤੇ ਮਿੱਠੇ ਮਿੱਠੇ ਨਿਸ਼ਾਨੇ ਲਾ ਕੇ ਸਮਝਾਉਣ ਦੀ ਕੋਸ਼ਿਸ਼ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਾਨੂੰ ਕੁਝ ਪਤਾ ਹੋਣ ਦੇ ਬਾਵਜੂਦ ਅਸੀਂ ਕੇਂਦਰੀ ਕਾਨੂੰਨਾਂ ਵਿਚ ਸੋਧ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਵਾਪਸ ਭੇਜ ਰਹੇ ਹਾਂ, ਜਦੋਂ ਕਿ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇਹ ਸਾਰੀਆਂ ਸੋਧਾਂ ਉਦੋਂ ਤਕ ਲਾਗੂ ਨਹੀਂ ਹੋ ਸਕਦੀਆਂ ਜਦ ਤੱਕ ਜਾਂ ਤਾਂ ਰਾਸ਼ਟਰਪਤੀ ਦੀ ਮਨਜ਼ੂਰੀ ਨਹੀਂ ਮਿਲ ਜਾਂਦੀ ਜਾਂ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਪਹਿਲਾਂ ਵਾਪਸ ਨਹੀਂ ਲੈ ਲੈਂਦੀ। ਉਨ੍ਹਾਂ ਕਿਹਾ ਕਿ ਸਿਰਫ਼ ਸੋਧਾਂ ਲੈ ਕੇ ਅਸੀਂ ਸੰਵਿਧਾਨਿਕ ਮੁਖੀਆਂ ਕੋਲ ਜਾ ਰਹੇ ਹਾਂ, ਜੋ ਸਾਡੀ ਸ਼ਾਇਦ ਨਾ ਮੰਨਣ, ਪਰ ਅਸੀਂ 3 ਕਰੋੜ ਪੰਜਾਬੀਆਂ ਦੁਆਰਾ ਸਾਨੂੰ ਦਿੱਤੀ ਜਮਹੂਰੀ ਸ਼ਕਤੀ ਨੂੰ ਉਨ੍ਹਾਂ ਦੀਆਂ ਇੱਛਾਵਾਂ ਦਾ ਸਨਮਾਨ ਕਰਦਿਆਂ ਕਿਉਂ ਨਹੀਂ ਵਰਤ ਰਹੇ ?
ਬਿਨਾਂ ਸਮਾਂ ਗੁਆਏ ਪੰਜਾਬ ਦੇ ਕਿਸਾਨਾਂ ਦੀ ਮਦਦ ਲਈ ਜੋ ਸਾਡੇ ਵੱਲ ਉਮੀਦ ਨਾਲ ਵੇਖ ਰਹੇ ਹਨ।