ਬਿਉਰੋ ਰਿਪੋਰਟ : ਲੋਕਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਦਰਾਰ ਵੱਧ ਦੀ ਜਾ ਰਹੀ ਹੈ। ਨਵਜੋਤ ਸਿੰਘ ਸਿੱਧੂ ਦੀ ਐਤਵਾਰ ਮੋਗਾ ਦੇ ਬੁਗੀਪੁਰ ਬਾਈਪਾਸ ਰੈਲੀ ਦਾ ਅਦਾਕਾਰ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਅਤੇ ਮੋਗਾ ਪ੍ਰਭਾਰੀ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਵਿਰੋਧ ਕੀਤਾ ਹੈ । ਉਨ੍ਹਾਂ ਨੇ ਕਾਂਗਰਸ ਵਰਕਰਾਂ ਨੂੰ ਜਾਣ ਤੋਂ ਰੋਕਿਆ ਹੈ
ਮੋਗਾ ਦੀ ਹਲਕਾ ਇੰਚਾਰਚ ਮਾਲਵਿਕਾ ਸੂਦ ਨੇ ਕਿਹਾ ਸਿੱਧੂ ਦੀ ਰੈਲੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਰੈਲੀ ਦਾ ਪ੍ਰਬੰਧ ਕਰਨ ਵਾਲਾ ਮਹੇਸ਼ਿੰਦਰ ਸਿੰਘ ਮੋਗਾ ਹਲਕੇ ਦਾ ਰਹਿਣ ਵਾਲਾ ਨਹੀਂ ਹੈ। ਮਹੇਸ਼ਿੰਦਰ ਸਿੰਘ 2022 ਦੀਆਂ ਚੋਣਾਂ ਦੌਰਾਨ ਆਪ ਨੂੰ ਵੋਟ ਪਾਉਣ ਦੇ ਲਈ ਪ੍ਰਭਾਵਿਤ ਕਰ ਰਿਹਾ ਸੀ । ਕੁਝ ਦਿਨ ਪਹਿਲਾਂ ਉਸ ਨੇ ਸਿੱਧੂ ਨੂੰ ਰੈਲੀ ਦੇ ਪੋਸਟਰ ਤੋਂ ਉਨ੍ਹਾਂ ਦੀ ਤਸਵੀਰ ਹਟਾਉਣ ਨੂੰ ਵੀ ਕਹਿ ਦਿੱਤਾ ਸੀ। ਇਸ ਤੋਂ ਪਹਿਲਾਂ ਸੂਬਾ ਪਾਰਟੀ ਪ੍ਰਧਾਨ ਰਾਾਜ ਵੜਿੰਗ ਨੇ ਨਵਜੋਤ ਸਿੰਘ ਸਿੱਧੂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਤੁਸੀਂ ਰੈਲੀ ਕਰੋ ਪਰ ਪਾਰਟੀ ਦੇ ਮੌਜੂਦਾ ਉਮੀਦਵਾਰ ਖਿਲਾਫ ਜੇਕਰ ਰੈਲੀ ਕਰੋਗੇ ਤਾਂ ਅਨੁਸ਼ਾਸਨ ਦੇ ਮੁਤਾਬਿਕ ਕਾਰਵਾਈ ਹੋਵੇਗੀ । ਵੜਿੰਗ ਸਮੇਤ ਪੰਜਾਬ ਦੇ ਹੋਰ ਆਗੂਆਂ ਦੀ ਸਿੱਧੂ ਦੀ ਇਸ ਰੈਲੀ ‘ਤੇ ਨਜ਼ਰ ਹੈ। ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦੇਵੇਂਧਰ ਯਾਦਵ ਸਾਹਮਣੇ ਪੰਜਾਬ ਕਾਂਗਰਸ ਦੇ ਆਗੂ ਸਿੱਧੂ ਦੀ ਸ਼ਿਕਾਇਤ ਵੀ ਕਰ ਚੁੱਕੇ ਹਨ।
ਨਵਜੋਤ ਸਿੰਘ ਸਿੱਧੂ ਨੇ ਤਕਰੀਬਨ 2 ਹਫ਼ਤੇ ਪਹਿਲਾਂ ਸੋਸ਼ਲ ਮੀਡੀਆ ਐਕਾਊਂਟ X ਤੇ ਇੱਕ ਰੈਲੀ ਦਾ ਪੋਸਟਰ ਵੀ ਜਾਰੀ ਕੀਤਾ ਸੀ । ਜਿਸ ‘ਤੇ ਵੱਡੇ ਆਗੂਆਂ ਤੋਂ ਇਲਾਵਾ ਰਾਜਾ ਵੜਿੰਗ ਅਤੇ ਮਾਲਵਿਕਾ ਸੂਦ ਦੀ ਤਸਵੀਰ ਸੀ। ਪਰ ਸਿੱਧੂ ਨੇ ਰੈਲੀ ਦਾ ਪ੍ਰਬੰਧਨ ਸਾਬਕਾ ਅਕਾਲੀ ਦਲ ਦੇ ਵਿਧਾਇਕ ਮਹੇਸ਼ਿੰਦਰ ਸਿੰਘ ਨੂੰ ਸੌਂਪਿਆ ਸੀ । ਜਿਸ ਦਾ ਮਾਲਵੀਕਾ ਸੂਦ ਲਗਾਤਰ ਵਿਰੋਧ ਕਰ ਰਹੀ ਹੈ।