ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਇਕ ਵਾਰ ਫਿਰ ਸਿਆਸਤ ਵਿੱਚ ਸਰਗਰਮ ਹੋ ਸਕਦੇ ਹਨ। ਇਸ ਸਬੰਧੀ ਉਨ੍ਹਾਂ ਨੇ ਅੱਜ ਸੋਸ਼ਲ ਮੀਡੀਆ ਰਾਹੀਂ ਇਸ਼ਾਰਾ ਜ਼ਰੂਰ ਦੇ ਦਿੱਤਾ ਹੈ। ਇਹ ਸਮਾਂ ਦੱਸੇਗਾ ਕਿ ਉਹ ਕਦੋਂ ਵਾਪਸੀ ਕਰਦੇ ਹਨ।
ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਨਵੀਂ ਵੀਡੀਓ ਅਪਲੋਡ ਕੀਤੀ ਗਈ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਮੁੜ ਪੰਜਾਬ ਦੀ ਸਿਆਸਤ ‘ਚ ਵਾਪਸੀ ਕਰ ਰਹੇ ਹਨ। ਨਵਜੋਤ ਸਿੰਘ ਸਿੱਧੂ ਨੇ ਆਪਣੀ ਨਵੀਂ ਵੀਡੀਓ ‘ਚ ਕੁਝ ਹੀ ਸ਼ਬਦ ਬੋਲੇ ਹਨ ਪਰ ਨਿਸ਼ਾਨਾ ਪੰਜਾਬ ਦੀ ਸੱਤਾਧਾਰੀ ਪਾਰਟੀ ਅਤੇ ਉਨ੍ਹਾਂ ਦੀ ਪਾਰਟੀ ‘ਚ ਉਨ੍ਹਾਂ ਖਿਲਾਫ ਖੜ੍ਹੇ ਨੇਤਾਵਾਂ ‘ਤੇ ਹੈ। ਉਸਨੇ ਆਪਣੀ ਵੀਡੀਓ ਵਿੱਚ ਕਿਹਾ ਕਿ ਚਾਹੇ ਇਹ ਸ਼ਤਰੰਜ ਦਾ ਮੰਤਰੀ ਹੋਵੇ ਜਾਂ ਮਨੁੱਖ ਦੀ ਜ਼ਮੀਰ… ਡਿੱਗ ਗਈ ਹੈ, ਖੇਡ ਨੂੰ ਖਤਮ ਸਮਝੋ।
ਦੱਸ ਦੇਈਏ ਕਿ ਸਿੱਧੂ ਨੇ ਲੰਬੇ ਸਮੇਂ ਤੋਂ ਸਿਆਸਤ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ। ਉਹ ਲੋਕ ਸਭਾ ਚੋਣਾਂ ਵਿੱਚ ਐਕਟਿਵ ਨਹੀਂ ਸਨ। ਉਨ੍ਹਾਂ ਦਾਂ ਥਾਂ ਤੇ ਪਾਰਟੀ ਨੇ ਉਸ ਦੇ ਹਲਕੇ ਅੰਮ੍ਰਿਤਸਰ ਉੱਤਰੀ ਤੇ ਖਡੂਰ ਸਾਹਿਬ ਤੋਂ ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੂੰ ਹਲਕਾ ਇੰਚਾਰਜ ਲਗਾ ਦਿੱਤਾ ਹੈ। ਇਹ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਉਨ੍ਹਾਂ ਕਿ ਸਿਆਸਤ ਵਿੱਚ ਵਾਪਸੀ ਕਾਂਗਰਸ ਵਿੱਚ ਕਿਸ ਕੜਵਟ ਤੇ ਬੈਠੇਗੀ।
ਇਹ ਵੀ ਪੜ੍ਹੋ – ਮੁਹਾਲੀ ਦੇ ਮੈਰੀਟੋਰੀਅਸ ਸਕੂਲ ‘ਚ ਵਿਦਿਆਰਥਣਾ ਨਾਲ ਘਟੀ ਵੱਡੀ ਘਟਨਾ!