Punjab

ਕਪਿਲ ਦੇ ਸ਼ੋਅ ‘ਚ ਹੋ ਸਕਦੀ ਵੱਡੇ ਸਿਆਸਤਦਾਨ ਦੀ ਵਾਪਸੀ! ਨਵੀਂ ਪੋਸਟ ਨੇ ਛੇੜੀ ਚਰਚਾ

ਬਿਉਰੋ ਰਿਪੋਰਟ – ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ (Navjot Singh Sidhu) ਦੁਬਾਰਾ ਕਪਿਲ ਸ਼ਰਮਾ ਸ਼ੋਅ (Kapil Sharma Show) ਵਿਚ ਵਾਪਸੀ ਕਰ ਸਕਦੇ ਹਨ। ਨਵਜੋਤ ਸਿੰਘ ਸਿੱਧੂ ਇਸ ਸਮੇਂ ਸਿਆਸਤ ਤੋਂ ਦੂਰੀ ਬਣਾ ਕੇ ਚੱਲ ਰਹੇ ਹਨ ਅਤੇ ਉਹ ਹੁਣ ਦੁਬਾਰਾ ਇੰਟਰਟੇਨਮੈਂਨ ਦੀ ਦੁਨੀਆਂ ਵਿਚ ਵਾਪਸੀ ਕਰ ਸਕਦੇ ਹਨ। ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਨੇ ਆਈਪੀਐਲ 2024 ਵਿਚ ਵੀ ਕੁਮੈਂਟਰੀ ਕੀਤੀ ਸੀ।

ਨਵਜੋਤ ਸਿੰਘ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ‘ਤੇ ਉਸ ਨੇ ਲਿਖਿਆ ਹੈ- ਦਿ ਹੋਮ ਰਨ। ਇੰਨਾ ਹੀ ਨਹੀਂ ਉਨ੍ਹਾਂ ਨੇ ਜੋ ਵੀਡੀਓ ਸ਼ੇਅਰ ਕੀਤੀ ਹੈ, ਉਸ ‘ਤੇ ਲਿਖਿਆ ਹੈ, ਸਿੱਧੂ ਜੀ ਵਾਪਸ ਆ ਗਏ ਹਨ। ਉਨ੍ਹਾਂ ਦੀ ਇਸ ਪੋਸਟ ਤੋਂ ਸਾਫ ਸੰਦੇਸ਼ ਹੈ ਕਿ ਕ੍ਰਿਕਟ ਕੁਮੈਂਟਰੀ ਤੋਂ ਬਾਅਦ ਹੁਣ ਉਹ ਲਾਫਟਰ ਸ਼ੋਅ ‘ਚ ਵੀ ਵਾਪਸੀ ਕਰਨ ਜਾ ਰਹੇ ਹਨ।

ਨਵਜੋਤ ਸਿੰਘ ਸਿੱਧੂ ਇਸ ਸਮੇਂ ਕਾਂਗਰਸ ਵਿਚ ਹਨ ਪਰ ਉਹ ਲੋਕ ਸਭਾ ਚੋਣਾਂ ਵਿਚ ਐਕਟਿਵ ਨਹੀਂ ਹੋਏ ਨਾਂ ਤਾ ਉਹ ਪ੍ਰਚਾਰ ਲਈ ਪਹੁੰਚੇ ਅਤੇ ਨਾਂ ਹੀ ਉਨ੍ਹਾਂ ਕੋਈ ਸਰਗਰਮੀ ਦਿਖਾਈ। ਉਨ੍ਹਾਂ ਦੇ ਪਰਿਵਾਰ ਵੱਲੋਂ ਕੁੱਝ ਦਿਨ ਪਹਿਲਾਂ ਭਾਜਪਾ ਦੇ ਲੀਡਰ ਤਰਨਜੀਤ ਸਿੰਘ ਸੰਧੂ ਨਾਲ ਮੁਲਾਕਾਤ ਕੀਤੀ ਸੀ, ਜਿਸ ਤੋਂ ਬਾਅਦ ਚਰਚਾ ਚੱਲ ਪਈ ਸੀ ਕਿ ਹੁਣ ਸਿੱਧੂ ਪਰਿਵਾਰ ਦੁਬਾਰਾ ਭਾਜਪਾ ਵਿਚ ਜਾ ਸਕਦਾ ਹੈ ਪਰ ਹੁਣ ਸਿੱਧੂ ਦੀ ਇਸ ਪੋਸਟ ਨੇ ਨਵੀਂ ਚਰਚਾ ਛੇੜ ਦਿੱਤੀ ਹੈ, ਜਿਸ ਨਾਲ ਕੁਝ ਵੀ ਸਪੱਸ਼ਟ ਨਹੀਂ ਹੋ ਰਿਹਾ ਕਿ ਸਿੱਧੂ ਪਰਿਵਾਰ ਦੇ ਮਨ ਵਿਚ ਕੀ ਹੈ।

ਇਹ ਵੀ ਪੜ੍ਹੋ – ਸਿੱਖਾਂ ਲਈ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਵੱਡਾ ਇਸ਼ਾਰਾ! ਜਲਦ ਸ਼ੁਰੂ ਹੋ ਸਕਦੀ ਉਡਾਣ