Punjab

ਸਿੱਧੂ ਨੇ ਲਾਂਚ ਕੀਤਾ ਆਪਣਾ ਸਿਆਸੀ ਗਾਣਾ !’ਗੱਲਾਂ ਕਰੀਏ ਨਾ ਫਿਲਟਰ ਲਾ ਕੇ,ਸਰਕਾਰ ਪਿੱਛੇ ਸਰਕਾਰ ਤੁਰਦੀ’!

ਬਿਊਰੋ ਰਿਪੋਰਟ : ਨਵਜੋਤ ਸਿੰਘ ਸਿੱਧੂ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਐਕਟਿਵ ਨਜ਼ਰ ਆ ਰਹੇ ਹਨ । ਪਾਰਟੀ ਦੇ ਟਕਸਾਲੀ ਆਗੂਆਂ ਨਾਲ ਉਹ ਮੁਲਾਕਾਤ ਕਰ ਰਹੇ ਹਨ ਅਤੇ ਉਧਰ ਹੁਣ ਸਿੱਧੂ ਦਾ ਇੱਕ ਪੰਜਾਬੀ ਗਾਣਾ ਵੀ ਸਾਹਮਣੇ ਆਇਆ ਹੈ, ਇਸ ਵਿੱਚ ਪਿੱਛੇ ਸ਼ੇਰ ਦੀ ਫੋਟੋ ਲੱਗੀ ਅਤੇ ਅੱਗੇ ਨਵਜੋਤ ਸਿੰਘ ਸਿੱਧੂ ਦੀ, ਟਾਈਟਲ ਦਿੱਤਾ ਗਿਆ ਹੈ ‘THE SIDHU ROAR’ । ਗਾਣੇ ਵਿੱਚ ਸਿੱਧੂ ਨੇ ਕਰਤਾਰਪੁਰ ਦੇ ਲਾਂਘੇ ਦਾ ਵੀ ਜ਼ਿਕਰ ਕੀਤਾ ਅਤੇ ਆਪਣੀ ਸੋਚ,ਸੱਚ ਦੀ ਆਵਾਜ਼ ਅਤੇ ਫਿਲਟਰ ਲੱਗਾ ਕੇ ਗੱਲਾਂ ਨਾ ਕਰਨ ਬਾਰੇ ਕਿਹਾ ਹੈ,ਸਿੱਧੂ ਦੇ ਸਿਆਸੀ ਗਾਣੇ ਦੇ ਬੋਲ ਹਨ,’ਦਿਲ ਵਾਲੀ ਗੱਲਾਂ ਹੀ ਜਮੀਰ ਕਰਦਾ,ਗੱਲਾਂ ਕਰੀਏ ਨਾ ਫਿਲਟਰ ਲਾਕੇ,ਸਿੱਧੂ ਸਿੱਧਾ ਤੀਰ ਵਾਂਗ ਵਿੱਚ ਵਜਦਾ,ਡਾਲ ਰੱਖਦਾ ਹੈ ਸੱਚ ਦੀ ਬਣਾਕੇ’ ।

ਸਿੱਧੂ ਦੇ ਇਸ ਗਾਣੇ ਵਿੱਚ ਰੋਡਰੇਡ ਮਾਮਲੇ ਵਿੱਚ ਜੇਲ੍ਹ ਤੋਂ ਬਾਹਰ ਆਉਣ ਅਤੇ ਨਵਜੋਤ ਕੌਰ ਸਿੱਧੂ ਵੱਲੋਂ ਉਨ੍ਹਾਂ ਦੇ ਵੈਲਕਮ ਕਰਨ ਅਤੇ ਫੈਨਸ ਵੱਲੋਂ ਉਨ੍ਹਾਂ ਦੇ ਸੁਆਗਤ ਦੇ ਵੀਡੀਓ ਦੀ ਵਰਤੋਂ ਕੀਤੀ ਗਈ ਹੈ,ਯੁਵਰਾਜ ਵੱਲੋਂ ਲਿੱਖੇ ਗਏ ਇਸ ਗਾਣੇ ਨੂੰ ਗਾਇਕ ਫਾਕਸਾਜ ਵੱਲੋਂ ਗਾਇਆ ਗਿਆ ਹੈ ਅਤੇ ਮਿਊਜ਼ਿਕ ਟ੍ਰਿਪ ਬਿਟਸ ਦਾ ਹੈ ।

ਸਿੱਧੂ ਨੇ ਗਾਣੇ ਵਿੱਚ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ

ਗਾਣੇ ਵਿੱਚ ਸਿੱਧੂ ਨੇ ਮੂਸੇਵਾਲਾ ਨੂੰ ਯਾਦ ਕੀਤਾ ਹੈ । ਇਸ ਸਬੰਧ ਵਿੱਚ ਕਿਹਾ ਗਿਆ ਹੈ ਕਿ ‘ਇੱਕ ਸਿੱਧੂ ਭਾਸ਼ਣ ਵਿੱਚ ਸੱਚ ਬੋਲਦਾ- ਤੇ ਇੱਕ ਸਿੱਧੂ ਦੱਸਦਾ ਸੀ ਗਾਕੇ’ । ਮੰਨਿਆ ਜਾ ਰਿਹਾ ਰਿਹਾ ਹੈ ਕਿ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਆਪਣੀ ਇਮੇਜ ਨੂੰ ਜ਼ੋਰਾ-ਸ਼ੋਰਾ ਨਾਲ ਚੁੱਕਣ ਵਿੱਚ ਲੱਗੇ ਹਨ । ਸਿੱਧੂ ਦੇ ਨਿਸ਼ਾਨੇ ‘ਤੇ ਹੁਣ ਬਾਦਲ ਅਤੇ ਮਜੀਠੀਆ ਨਹੀਂ ਹਨ ਬਲਕਿ ਸਿੱਧੇ ਮੁੱਖ ਮੰਤਰੀ ਭਗਵੰਤ ਮਾਨ ਹਨ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਨਾ ਤਾਂ ਸਿੱਧੂ ਨੇ ਮਜੀਠੀਆ ਅਤੇ ਬਾਦਲਾਂ ਦੇ ਖਿਲਾਫ ਕੁਝ ਬੋਲਿਆ ਹੈ ਨਾ ਹੀ ਮਜੀਠੀਆ ਨੇ ਕੁਝ ਕਿਹਾ ਹੈ । ਸਾਫ ਹੈ ਨਵਜੋਤ ਸਿੰਘ ਸਿੱਧੂ ਨੂੰ ਪਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਨ ਵਿੱਚ ਹੀ ਉਨ੍ਹਾਂ ਦਾ ਸਿਆਸੀ ਫਾਇਦਾ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨਾਲ ਉਨ੍ਹਾਂ ਦੇ ਸਿਆਸੀ ਮਤਭੇਦ ਹਨ ਪਰ ਜਲੰਧਰ ਜ਼ਿਮਨੀ ਚੋਣ ਵੇਲੇ ਉਮੀਦਵਾਰ ਕਰਮਜੀਤ ਕੌਰ ਦੀ ਨਾਮਜ਼ਦਗੀ ਭਰਨ ਵੇਲੇ ਉਹ ਵੜਿੰਗ ਦੇ ਨਾਲ ਨਜ਼ਰ ਆਏ ਅਤੇ ਉਨ੍ਹਾਂ ਨੇ ਕਿਹਾ ਮੈਨੂੰ ਕਿਸੇ ਅਹੁਦੇ ਦਾ ਲਾਲਚ ਨਹੀਂ ਹੈ ਅਸੀਂ ਮਿਲ ਕੇ ਪਾਰਟੀ ਨੂੰ ਮਜ਼ਬੂਤ ਕਰਾਂਗੇ। ਸਿੱਧੂ ਨੂੰ ਵੀ ਪਤਾ ਹੈ ਕਿ ਜੇਕਰ ਉਹ ਜਲੰਧਰ ਜ਼ਿਮਨੀ ਵਿੱਚ ਪ੍ਰਚਾਰ ਕਰਨਗੇ ਅਤੇ ਪਾਰਟੀ ਨੂੰ ਜਿੱਤ ਮਿਲੇਗੀ ਤਾਂ ਉਨ੍ਹਾਂ ਦਾ ਕੱਦ ਵਧੇਗਾ ।