Punjab

ਨਵਜੋਤ ਸਿੱਧੂ ਦੀ ਬੈਰਕ ‘ਚ ਪਹੁੰਚੇ ਦਲੇਰ ਮਹਿੰਦੀ, ਜੇਲ੍ਹ ‘ਚ ਦਲੇਰ ਨੂੰ ਮਿਲਿਆ ਇਹ ਕੰਮ

ਦਲੇਰ ਮਹਿੰਦੀ,ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਤਿੰਨੋ ਪਟਿਆਲਾ ਜੇਲ੍ਹ ਹੀ ਬੰਦ ਹਨ

‘ਦ ਖ਼ਾਲਸ ਬਿਊਰੋ : ਪਟਿਆਲਾ ਜੇਲ੍ਹ ਹੁਣ ਹਾਈਪ੍ਰੋਫਾਇਲ ਜੇਲ੍ਹ ਬਣ ਗਈ ਹੈ। ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਵਰਗੇ ਦਿੱਗਜ ਸਿਆਸਤਦਾਨ ਪਟਿਆਲਾ ਜੇ ਲ੍ਹ ਵਿੱਚ ਬੰਦ ਹਨ। ਹੁਣ ਇੱਕ ਹੋਰ ਵੱਡੇ ਗਾਇਕ ਦਲੇਰ ਮਹਿੰਦੀ ਦੇ ਆਉਣ ਨਾਲ ਜੇ ਲ੍ਹ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਖੜੀ ਹੋ ਗਈ ਹੈ। ਇਸੇ ਲਈ ਜੇਲ੍ਹ ਪ੍ਰਸ਼ਾਸਨ ਨੇ ਦਲੇਰ ਮਹਿੰਦੀ ਨੂੰ ਨਵਜੋਤ ਸਿੰਘ ਸਿੱਧੂ ਦੇ ਬੈਰਕ ਵਿੱਚ ਸ਼ਿਫਟ ਕੀਤਾ ਹੈ। ਕੁੱਝ ਦਿਨ ਪਹਿਲਾਂ ਹੀ ਸਿੱਧੂ ਦਾ ਬੈਰਕ ਵਿੱਚ ਮੌਜੂਦ ਕੈਦੀਆਂ ਨਾਲ ਮੀਲ ਕਾਰਡ ਨੂੰ ਲੈ ਕੇ ਵਿਵਾਦ ਹੋ ਗਿਆ ਸੀ ਜਿਸ ਤੋਂ ਬਾਅਦ 3 ਕੈ ਦੀਆਂ ਨੂੰ ਦੂਜੀ ਬੈਰਕ ਵਿੱਚ ਸ਼ਿਫਟ ਕੀਤਾ ਗਿਆ। ਹੁਣ ਦਲੇਰ ਮਹਿੰਦੀ ਨੂੰ ਉਨ੍ਹਾਂ ਦੀ ਬੈਰਕ ਵਿੱਚ ਸ਼ਿਫਟ ਕਰਨ ਤੋਂ ਬਾਅਦ ਸਿੱਧੂ ਥੋੜੀ ਰਾਹਤ ਮਹਿਸੂਸ ਕਰ ਰਹੇ ਹਨ । ਉਧਰ ਕਬੂਤਰਬਾਜ਼ੀ ਵਿੱਚ ਸ ਜ਼ਾ ਮਿਲਣ ਤੋਂ ਪਰੇਸ਼ਾਨ ਦਲੇਰ ਮਹਿੰਦੀ ਲਈ ਸਿੱਧੂ ਦਾ ਸਾਥ ਰਾਹਤ ਦੇਣ ਵਾਲਾ ਹੈ। ਸਿੱਧੂ ਅਤੇ ਦਲੇਰ ਮਹਿੰਦੀ ਨੇ ਕਈ ਸ਼ੋਅ ਵਿੱਚ ਇਕੱਠੇ ਕੰਮ ਕੀਤਾ ਹੈ। ਜੇਲ੍ਹ ਪਹੁੰਚਣ ‘ਤੇ ਸਿੱਧੂ ਨੇ ਦਲੇਰ ਮਹਿੰਦੀ ਦਾ ਹੌਸਲਾ ਵਧਾਇਆ ਹੈ ।

ਪੰਜਾਬ ਪ੍ਰਦੇਸ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ

ਦਲੇਰ ਜੇਲ੍ਹ ਵਿੱਚ ਇਹ ਕੰਮ ਕਰਨਗੇ

ਦਲੇਰ ਮਹਿੰਦੀ ਨੂੰ ਜੇਲ੍ਹ ਵਿੱਚ ਮੁਨਸ਼ੀ ਦਾ ਕੰਮ ਮਿਲਿਆ ਹੈ ਉਹ ਵੀ ਨਵਜੋਤ ਸਿੰਘ ਸਿੱਧੂ ਵਾਂਗ ਹੀ ਬੈਰਕ ਵਿੱਚ ਹੀ ਕੰਮ ਕਰਨਗੇ, ਜੇਲ੍ਹ ਪ੍ਰਸ਼ਾਸਨ ਉਨ੍ਹਾਂ ਨੂੰ ਰੋਜ਼ਾਨਾ ਰਜਿਸਟਰ ਦੇ ਕੇ ਜਾਵੇਗਾ, ਸਿੱਧੂ ਵੀ ਜੇਲ੍ਹ ਵਿੱਚ ਕਲਰਕ ਦਾ ਕੰਮ ਕਰਦੇ ਹਨ ।

ਪੰਜਾਬੀ ਗਾਇਕ ਦਲੇਰ ਮਹਿੰਦੀ

ਦਲੇਰ ਮਹਿੰਦੀ ਨੂੰ ਕਬੂਤਰਬਾਜ਼ੀ ਵਿੱਚ ਸ ਜ਼ਾ ਮਿਲੀ

ਦਲੇਰ ਮਹਿੰਦੀ ਨੂੰ ਕਬੂਤਰਬਾਜ਼ੀ ਵਿੱਚ ਅਦਾਲਤ ਨੇ ਸਜ਼ਾ ਦਿੱਤੀ ਹੈ, 2003 ਵਿੱਚ 10 ਲੋਕਾਂ ਦੀ ਟੀਮ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਣ ਦਾ ਦਲੇਰ ਮਹਿੰਦੀ ‘ਤੇ ਇਲ ਜ਼ਾਮ ਸੀ। ਕੇਸ ਵਿੱਚ ਉਨ੍ਹਾਂ ਦੇ ਭਰਾ ਸ਼ਮਸ਼ੇਰ ਦਾ ਨਾਂ ਵੀ ਆਇਆ ਸੀ ਪਰ ਬਾਅਦ ਵਿੱਚੋਂ ਦਲੇਰ ਨੂੰ ਹੀ ਨਾਮਜ਼ਦ ਕੀਤਾ ਗਿਆ, 2018 ਵਿੱਚ ਟਰਾਇਲ ਕੋਰਟ ਨੇ ਦਲੇਰ ਮਹਿੰਦੀ ਨੂੰ ਦੋ ਸ਼ੀ ਕਰਾਰ ਦਿੰਦੇ ਹੋਏ 2 ਸਾਲ ਦੀ ਸ ਜ਼ਾ ਸੁਣਾਈ ਸੀ ਜਿਸ ਦੇ ਖਿਲਾਫ਼ ਉਹ ਪਟਿਆਲਾ ਸੈਸ਼ਨ ਕੋਰਟ ਚੱਲੇ ਗਏ ਸਨ ਹੁਣ ਅਦਾਲਤ ਨੇ ਉਨ੍ਹਾਂ ਦੀ ਸ ਜ਼ਾ ਬਰਕਰਾਰ ਰੱਖੀ ਹੈ । ਜਦੋ ਤੱਕ ਦਲੇਰ ਮਹਿੰਦੀ ਨੂੰ ਹਾਈਕੋਰਟ ਤੋਂ ਰਾਹਤ ਨਹੀਂ ਮਿਲ ਦੀ ਉਨ੍ਹਾਂ ਨੂੰ ਜੇਲ੍ਹ ਵਿੱਚ ਰਹਿਣਾ ਹੋਵੇਗਾ ।

ਸਿੱਧੂ ਤੇ ਮਜੀਠੀਆ ਇਸ ਮਾਮਲੇ ‘ਚ ਜੇਲ੍ਹ ਗਏ

ਰੋਡ ਰੇਡ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਨਵਜੋਤ ਸਿੰਘ ਸਿੱਧੂ ਨੂੰ 1 ਸਾਲ ਦੀ ਸਜ਼ਾ ਸੁਣਾਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਪਟਿਆਲਾ ਜੇਲ੍ਹ ਰੱਖਿਆ ਗਿਆ ਹੈ ਜਦਕਿ ਬਿਕਰਮ ਸਿੰਘ ਮਜੀਠੀਆ ਡ ਰੱਗ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹਨ ।