ਬਿਉਰੋ ਰਿਪੋਰਟ : ਮੋਗਾ ਰੈਲੀ (MOGA RALLY) ਵਿੱਚ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot singh sidhu) ਨੇ ਮੁੱਖ ਮੰਤਰੀ ਭਗਵੰਤ ਮਾਨ (CM Bhagwant mann) ਨੂੰ ਮੁੜ ਤੋਂ ਚੁਣੌਤੀ ਦਿੱਤੀ ਹੈ । ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਪੰਜਾਬ ਵਿੱਚ ਚੋਰ ਤੰਤਰ ਚੱਲ ਰਿਹਾ ਹੈ। ਭਗਵੰਤ ਮਾਨ ਕਹਿੰਦਾ ਹੈ ਕਿ ਸਿੱਧੂ ਦੇ ਕੋਲ ਫੈਕਟ ਨਹੀਂ ਹਨ । ਸਿੱਧੂ ਤੁਹਾਨੂੰ ਬੰਬ ਵਾਂਗ ਫੈਕਟ ਮਾਰੇਗਾ। ਸਿੱਧੂ ਨੇ ਕਿਹਾ ਮੈਂ ਅੱਜ ਸਾਰਿਆਂ ਦੇ ਸਾਹਮਣੇ ਭਗਵੰਤ ਮਾਨ ਨੂੰ ਚੁਣੌਤੀ ਦਿੰਦਾ ਹਾਂ ਕਿ ਜੇਕਰ ਭਗਵੰਤ ਮਾਨ ਨੇ ਮਾਂ ਦਾ ਦੁੱਧ ਪੀਤਾ ਹੈ ਤਾਂ ਬੰਦ ਕਮਰੇ ਵਿੱਚ ਨਾਲ ਬੈਠ ਜਾਵੇ। ਪੰਜਾਬ ਦੇ ਮੁੱਦਿਆਂ ‘ਤੇ ਬਹਿਸ ਕਰੇ । ਜੇਕਰ ਸਿੱਧੂ ਹਾਰ ਗਿਆ ਤਾਂ ਕਹਿਣਾ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਪੰਜਾਬ ਦਾ ਸੀਐੱਮ ਮਾਨ 300 ਸਵਾਲਾਂ ਦਾ ਭਗੌੜਾ ਹੈ। ਸਿੰਗਾਪੁਰ ਵਿੱਚ ਪ੍ਰਤੀ ਵਿਅਕਤੀ ਕਮਾਈ 1 ਕਰੋੜ 56 ਲੱਖ ਹੈ,ਆਸਟ੍ਰੇਲੀਆ ਵਿੱਚ 50 ਲੱਖ ਭਾਰਤ ਵਿੱਚ ਪ੍ਰਤੀ ਵਿਅਕਤੀ 6 ਲੱਖ ਜਦਕਿ ਪੰਜਾਬ ਵਿੱਚ 1.80 ਹਜ਼ਾਰ ਹੈ । ਨੌਜਵਾਨ ਇਸੇ ਲਈ ਪੰਜਾਬ ਛੱਡ ਰਹੇ ਹਨ। ਸਿੱਧੂ ਨੇ ਨਿਵੇਸ਼ ਦੇ ਮੁਦੇ ‘ਤੇ ਵੀ ਮਾਨ ਸਰਕਾਰ ਨੂੰ ਘੇਰ ਦੇ ਹੋਏ ਕਿਹਾ 1.76 ਲੱਖ ਕਰੋੜ ਦਾ ਨਿਵੇਸ਼ ਉੱਤਰ ਪ੍ਰਦੇਸ਼ ਚੱਲਾ ਗਿਆ । ਪਰ ਮਾਨ ਸਰਕਾਰ ਕਹਿੰਦੀ ਹੈ ਕਿ ਪੰਜਾਬ ਵਿੱਚ ਟਾਟਾ ਸਟੀਲ, BMW ਆ ਰਹੀ ਹੈ । 2021-22 ਵਿੱਚ ਸਿਰਫ਼ 24 ਕਰੋੜ ਦਾ ਨਿਵੇਸ਼ ਸੀ ਪਰ ਹੁਣ 3-4 ਕਰੋੜ ਹੀ ਰਹਿ ਗਿਆ ਹੈ ।
ਸਿੱਧੂ ਨੇ ਆਪਣੇ ਖਿਲਾਫ ਬੋਲਣ ਵਾਲੇ ਪਾਰਟੀ ਆਗੂਆਂ ਨੂੰ ਨਸੀਹਤ ਦਿੰਦੇ ਹੋਏ ਆਪਣੀ ਪਿੱਠ ਥਾਪੜੀ । ਉਨ੍ਹਾਂ ਕਿਹਾ ਮੈਂ ਪੰਜਾਬ ਲਈ ਬੀਜੇਪੀ ਛੱਡੀ,ਕੋਈ ਸਮਝੌਤਾ ਨਹੀਂ ਕੀਤਾ। ਕਾਂਗਰਸ ਆਪਣੀ ਰੈਪੂਟੇਸ਼ਨ ‘ਤੇ ਨਹੀਂ ਰਹਿ ਸਕਦੀ ਹੈ। ਇਮਾਨਦਾਰੀ ਦੇ ਨਾਲ ਅੱਗੇ ਵੱਧਣਾ ਹੋਵੇਗਾ । ਲੋਕਾਂ ਨੂੰ ਦੱਸਣਾ ਹੋਵੇਗਾ ਕਿ ਕਿਵੇਂ ਜ਼ਿੰਦਗੀ ਅੱਗੇ ਵਧੇਗੀ,ਕਾਂਗਰਸ ਕਿਵੇਂ ਠੀਕ ਕਰ ਸਕਦੀ ਹੈ।
ਸਿੱਧੂ ਭਾਵੇ ਸੀਐੱਮ ਮਾਨ ਨੂੰ ਕੋਸ ਰਹੇ ਹਨ । ਪਰ ਪਾਰਟੀ ਵਿੱਚ ਉਨ੍ਹਾਂ ਨਾਲ 2-2 ਹੱਥ ਕਰਨ ਵਾਲੇ ਵੀ ਘੱਟ ਨਹੀਂ ਹਨ। ਮੋਗਾ ਰੈਲੀ ਨੂੰ ਲੈਕੇ ਅਦਾਕਾਰ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਅਤੇ ਮੋਗਾ ਪ੍ਰਭਾਰੀ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਉਨ੍ਹਾਂ ਵਿਰੋਧ ਕੀਤਾ ਹੈ । ਮੋਗਾ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਨੇ ਕਿਹਾ ਸਿੱਧੂ ਦੀ ਰੈਲੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਰੈਲੀ ਦਾ ਪ੍ਰਬੰਧ ਕਰਨ ਵਾਲਾ ਮਹੇਸ਼ਿੰਦਰ ਸਿੰਘ ਮੋਗਾ ਹਲਕੇ ਦਾ ਰਹਿਣ ਵਾਲਾ ਨਹੀਂ ਹੈ। ਮਹੇਸ਼ਿੰਦਰ ਸਿੰਘ 2022 ਦੀਆਂ ਚੋਣਾਂ ਦੌਰਾਨ ਆਪ ਨੂੰ ਵੋਟ ਪਾਉਣ ਦੇ ਲਈ ਪ੍ਰਭਾਵਿਤ ਕਰ ਰਿਹਾ ਸੀ । ਕੁਝ ਦਿਨ ਪਹਿਲਾਂ ਉਸ ਨੇ ਸਿੱਧੂ ਨੂੰ ਰੈਲੀ ਦੇ ਪੋਸਟਰ ਤੋਂ ਉਨ੍ਹਾਂ ਦੀ ਤਸਵੀਰ ਹਟਾਉਣ ਨੂੰ ਵੀ ਕਹਿ ਦਿੱਤਾ ਸੀ। ਇਸ ਤੋਂ ਪਹਿਲਾਂ ਸੂਬਾ ਪਾਰਟੀ ਪ੍ਰਧਾਨ ਰਾਾਜ ਵੜਿੰਗ ਨੇ ਨਵਜੋਤ ਸਿੰਘ ਸਿੱਧੂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਤੁਸੀਂ ਰੈਲੀ ਕਰੋ ਪਰ ਪਾਰਟੀ ਦੇ ਮੌਜੂਦਾ ਉਮੀਦਵਾਰ ਖਿਲਾਫ ਜੇਕਰ ਰੈਲੀ ਕਰੋਗੇ ਤਾਂ ਅਨੁਸ਼ਾਸਨ ਦੇ ਮੁਤਾਬਿਕ ਕਾਰਵਾਈ ਹੋਵੇਗੀ । ਵੜਿੰਗ ਸਮੇਤ ਪੰਜਾਬ ਦੇ ਹੋਰ ਆਗੂਆਂ ਦੀ ਸਿੱਧੂ ਦੀ ਇਸ ਰੈਲੀ ‘ਤੇ ਨਜ਼ਰ ਹੈ। ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦੇਵੇਂਧਰ ਯਾਦਵ ਸਾਹਮਣੇ ਪੰਜਾਬ ਕਾਂਗਰਸ ਦੇ ਆਗੂ ਸਿੱਧੂ ਦੀ ਸ਼ਿਕਾਇਤ ਵੀ ਕਰ ਚੁੱਕੇ ਹਨ।