ਬਿਊਰੋ ਰਿਪੋਰਟ : ਅਕਾਲੀ ਦਲ ਤੋਂ ਬਾਅਦ ਹੁਣ ਕਾਂਗਰਸ ਵੀ ਅਜੀਤ ਅਖਬਾਰ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੂੰ ਵਿਜੀਲੈਂਸ ਵੱਲੋਂ ਸੰਮਨ ਭੇਜਣ ਦੇ ਖਿਲਾਫ਼ ਖੁੱਲ ਕੇ ਖੜੀ ਹੋ ਗਿਆ ਹੈ। ਪੰਜਾਬ ਕਾਂਗਰਸ ਨੇ ਸੰਪਾਦਰ ਦੇ ਹੱਕ ਵਿੱਚ 1 ਜੂਨ ਨੂੰ ਦੁਪਹਿਰ 1 ਵਜੇ ਅਜੀਤ ਅਖਬਾਰ ਦੇ ਸਾਹਮਣੇ ਇਕੱਠਾ ਹੋਣ ਦਾ ਸੱਦਾ ਦਿੱਤਾ ਹੈ । ਉਧਰ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਸ ਮਤੇ ਨੂੰ ਟਵਿੱਟਰ ਦੇ ਸ਼ੇਅਰ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਤੇ ਕਵਿਤਾ ਦੇ ਜ਼ਰੀਏ ਤਿੱਖੇ ਤੰਜ ਕੱਸ ਦੇ ਹੋਏ ਕਈ ਸਵਾਲ ਚੁੱਕੇ ਹਨ ।
ਇਕ ਦੇਕੇ ਸੀਸ ਬਚਨ ਪੁਗਾਉਂਦੇ ਨੇ .. ਇਕ ਕਹਿ ਕੇ ਮੁੱਕਰ ਜਾਣ ਮਿੱਤਰਾ .. ਕਹਿਣੀ ਹੋਰ ਤੇ ਕਥਨੀ ਹੋਰ ….
ਜ਼ੁਬਾਨ ਜ਼ੁਬਾਨ ਵਿੱਚ ਬਹੁਤ ਫਰਕ ਹੁੰਦਾ ਏ
ਬੰਨ ਕੇਸਰੀ ਦੇਸ਼ ਖਾਤਰ ਸ਼ਹੀਦ ਹੋਣਾ ਤੇ ਦੂਜਾ ਸਜਾਉਣਾ ਸਿਰ ਤੇ ਸਿਹਰਾ ਮਿੱਤਰਾ…
ਇਨਕਲਾਬ ਇਨਕਲਾਬ ਵਿੱਚ ਬਹੁਤ ਫਰਕ ਹੁੰਦਾ ਏ
ਬੈਠ ਤਖਤ ਤੇ ਇਨਸਾਫ਼ ਕਰਨਾ .. ਤੇ ਦੂਜਾ ਹਰ ਇਨਸਾਫ਼ ਨੂੰ… pic.twitter.com/KVmY6VweIr— Navjot Singh Sidhu (@sherryontopp) May 29, 2023
ਸਿੱਧੂ ਦਾ ਸੀਐੱਮ ਮਾਨ ਨੂੰ ਸਵਾਲ
ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਮਾਨ ਨੂੰ ਟਵੀਟ ਕਰਦੇ ਹੋਏ ਲਿਖਿਆ ‘ਇਕ ਦੇਕੇ ਸੀਸ ਬਚਨ ਪੁਗਾਉਂਦੇ ਨੇ .. ਇਕ ਕਹਿ ਕੇ ਮੁੱਕਰ ਜਾਣ ਮਿੱਤਰਾ .. ਕਹਿਣੀ ਹੋਰ ਤੇ ਕਥਨੀ ਹੋਰ …. ਜ਼ੁਬਾਨ ਜ਼ੁਬਾਨ ਵਿੱਚ ਬਹੁਤ ਫਰਕ ਹੁੰਦਾ ਏ,ਬੰਨ ਕੇਸਰੀ ਦੇਸ਼ ਖਾਤਰ ਸ਼ਹੀਦ ਹੋਣਾ ਤੇ ਦੂਜਾ ਸਜਾਉਣਾ ਸਿਰ ਤੇ ਸਿਹਰਾ ਮਿੱਤਰਾ… ਇਨਕਲਾਬ ਇਨਕਲਾਬ ਵਿੱਚ ਬਹੁਤ ਫਰਕ ਹੁੰਦਾ ਏ,ਬੈਠ ਤਖਤ ਤੇ ਇਨਸਾਫ਼ ਕਰਨਾ .. ਤੇ ਦੂਜਾ ਹਰ ਇਨਸਾਫ਼ ਨੂੰ ਛਿੱਕੇ ਟੰਗਣਾ,ਮਿੱਤਰਾ …ਰਾਜੇ ਰਾਜੇ ਵਿੱਚ ਬਹੁਤ ਫਰਕ ਹੁੰਦਾ ਏ,ਇਕ ਸਿਆਹੀ “ਹਮਦਰਦ ਦੀ” ਜੋ ਲਿਖੇ ਦਰਦ ਪੰਜਾਬੀਆਂ ਦਾ … ਤੇ ਦੂਜੀ ਹਰੀ ਸਿਆਹੀ ਜਨਾਬ ਦੀ ਜਿਹੜੀ ਕਰੇ ਫੌਕੇ ਐਲਾਨ ਮਿੱਤਰਾ,ਸੱਚ ਕਿਹਾ ਸਿਆਣਿਆਂ ਨੇ … ਸਿਆਹੀ ਸਿਆਹੀ,ਵਿੱਚ ਬੜਾ ਫਰਕ ਹੁੰਦਾ ਏ। ਸਿੱਧੂ ਨੇ ਅਖੀਰ ਵਿੱਚ ਲਿਖਿਆ, ‘ਬੋਨਾ ਫਿਰ ਬੋਨਾ ਹੁੰਦਾ ਹੈ ਭਾਵੇਂ ਪਰਵਤ ਦੇ ਸ਼ਿਖਰ ‘ਤੇ ਖੜਾ ਹੋਵੇ, ਦੇਵਤਾ ਫਿਰ ਦੇਵਤਾ ਹੁੰਦਾ ਹੈ, ਭਾਵੇ ਉਹ ਖੂਹ ਦੀ ਗਹਿਰਾਈ ਵਿੱਚ ਖੜਾ ਹੋਵੋ’
ਦਿੱਲੀ ਵਿੱਚ ਮਤਾ ਹੋਇਆ ਪਾਸ
ਦਿੱਲੀ ਵਿੱਚ ਕਾਂਗਰਸ ਆਲਾਕਮਾਨ ਨੇ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਦਿੱਲੀ ਦੇ ਪਾਵਰ ਆਡੀਨੈਸ ‘ਤੇ ਆਮ ਆਦਮੀ ਪਾਰਟੀ ਨੂੰ ਹਮਾਇਤ ਦਿੱਤੀ ਜਾਵੇ ਜਾਂ ਨਹੀਂ ਇਸ ਦੇ ਸਲਾਹ ਮੰਗਣ ਦੇ ਲਈ ਬੁਲਾਇਆ ਸੀ । ਪੰਜਾਬ ਕਾਂਗਰਸ ਨੇ ਇੱਕ ਸੁਰ ਵਿੱਚ ਆਲ ਕਮਾਨ ਨੂੰ ਕਿਹਾ ਕਿ ਕਿਸੇ ਵੀ ਸੂਰਤ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਰਾਜਸਭਾ ਵਿੱਚ ਖੜਾ ਨਾ ਹੋਇਆ ਜਾਵੇ। ਇਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਆਗੂਆਂ ਨੇ ਇੱਕ ਹੋਰ ਮਤਾ ਪਾਸ ਕਰਕੇ 1 ਜੂਨ 2023 ਨੂੰ ਦੁਪਹਿਰ 1 ਵਜੇ ਅਜੀਤ ਅਖਬਾਰ ਦੇ ਦਫਤਰ ਸਾਹਮਣੇ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ । ਇਸ ਮਤੇ ‘ਤੇ ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਰੰਧਾਵਾ, ਮਨੀਸ਼ ਤਿਵਾਰੀ,ਹਰੀਸ਼ ਚੌਧਰੀ,ਰਾਜਾ ਵੜਿੰਗ,ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਹੋਰ ਆਗੂਆਂ ਨੇ ਹਸਤਾਖਰ ਕੀਤੇ ਹਨ। ਮਤੇ ਵਿੱਚ ਲਿਖਿਆ ਹੈ ਕਿ ਪੰਜਾਬ ਦੀ ਆਪ ਸਰਕਾਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਹੁਣ ਹਾਲਤ ਇਹ ਹੋ ਗਈ ਹੈ ਨਿਰਪੱਖ ਮੀਡੀਆ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ,ਕਿਉਂਕਿ ਸਰਕਾਰ ਆਪਣੀ ਕਿਸੇ ਵੀ ਪਾਲਿਸੀ ਦਾ ਵਿਰੋਧ ਨਹੀਂ ਸੁਣਨਾ ਚਾਹੁੰਦੀ ਹੈ, ਕਾਂਗਰਸ ਨੇ ਆਪਣੇ ਮਤੇ ਵਿੱਚ ਸਾਰੀਆਂ ਹੀ ਸਿਆਸੀ ਪਾਰਟੀਆਂ,ਧਾਰਮਿਕ ਸੰਸਥਾਵਾਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ ।