Punjab

ਨਵਜੋਤ ਸਿੰਘ ਸਿੱਧੂ ਦੀ ਕੌਣ ਬਣਨ ਜਾ ਰਹੀ ਹੈ ਨੂੰਹ ? ਸਿੱਧੂ ਨੇ ਆਪ 4 ਤਸਵੀਰਾਂ ਸਾਂਝੀਆਂ ਕਰਕੇ ਨੂੰਹ ਦਾ ਨਾਂ ਦੱਸਿਆ !

ਬਿਊਰੋ ਰਿਪੋਰਟ : ਕੈਂਸਰ ਤੋਂ ਪਰੇਸ਼ਾਨ ਪਤਨੀ ਦੇ ਇਲਾਜ਼ ਵਿੱਚ ਲੱਗੇ ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਘਰ ਖੁਸ਼ੀਆਂ ਆਉਣ ਵਾਲੀਆਂ ਹਨ । ਜਿਸ ਨੂੰ ਉਨ੍ਹਾਂ ਨੇ ਲੋਕਾਂ ਦੇ ਨਾਲ ਸਾਂਝਾ ਕੀਤਾ ਹੈ । ਸਿੱਧੂ ਦੇ ਪੁੱਤਰ ਕਰਨ ਸਿੰਘ ਦਾ ਵਿਆਹ ਤੈਅ ਹੋ ਗਿਆ ਹੈ । ਸਿੱਧੂ ਨੇ ਆਪਣੀ ਨੂੰਹ ਦੇ ਨਾਲ ਪੂਰੇ ਪਰਿਵਾਰ ਦੀਆਂ ਫੋਟੋਆਂ ਸਾਂਝੀ ਕੀਤੀਆਂ ਹਨ ਜਿਸ ਵਿੱਚ ਪੁੱਤਰ ਕਰਨ ਸਿੰਘ ਅਤੇ ਨੂੰਹ ਇਨਾਇਤ ਰੰਧਾਵਾ ਦੇ ਨਾਲ ਨਵਜੋਤ ਕੌਰ ਸਿੱਧੂ,ਧੀ ਰਾਬਿਆ ਅਤੇ ਨਵਜੋਤ ਸਿੰਘ ਸਿੱਧੂ ਆਪ ਨਜ਼ਰ ਆ ਰਹੇ ਹਨ । ਇਹ ਤਸਵੀਰਾਂ ਗੰਗਾ ਕਿਨਾਰੇ ਹਰਿਦੁਆਰ ਦੀਆਂ ਹਨ ।

ਪੁੱਤਰ ਨੇ ਮਾਂ ਦੀ ਇੱਛਾ ਪੂਰੀ ਕੀਤੀ

ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦੇ ਹੋਏ ਲਿਖਿਆ ‘ਪੁੱਤਰ ਆਪਣੀ ਪਿਆਰੀ ਮਾਂ ਦੀ ਸਭ ਤੋਂ ਪਿਆਰੀ ਇੱਛਾ ਦਾ ਸਨਮਾਨ ਕਰਦਾ ਹੈ,ਦੁਰਗਾ-ਅਸ਼ਟਮੀ ਦੇ ਇਸ ਸ਼ੁਭ ਦਿਹਾੜੇ ‘ਤੇ ਮਾਂ ਗੰਗਾ ਦੀ ਗੋਦ ਵਿੱਚ,ਇੱਕ ਨਵੀਂ ਸ਼ੁਰੂਆਤ,ਸਾਡੀ ਹੋਣ ਵਾਲੀ ਨੂੰਹ ਇਨਾਇਤ ਰੰਧਾਵਾ ਨੂੰ ਪੇਸ਼ ਕਰਦੀ ਹੈ। ਉਨ੍ਹਾਂ ਨੇ ਵਾਅਦੇ ਦੇ ਬੈਂਡ ਦਾ ਆਦਾਨ-ਪ੍ਰਦਾਨ ਕੀਤਾ’। ਹਾਲਾਂਕਿ ਫਿਲਹਾਲ ਇਹ ਨਹੀਂ ਪਤਾ ਚੱਲਿਆ ਹੈ ਕਿ ਕਰਨ ਅਤੇ ਇਨਾਇਤ ਨੇ ਆਪ ਇੱਕ ਦੂਜੇ ਨੂੰ ਚੁਣਿਆ ਜਾਂ ਫਿਰ ਪਰਿਵਾਰਾਂ ਨੇ ਇਹ ਰਿਸ਼ਤਾ ਜੋੜਿਆ ਹੈ । ਨਵਜੋਤ ਸਿੰਘ ਸਿੱਧੂ ਨੇ ਨੂੰਹ ਦੇ ਬਾਰੇ ਜਾਣਕਾਰੀ ਤਾਂ ਦਿੱਤੀ ਹੈ ਪਰ ਇਹ ਨਹੀਂ ਦੱਸਿਆ ਕਿ ਵਿਆਹ ਕਦੋਂ ਹੋਵੇਗਾ । ਮਿਸਟਰ ਐਂਡ ਮਿਸਿਜ ਸਿੱਧੂ ਦੇ 2 ਬੱਚੇ ਹਨ, ਇੱਕ ਧੀ ਜਿਸ ਦਾ ਨਾਂ ਹੈ ਰਾਬਿਆ ਅਤੇ ਪੁੱਤਰ ਦਾ ਨਾਂ ਹੈ ਕਰਨ ਸਿੰਘ ਸਿੱਧੂ, ਪੁੱਤਰ ਪੇਸ਼ੇ ਤੋਂ ਐਡਵੋਕੇਟ ਹੈ, ਜਦਕਿ ਧੀ ਫਿਲਹਾਲ ਮਾਡਲਿੰਗ ਕਰ ਰਹੀ ਹੈ,ਨਵਜੋਤ ਸਿੰਘ ਸਿੱਧੂ ਦੇ ਜੇਲ੍ਹ ਜਾਣ ਤੋਂ ਬਾਅਦ ਪੁੱਤਰ ਕਰਨ ਸਿੰਘ ਸਿੱਧੂ ਨੇ ਹੀ ਪੂਰੇ ਪਰਿਵਾਰ ਨੂੰ ਸਾਂਭਿਆ ਹੈ । ਖਾਸ ਕਰ ਉਸ ਵੇਲੇ ਜਦੋਂ ਨਵਜੋਤ ਕੌਰ ਸਿੱਧੂ ਦੀ ਪਤਨੀ ਦੇ ਕੈਂਸਰ ਬਾਰੇ ਜਾਣਕਾਰੀ ਮਿਲੀ ਸੀ।

ਨਵਜੋਤ ਕੌਰ ਸਿੱਧੂ ਨੂੰ ਇਸੇ ਸਾਲ ਕੈਂਸਰ ਦੀ ਬਿਮਾਰੀ ਬਾਰੇ ਪਤਾ ਚੱਲਿਆ ਸੀ ਉਨ੍ਹਾਂ ਨੇ ਆਪ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ । ਉਨ੍ਹਾਂ ਦੀ ਹੁਣ ਤੱਕ 3 ਵਾਰ ਕੀਮੋਥੈਰੇਪੀ ਹੋ ਚੁੱਕੀ ਹੈ । ਨਵਜੋਤ ਸਿੰਘ ਸਿੱਧੂ ਹਰ ਕਦਮ ਵਿੱਚ ਬਿਮਾਰ ਪਤਨੀ ਨਵਜੋਤ ਕੌਰ ਸਿੱਧੂ ਦੇ ਨਾਲ ਹਨ । ਬੱਚਿਆਂ ਦੇ ਨਾਲ ਪੂਰਾ ਪਰਿਵਾਰ ਨਵਜੋਤ ਕੌਰ ਦਾ ਹੌਸਲਾ ਵਧਾ ਰਿਹਾ ਹੈ । ਹਰ ਕੀਮੋਥੈਰੀਪੀ ਤੋਂ ਬਾਅਦ ਪੂਰਾ ਪਰਿਵਾਰ ਨਵਜੋਤ ਕੌਰ ਸਿੱਧੂ ਨੂੰ ਘੁਮਾਉਣ ਲੈਕੇ ਜਾਂਦਾ ਹੈ ਤਾਂਕੀ ਉਨ੍ਹਾਂ ਨੂੰ ਚੰਗਾ ਮਹਿਸੂਸ ਹੋ ਸਕੇ । ਹੁਣ ਨੂੰਹ ਦੇ ਘਰ ਆਉਣ ਦੀ ਖੁਸ਼ੀ ਨਾਲ ਨਵਜੋਤ ਕੌਰ ਸਿੱਧੂ ਦੀ ਰਿਕਵਰੀ ਹੋਰ ਤੇਜ਼ ਹੋ ਸਕਦੀ ਹੈ ।