Punjab

ਨਵਜੋਤ ਸਿੱਧੂ ਨੇ ਬ੍ਰਾਹਮਣ ਸਮਾਜ ਤੋਂ ਮਸਾਂ ਛੁਡਾਇਆ ਖਹਿੜਾ

‘ਦ ਖ਼ਾਲਸ ਬਿਊਰੋ :- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਪੂਰਬੀ ਵਿਖੇ ਅਨਿਲ ਜੋਸ਼ੀ ਨੂੰ ਕਾਲਾ ਬ੍ਰਾਹਮਣ ਕਹਿਣ ਲਈ ਬ੍ਰਾਹਮਣ ਸਮਾਜ ਤੋਂ ਮੁਆਫੀ ਮੰਗੀ ਹੈ। ਸਿੱਧੂ ਨੇ ਦਾਅਵਾ ਕੀਤਾ ਕਿ ਉਹ ਆਪਣੇ ਵਿੱਚ ਮੌਜੂਦ ਕਮੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਿੱਧੂ ਨੇ ਵੋਟਰਾਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਨੂੰ ਵੋਟ ਪਾਉਣ ਦੀ ਅਪੀਲ ਵੀ ਕੀਤੀ।

ਸਿੱਧੂ ਨੇ ਕਿਹਾ ਕਿ ਅਨਿਲ ਜੋਸ਼ੀ ਅਹਿਸਾਨ ਫਰਾਮੋਸ਼ ਹੈ। ਕਾਲਾ ਸ਼ਬਦ ਕੇਵਲ ਅਨਿਲ ਜੋਸ਼ੀ ਲਈ ਸੀ। ਬ੍ਰਾਹਮਣ ਸਮਾਜ ਲਈ ਉਸ ਦੇ ਦਿਲ ਵਿਚ ਸਤਿਕਾਰ ਹੈ। ਜੇ ਉਸ ਤੋਂ ਕੋਈ ਗਲਤੀ ਹੋ ਗਈ ਹੈ, ਤਾਂ ਉਹ ਆਪਣੀ ਪੱਗ ਜ਼ਮੀਨ ‘ਤੇ ਰੱਖ ਕੇ ਮੁਆਫੀ ਮੰਗਦਾ ਹੈ।

ਨਵਜੋਤ ਸਿੰਘ ਸਿੱਧੂ ਨੇ ਆਪਣੀ ਗਲਤੀ ਮੰਨਦਿਆਂ ਕਿਹਾ ਕਿ ਉਹ 5 ਸਾਲ ਆਪਣੇ ਵੋਟਰਾਂ ਤੋਂ ਦੂਰ ਰਹੇ ਪਰ ਉਹ ਇਸ ਗਲਤੀ ਨੂੰ ਸੁਧਾਰ ਰਹੇ ਹਨ। ਹੁਣ ਜੇਕਰ ਲੋਕ ਰਾਤ ਦੇ 2 ਵਜੇ ਵੀ ਉਸ ਨੂੰ ਫੋਨ ਕਰਨਗੇ ਤਾਂ ਉਹ ਚੁੱਕ ਲੈਣਗੇ। ਉਸਦੀ ਪਤਨੀ ਲੋਕਾਂ ਵਿਚ ਆਉਂਦੀ ਰਹਿੰਦੀ ਹੈ ਅਤੇ ਹਰ ਕਿਸੇ ਦੇ ਸੰਪਰਕ ਵਿੱਚ ਰਹਿੰਦੀ ਹੈ। ਇਸ ਲਈ ਉਨ੍ਹਾਂ ਨੂੰ ਮਾਫ਼ ਕਰਨਾ ਬਣਦਾ ਹੈ।