India Punjab

“ਆਪਣੇ ਅਹੁਦੇ ਦਾਅ ‘ਤੇ ਲਾ ਕੇ ਲੋਕਾਂ ਦੀ ਆਵਾਜ਼ ਨੂੰ ਕਰਦਾ ਰਿਹਾ ਬੁਲੰਦ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਹਿਬਲ ਕਲਾਂ ਵਿੱਚ ਬੇਅਦਬੀ ਦਾ ਇਨਸਾਫ ਲੈਣ ਲਈ ਧਰਨੇ ਉੱਤੇ ਬੈਠੇ ਸੁਖਰਾਜ ਸਿੰਘ ਦੇ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਹਨ। ਇਸ ਮੁਲਾਕਾਤ ਦੌਰਾਨ ਸੁਖਰਾਜ ਸਿੰਘ ਨੇ ਸਿੱਧੂ ਨੂੰ ਤਿੱਖੇ ਸਵਾਲ ਕਰਦਿਆਂ ਪੁੱਛਿਆ ਕਿ ਤੁਸੀਂ ਤਿੰਨ ਮਹੀਨਿਆਂ ਵਿੱਚ ਕੀ ਕੀਤਾ ਹੈ। ਸਿੱਧੂ ਨੇ ਕਿਹਾ ਕਿ ਫੈਸਲੇ ਲੈਣ ਦੀ ਤਾਕਤ ਮਿਲੇ ਤਾਂ ਇੱਕ ਦਿਨ ਵਿੱਚ ਇਨਸਾਫ ਦਿਵਾ ਦੇਵਾਂਗਾ। ਮੈਂ ਲੋਕਾਂ ਦੀ ਆਵਾਜ਼ ਬੁਲੰਦ ਕਰ ਸਕਦਾ ਪਰ ਫੈਸਲੇ ਲੈਣ ਦੀ ਤਾਕਤ ਨਹੀਂ ਹੈ। ਮੈਨੂੰ ਜਿੰਨਾ ਅਖਤਿਆਰ, ਜਿੰਨੀ ਤਾਕਤ ਦਿੱਤੀ ਹੈ, ਉਸ ਤੋਂ ਵੱਧ ਵਰਤੀ ਹੈ। ਆਪਣੇ ਅਹੁਦੇ ਦਾਅ ‘ਤੇ ਲਗਾ ਕੇ ਆਪਣੀ ਜਿੰਨੀ ਪਾਵਰ ਸੀ, ਉਸਨੂੰ ਵਰਤਿਆ ਹੈ। ਮੈਂ ਤੁਹਾਨੂੰ ਸਮਰਥਨ ਦੇਣ ਆਇਆ ਹਾਂ। ਸਿੱਧੂ ਨੇ ਕਿਹਾ ਕਿ ਸਿਸਟਮ ਨੂੰ ਜਵਾਬ ਦੇਣਾ ਪਵੇਗਾ। ਅਸੀਂ ਸਾਰੇ ਇੱਕੋ ਲੜਾਈ ਲੜ ਰਹੇ ਹਾਂ। ਸਿੱਧੂ ਨੇ ਕਿਹਾ ਕਿ ਮੈਂ ਸਾਰਾ ਕੁੱਝ ਤਿਆਗ ਦੇਵਾਂਗਾ ਪਰ ਗੁਰੂ ਦਾ ਦਰ ਨਹੀਂ ਛੁਡਾਂਗੇ।

ਸੁਖਰਾਜ ਸਿੰਘ ਨੇ ਕਿਹਾ ਕਿ ਤੁਹਾਡੇ ਵਿਧਾਇਕ ਅੱਜ ਵੀ ਡੇਰੇ ਵਿੱਚ ਜਾ ਕੇ ਵੋਟਾਂ ਮੰਗਦੇ ਹਨ। ਕਾਂਗਰਸ ਡੇਰੇ ਜਾਣ ਵਾਲਿਆਂ ਨੂੰ ਸਵਾਲ ਕਿਉਂ ਨਹੀਂ ਪੁੱਛਦੀ। ਸਿੱਧੂ ਨੇ ਸੁਖਰਾਜ ਸਿੰਘ ਦੀ ਗੱਲ ਨੂੰ ਟਾਲਦਿਆਂ ਕਿਹਾ ਕਿ ਬੇਟਾ ਇਹ ਆਵਾਜ਼ ਪੂਰੀ ਦੁਨੀਆ ਵਿੱਚ ਬੁਲੰਦ ਕਰ ਦਿਉ। ਤੁਹਾਨੂੰ ਦੱਸ ਦੇਈਏ ਕਿ ਸੁਖਰਾਜ ਸਿੰਘ ਬਹਿਬਲ ਕਲਾਂ ਗੋ ਲੀਕਾਂਡ ਵਿੱਚ ਮਾਰੇ ਗਏ ਕਿਸ਼ਨ ਭਗਵਾਨ ਦੇ ਪੁੱਤਰ ਹਨ।