Punjab

ਸਾਡਾ ਅਸਲੀ ਕੰਮ ਅਜੇ ਹੁਣ ਹੋਇਆ ਸ਼ੁਰੂ… ਸਿੱਧੂ ਨੇ ਕਿਸਾਨਾਂ ਨੂੰ ਦਿੱਤੀ ਨਸੀਹਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੇ ਐਲਾਨ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅੱਜ ਭਾਵੇਂ ਅਸੀਂ ਕੇਂਦਰ ਦੇ ਤਿੰਨ ਕਾਲੇ ਕਾਨੂੰਨਾਂ ਖਿਲਾਫ਼ ਆਪਣੀ ਜਿੱਤ ‘ਤੇ ਖੁਸ਼ੀ ਮਨਾ ਰਹੇ ਹਾਂ ਪਰ ਸਾਡਾ ਅਸਲ ਕੰਮ ਅਜੇ ਸ਼ੁਰੂ ਹੋਇਆ ਹੈ। ਖੇਤੀ ਕਾਨੂੰਨਾਂ ਤੋਂ ਬਿਨਾਂ ਐਮ.ਐਸ.ਪੀ., ਗਰੀਬਾਂ ਲਈ ਭੋਜਨ ਸੁਰੱਖਿਆ, ਸਰਕਾਰੀ ਖਰੀਦ ਅਤੇ ਜਨਤਕ ਵੰਡ ਪ੍ਰਣਾਲੀ ਨੂੰ ਖਤਮ ਕਰਨ ਲਈ ਕੇਂਦਰ ਦੀ ਗੁੱਝੀ ਸ਼ਾਜ਼ਿਸ ਜਾਰੀ ਰਹੇਗੀ, ਇਹ ਹੁਣ ਗੁਪਤ ਅਤੇ ਹੋਰ ਖ਼ਤਰਨਾਕ ਹੋਵੇਗੀ।

ਸਿੱਧੂ ਨੇ ਇੱਕ ਹੋਰ ਟਵੀਟ ਕਰਕੇ ਕਿਹਾ ਕਿ ਖਰੀਦ, ਸਟੋਰੇਜ ਅਤੇ ਪ੍ਰਚੂਨ ਨਿੱਜੀ ਹੱਥਾਂ ਵਿੱਚ ਦੇਣ ਲਈ ਕੇਂਦਰ ਦੀ ਯੋਜਨਾ ਅਜੇ ਵੀ ਜਾਰੀ ਹੈ। ਐੱਮ.ਐੱਸ.ਪੀ. ਦੇ ਕਾਨੂੰਨੀਕਰਨ ਬਾਰੇ ਕੇਂਦਰ ਦੁਆਰਾ ਕੋਈ ਸ਼ਬਦ ਨਹੀਂ ਬੋਲਿਆ ਗਿਆ। ਅਸੀਂ ਜੂਨ 2020 ਦੀ ਸਥਿਤੀ ਵਿੱਚ ਵਾਪਸ ਪਹੁੰਚ ਗਏ ਹਾਂ, ਕਾਰਪੋਰੇਟ ਦੇ ਕਬਜ਼ੇ ਤੋਂ ਬਚਣ ਲਈ ਛੋਟੇ ਕਿਸਾਨਾਂ ਨੂੰ ਪੰਜਾਬ ਸਰਕਾਰ ਦੇ ਸਮਰਥਨ ਦੀ ਲੋੜ ਹੈ। ਪੰਜਾਬ ਮਾਡਲ ਹੀ ਇਸਦਾ ਇੱਕੋ-ਇੱਕ ਹੱਲ ਹੈ।