Punjab

ਸਿੱਧੂ ਕਰਕੇ ਇੱਕ ਵਾਰ ਫੇਰ ਕਾਂਗਰਸ ‘ਤੇ ਉੱਠਿਆ ਸਵਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਬੁਲਾਕੇ ਡਾ.ਦਲਜੀਤ ਸਿੰਘ ਚੀਮਾ ਨੇ ਪੰਜਾਬ ਕਾਂਗਰਸ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਦੇ ਮਨ ਵਿੱਚ ਮੁੱਖ ਮੰਤਰੀ ਪ੍ਰਤੀ ਕਿੰਨੀ ਕੁ ਇੱਜ਼ਤ ਹੈ ਕਿ ਦੋ ਕੁ ਮਿੰਟ ਵੀ ਮੁੱਖ ਮੰਤਰੀ ਦੇ ਕਾਫ਼ਲੇ ਦਾ ਇੰਤਜ਼ਾਰ ਕਰਨ ਵਾਸਤੇ ਤਿਆਰ ਨਹੀਂ ਹੈ। ਹਾਲੇ ਵੀ ਨਵਜੋਤ ਸਿੰਘ ਸਿੱਧੂ ਦੇ ਮਨ ਵਿੱਚ ਕਿੰਨੀ ਵੱਡੀ ਈਰਖਾ ਹੈ ਕਿ ਇੱਕ ਦਲਿਤ ਨੂੰ ਪੰਜਾਬ ਦਾ ਸੀਐੱਮ ਕਿਉਂ ਬਣਾਇਆ ਗਿਆ ਹੈ।

ਉਹ ਹਿੱਕ ਠੋਕ ਕੇ ਕਹਿ ਰਿਹਾ ਹੈ ਕਿ ਜੇ ਭਗਵੰਤ ਸਿੰਘ ਸਿੱਧੂ ਦੇ ਮੁੰਡੇ ਨੂੰ ਸੀਐੱਮ ਬਣਾਉਂਦੇ, ਫੇਰ ਦੇਖਦੇ। ਇਸ ਵੀਡੀਓ ਤੋਂ ਇੱਕ ਹੋਰ ਝਲਕ ਸਪੱਸ਼ਟ ਹੋ ਗਈ ਕਿ ਕਾਂਗਰਸ ਦੀ ਬੇੜੀ ਡੁੱਬ ਰਹੀ ਹੈ। ਇਸ ਵੀਡੀਓ ਨੇ ਇਹ ਵੀ ਦਿਖਾ ਦਿੱਤਾ ਕਿ ਕਿਸਾਨਾਂ ਦੇ ਮਨ ਵਿੱਚ ਕਿਸੇ ਲਈ ਦਰਦ ਨਹੀਂ ਹੈ, ਇਹ ਇੱਕ-ਦੂਜੇ ਤੋਂ ਅੱਗੇ ਲੰਘਣ ਦੀ ਈਰਖਾ ਵਿੱਚ ਭੱਜੇ ਫਿਰਦੇ ਹਨ। ਇਸ ਤਰ੍ਹਾਂ ਦੇ ਲੋਕ ਪੰਜਾਬ ਨੂੰ ਕੀ ਸੇਧ ਦੇ ਸਕਦੇ ਹਨ, ਇਹ ਹੁਣ ਪੰਜਾਬ ਦੀ ਜਨਤਾ ਤੈਅ ਕਰੇਗੀ। ਕਾਂਗਰਸ ਨੇ ਜੋ ਦਲਿਤ ਕਾਰਡ ਖੇਡਣ ਦੀ ਕੋਸ਼ਿਸ਼ ਕੀਤੀ ਸੀ, ਉਹ ਸਾਰਾ ਕੁੱਝ ਇਸ ਵੀਡੀਓ ਤੋਂ ਬਾਅਦ ਸਾਹਮਣੇ ਆ ਗਿਆ ਹੈ। ਚੀਮਾ ਨੇ ਸੋਨੀਆ ਗਾਂਧੀ ਤੋਂ ਇਸ ਬਾਰੇ ਜਵਾਬ ਮੰਗਿਆ ਹੈ।

ਦਰਅਸਲ, ਸਿੱਧੂ ਨੇ ਕੱਲ੍ਹ ਲਖੀਮਪੁਰ ਖੀਰੀ ਵੱਲ ਜਾਂਦੇ ਸਮੇਂ ਕਿਹਾ ਸੀ ਕਿ ਅਜੇ ਸਕਸੈਸ (Success) ਕਿੱਥੇ। ਸਰਦਾਰ ਭਗਵੰਤ ਸਿੰਘ ਸਿੱਧੂ ਦੇ ਮੁੰਡੇ ਨੂੰ ਜਾਣ ਤਾਂ ਦੇਣ, ਫੇਰ ਪਤਾ ਲੱਗੇਗਾ। ਕਾਂਗਰਸ ਮਰਨ ਨੂੰ ਪਈ ਹੋਈ ਹੈ