‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਆਪਣੇ ਅਸਤੀਫ਼ੇ ‘ਤੇ ਅਜੇ ਵੀ ਕਾਇਮ ਹਨ। ਸਿੱਧੂ ਨੇ ਕਿਹਾ ਕਿ ਮੈਂ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਜੀ ਦੇ ਸਿਧਾਂਤਾਂ ਦੀ ਪਾਲਣ ਕਰਦਾ ਰਹਾਂਗਾ। ਕਿਸੇ ਅਹੁਦੇ ‘ਤੇ ਰਹਾਂ ਜਾਂ ਨਾ ਰਹਾਂ, ਮੈਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਨਾਲ ਖੜ੍ਹਾਂਗਾ। ਸਾਰੀਆਂ ਪੰਜਾਬ ਦੋਖੀ ਤਾਕਤਾਂ ਨੂੰ ਮੈਨੂੰ ਹਰਾਉਣ ਦੀ ਕੋਸ਼ਿਸ਼ ਕਰਨ ਦਿਓ, ਮੈਂ ਵੀ ਆਪਣੇ ਅੰਦਰ ਮਘਦੇ ਚੜ੍ਹਦੀ ਕਲਾ ਦੇ ਜ਼ੱਰੇ-ਜ਼ੱਰੇ ਨਾਲ ਪੰਜਾਬ, ਪੰਜਾਬੀਅਤ (ਸਰਬ ਸਾਂਝਾ ਭਾਈਚਾਰਾ) ਅਤੇ ਹਰ ਪੰਜਾਬੀ ਨੂੰ ਜਿਤਾਵਾਂਗਾ।