ਬਿਉਰੋ ਰਿਪੋਰਟ – ਸਾਬਕਾ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ (Navjot Kaur Sidhu) ਦੇ ਸਿਹਤਯਾਬ ਹੋਣ ਤੋਂ ਬਾਅਦ ਸਿੱਧੂ ਪਰਿਵਾਰ ਇਕ ਵਾਰ ਫਿਰ ਸਿਆਸਤ ਵਿਚ ਸਰਗਰਮ ਹੁੰਦਾ ਦਿਖਾਈ ਦੇ ਰਿਹਾ ਹੈ। ਇਸ ਸਬੰਧੀ ਅੱਜ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਦੇ ਨਾਲ ਪ੍ਰੈਸ ਕਾਨਫਰੰਸ ਕਰਨਗੇ।
ਸਿੱਧੂ ਨੇ ਲਿਖਿਆ ਕਿ ‘ਮੈਂ ਆਪਣੀ ਪਤਨੀ ਦੇ ਨਾਲ 21 ਨਵੰਬਰ, 2024 ਨੂੰ ਸ਼ਾਮ 5:00 ਵਜੇ ਆਪਣੀ ਰਿਹਾਇਸ਼ 110 ਹੋਲੀ ਸਿਟੀ, ਅੰਮ੍ਰਿਤਸਰ ਵਿਖੇ “ਨੋਨੀਜ਼ ਕੈਂਸਰ ਜਰਨੀ” ਬਾਰੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਾਂਗਾ। ਸਭ ਨੂੰ ਸੱਦਾ ਦਿੱਤਾ ਜਾਂਦਾ ਹੈ !!! ਮੁਸੀਬਤ ਦੇ ਸਾਮ੍ਹਣੇ “ਲਚਕੀਲਾਪਨ” ਅਤੇ “ਉਮੀਦ” ਉਹ ਸੰਦੇਸ਼ ਹੈ ਜੋ ਅਸੀਂ ਸਾਂਝਾ ਕਰਨਾ ਚਾਹੁੰਦੇ ਹਾਂ……
ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਵਿਧਾਨ ਸਭਾ ਚੋਣਾਂ ਤੋਂ ਬਾਅਦ ਰਾਜਨੀਤੀ ਵਿਚ ਸਰਗਰਮ ਨਹੀਂ ਹਨ ਅਤੇ ਉਹ ਲੋਕ ਸਭਾ ਚੋਣਾਂ ਵੀ ਐਕਟਿਵ ਨਹੀਂ ਸਨ। ਇਸੇ ਕਾਰਨ ਹੀ ਪੰਜਾਬ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਦੀ ਸੀਟ ਤੇ ਜਸਬੀਰ ਸਿੰਘ ਡਿੰਪਾ ਨੂੰ ਹਲਕਾ ਇੰਚਾਰਜ ਲਗਾ ਦਿੱਤਾ ਹੈ।
I along with my wife will address a press conference on “Noni’s Cancer Journey” on November 21, 2024 – 5:00 PM sharp at my residence 110 Holy City, Amritsar…. All are invited !!!
“Resilience” and “Hope” in the face of adversity is the message we want to share……… pic.twitter.com/oJSsTmz3Ge
— Navjot Singh Sidhu (@sherryontopp) November 20, 2024