Punjab

ਭਗਵੰਤ ਮਾਨ ਦੇ ਹੱਕ ‘ਚ ਸਿੱਧੂ ਦਾ ਟਵੀਟ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਕ ਵਿੱਚ ਇੱਕ ਟਵੀਟ ਕੀਤਾ ਹੈ। ਸਿੱਧੂ ਨੇ ਟਵੀਟ ਕਰਕੇ ਕਿਹਾ ਕਿ “ਭਗਵੰਤ ਮਾਨ,ਪੰਜਾਬ ਵਿੱਚ ਇੱਕ ਨਵਾਂ ਮਾਫੀਆ ਵਿਰੋਧੀ ਯੁੱਗ ਸ਼ੁਰੂ ਕਰਨਗੇ। ਉਮੀਦ ਹੈ ਕਿ ਉਹ ਮੌਕੇ ‘ਤੇ ਪੰਜਾਬ ਨੂੰ ਲੋਕ ਪੱਖੀ ਨੀਤੀਆਂ ਦੇ ਸਹਾਰੇ ਮੁੜ ਤੋਂ ਸੁਰਜੀਤ ਦੇ ਰਾਹ ‘ਤੇ ਲਿਆਉਣਗੇ।”