Punjab

ਨਵਜੋਤ ਸਿੱਧੂ ਨੇ ਪੇਸ਼ ਕੀਤਾ ਪੰਜਾਬ ਲਈ 25 ਹਜ਼ਾਰ ਕਰੋੜ ਦਾ ਰੋਡਮੈਪ

‘ਦ ਖ਼ਾਲਸ ਟੀਵੀ ਬਿਊਰੋ:- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ 25 ਹਜ਼ਾਰ ਕਰੋੜ ਰੁਪਏ ਦਾ ਰੋਡਮੈਪ ਪੇਸ਼ ਕੀਤਾ। ਸਿੱਧੂ ਨੇ ਕਿਹਾ ਕਿ ਸਦਨ ਦੀ ਕਾਰਵਾਈ ਵੀ ਲਾਇਵ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਪ੍ਰੈਸ ਕਾਨਫਰੰਸ ਕਰਦਿਆਂ ਇਕ ਇਕ ਮੁੱਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅੱਜ ਵਿਧਾਨ ਸਭਾ ਵਿਚ ਜੋ ਖਲਲ ਪਾਇਆ ਗਿਆ ਹੈ, ਉਹ ਜਾਣਬੁਝ ਕੇ ਕੀਤਾ ਗਿਆ ਹੈ। ਇਹ ਸੁਣਨ ਦਾ ਮਾਦਾ ਨਹੀਂ ਸੀ।

ਇਹ ਅਸੱਭਿਅਕ ਸੀ। ਇਸਦੀ ਲੋੜ ਹੈ ਨਹੀਂ ਸੀ। ਸਿੱਧੂ ਨੇ ਕਿਹਾ ਕਿ ਚੰਨੀ ਸਰਕਾਰ ਆਈ ਹੈ ਤਾਂ ਜੋ ਵੀ ਮੰਗਾਂ ਹਨ, ਉਹ ਹੁਣ ਦੀਆਂ ਨਹੀਂ ਹਨ। ਲੋਕਾਂ ਦੀ ਬਿਹਤਰੀ ਲਈ ਅਗਲੇ ਪੰਜ ਸਾਲ ਤੱਕ ਲਈ ਐਲਾਨ ਹੋ ਰਹੇ ਹਨ। ਅੱਜ ਪੰਜਾਬ ਦੀ ਆਰਥਿਕ ਹਾਲਤ ਕਿਥੇ ਹੈ ਇਹ ਨਹੀਂ ਪਤਾ ਹੈ। ਅਸੀਂ ਲੋਕਾਂ ਦੇ ਪੈਸੇ ਦੇ ਮੈਨੇਜਰ ਹਾਂ। ਭਾਵੇਂ ਬਿਜਲੀ ਦੀ ਗੱਲ ਹੋਵੇ ਜਾਂ ਖੇਤੀ ਦੀ ਹੋਵੇ, ਉਨ੍ਹਾਂ ਨੂੰ ਪਤਾ ਸੀ ਕਿ ਮੈਂ ਕਰਨੀ ਹੈ। ਪੰਜਾਬ ਹਰੇਕ ਬੰਦੇ ਉੱਤੇ 870 ਰੁਪਏ ਖਰਚ ਕਰ ਰਿਹਾ ਤੇ 3000 ਰੁਪਏ ਕਰ ਰਹੇ ਹਨ। ਹਰਿਆਣਾ 6038 ਰੁਪਏ ਪ੍ਰਤੀ ਵਿਅਕਤੀ ਖਰਚ ਕਰ ਰਿਹਾ ਹੈ। ਸਾਨੂੰ ਸਟੇਟ ਦੇ ਰਿਸੋਰਸਸ ਖਜਾਨੇ ਵਿਚ ਲਿਆਣੇ ਪੈਣਗੇ। ਨਹੀਂ ਹੋਇਆ ਤਾਂ ਇਹ ਸੂਬਾ ਰਿਣ ਲਾਇਕ ਨਹੀਂ ਰਹਿਣਾ।

ਸਿੱਧੂ ਨੇ ਕਿਹਾ ਕਿ ਪਿਛਲੇ ਸਾਲ ਤੋਂ ਕਹਿ ਰਿਹਾ ਹਾਂ ਕਿ ਜੋ ਇਹ ਧਰਨੇ ਲੱਗ ਰਹੇ ਹਨ, ਇਹ ਸਿਮਟਮਸ ਹਨ, ਇਲਾਜ ਨਹੀਂ ਹੈ। ਆਮਦਨ ਘਟ ਰਹੀ ਹੈ। ਪਾਣੀ ਥੱਲੇ ਜਾ ਰਿਹਾ ਹੈ। ਲੋਕ ਵਿਸ਼ਵਾਸ ਗੁਆ ਚੁੱਕੇ ਹਨ। ਅਜਿਹੀ ਕਿਰੜੀ ਪਾਲਿਸੀ ਆਈ ਹੈ ਜੋ ਪੰਜਾਬ ਲਈ ਹੋਵੇ। ਇਨ੍ਹਾਂ ਦਾ ਐਕਟ ਸਿਰਫ ਇਨਾਂ ਵਖਰਾ ਹੈ ਕਿ ਸੈਂਟਰ ਨੇ ਕੈਦ ਨਹੀਂ ਰੱਖੀ ਹੈ, ਪਰ ਇਨ੍ਹਾਂ ਨੇ ਰੱਖੀ ਹੈ। ਕਿਸੇ ਨੇ ਚੌਲਾਂ ਤੋਂ ਪਾਸੇ ਹੋਣ ਦੀ ਗੱਲ ਕੀਤੀ ਹੈ, ਇਹੀ ਸਾਡੇ ਪੰਜਾਬ ਮਾਡਲ ਵਿੱਚ ਹੈ।

13 ਹਜ਼ਾਰ ਕਰੋੜ ਰੁਪਏ ਪੰਜਾਬ ਦਾ ਬਜਟ ਹੈ, ਵੱਡਾ ਲੱਗਦਾ ਹੈ। 7000 ਹਜ਼ਾਰ ਕਰੋੜ ਬਿਜਲੀ ਸਬਸਿਡੀ ਹੈ ਤੇ 4 ਸਾਢੇ ਚਾਰ ਹਜਾਰ ਤਨਖਾਹਾਂ ਹਨ ਤੇ ਡੇਢ ਹਜਾਰ ਕਰੋੜ ਬਚਦਾ ਹੈ।