Punjab

ਕੈਪਟਨ ਨਾਲ਼ ਮੁਲਾਕਾਤ ਦੇ ਸਵਾਲ ‘ਤੇ ਸਿੱਧੂ ਨੇ THE END ਕਹਿ ਕੇ ਕਰ ਦਿੱਤੀ ਪ੍ਰੈੱਸ ਕਾਨਫਰੰਸ ਖ਼ਤਮ

ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਨਵਜੋਤ ਸਿੱਧੂ ਨੇ ਅੱਜ ਪਟਿਆਲਾ ਵਿੱਚ ਆਪਣੀ ਪ੍ਰੈਸ ਕਾਨਫਰੰਸ ਵਿਚ ਮੀਡੀਆ ਦੇ ਆਪਣੀ ਬੇਬਾਕੀ ਨਾਲ਼ ਜਵਾਬ ਦਿੱਤੇ। ਜ਼ਿਆਦਾ ਨਿਸ਼ਾਨੇ ਕੇਂਦਰ ਸਰਕਾਰ ਤੇ ਕੇਂਦਰੀ ਮੰਤਰੀ ਪੀਊਸ਼ ਗੋਇਲ ‘ਤੇ ਲਾਏ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਵੰਡਣ ਦਾ ਕੰਮ ਕਰ ਰਹੀ ਹੈ ਤੇ ਵੱਡੇ ਘਰਾਣਿਆਂ ਨੂੰ ਲਾਭ ਦੇਣ ਲਈ ਕਿਸਾਨਾਂ ਨਾਲ਼ ਧੱਕਾ ਕੀਤਾ ਜਾ ਰਿਹਾ ਹੈ।

ਕੈਪਟਨ ਨਾਲ ਮੀਟਿੰਗ ਦੇ ਸਵਾਲ ‘ਤੇ ‘ਦ ਐਂਡ ਕਹਿ ਕੇ ਕਰ ਦਿੱਤੀ ਪ੍ਰੈੱਸ ਕਾਨਫਰੰਸ ਖ਼ਤਮ
ਹਾਲਾਂਕਿ ਨਵਜੋਤ ਸਿੱਧੂ ਨੇ ਇਹ ਪ੍ਰੈੱਸ ਕਾਨਫਰੰਸ ਕਿਸਾਨੀ ਮੁੱਦੇ ਦੇ ਨੇੜੇ ਰੱਖੀ ਸੀ ਪਰ ਇਸ ਮੌਕੇ ਮੀਡੀਆ ਵੱਲੋਂ ਪੁੱਛੇ ਇੱਕ ਸਵਾਲ ਕਿ ਉਨ੍ਹਾਂ ਦਾ ਰਾਜਨੀਤਿਕ ਭਵਿੱਖ ਕੀ ਹੈ ਤਾਂ ਉਨ੍ਹਾਂ ਨੇ ਆਪਣੇ ਅੰਦਾਜ਼ ਵਿੱਚ ਕਿਹਾ ਕਿ ਪ੍ਰੈੱਸ ਕਾਨਫਰੰਸ ‘ਦ ਐਂਡ। ਇੰਨਾਂ ਕਹਿ ਕੇ ਸਿੱਧੂ ਸੀਟ ਤੋਂ ਉੱਠ ਗਏ ਪਰ ਉਨ੍ਹਾਂ ਨੇ ਮੀਡੀਆ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ਼ ਪਿਛਲੇ ਦਿਨੀਂ ਕੀਤੀ ਮੀਟਿੰਗ ਦਾ ਗੁੱਝਾ ਰਾਜ ਦਬਾ ਕੇ ਰੱਖ ਲਿਆ।