Punjab

“ਜੋ ਕਰ ਨਹੀਂ ਸਕਦੇ, ਉਸਦਾ ਦਾਅਵਾ ਕਿਉਂ ਕਰਦੇ ਹੋ ?”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੂੰ ਟਵੀਟ ਕਰਕੇ ਘੇਰਿਆ ਹੈ। ਸਿੱਧੂ ਨੇ ਟਵੀਟ ਕਰਕੇ ਲਿਖਿਆ ਕਿ ਪੰਜਾਬ ਦੀ ਆਪ ਸਰਕਾਰ ਸਿਰਫ਼ ਐਲਾਨ ਕਰ ਰਹੀ ਹੈ ਅਤੇ ਇਸ ਕੋਲ ਸਾਧਨ ਕੋਈ ਨਹੀਂ। ਜੋ ਕਰ ਨਹੀਂ ਸਕਦੇ ਉਸਦਾ ਦਾਅਵਾ ਕਿਉਂ ਕਰਦੇ ਓ ? ਮੁੱਖ ਮੰਤਰੀ ਦੇ ਵਾਅਦੇ ਵਾਲਾ ਕਣਕ ਦੀ ਫ਼ਸਲ ਉੱਪਰ ਬੋਨਸ ਕਿੱਥੇ ਹੈ? ਕੀ ਸਰਕਾਰ ਕੋਲ ਵਾਅਦੇ ਵਾਲਾ ਬੋਨਸ ਦੇਣ ਲਈ ਲੋੜੀਂਦੇ 5000 ਕਰੋੜ ਰੁਪਏ ਹਨ? ਕੀ ਸਰਕਾਰ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਣ ਦੀ ਸਮਰੱਥਾ ਰੱਖਦੀ ਹੈ? ਮੱਕੀ ਅਤੇ ਮੂੰਗੀ ‘ਤੇ ਐਮ.ਐਸ.ਪੀ. ਨੂੰ ਨੋਟੀਫਾਈ ਕਿਉਂ ਨਹੀਂ ਕੀਤਾ ਗਿਆ?

ਸਰਕਾਰ ਕਿਸਾਨਾਂ ਨੂੰ 10 ਜੂਨ ਤੋਂ ਝੋਨਾ ਬੀਜਣ ਦੀ ਇਜਾਜ਼ਤ ਦੇਵੇ, ਦੇਰੀ ਨਾਲ ਹੋਣ ਵਾਲੀ ਫ਼ਸਲ ਵਿੱਚ ਨਮੀ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਮੁੱਲ ਘਟਦਾ ਹੈ। ਕੀ ਸੀਜ਼ਨ ਦੀ ਸਿਖਰ ਦੌਰਾਨ ਬਿਜਲੀ ਬਚਾਉਣ ਲਈ ਸਰਕਾਰ ਅਜਿਹਾ ਕਰ ਰਹੀ ਹੈ? ਕਿਸਾਨਾਂ ਨੂੰ ਹਮੇਸ਼ਾ ਮਾਰ ਕਿਉਂ ਝੱਲਣੀ ਪੈਂਦੀ ਹੈ? ਜੇਕਰ ਇਹ ਫ਼ਸਲੀ ਵਿਭਿੰਨਤਾ ਨੂੰ ਲੈ ਕੇ ਸੱਚਮੁੱਚ ਗੰਭੀਰ ਹੈ ਤਾਂ ਇਸ ਨੇ ਬਾਸਮਤੀ ‘ਤੇ ਘੱਟੋ-ਘੱਟ ਸਮਰਥਨ ਮੁੱਲ ਦਾ ਐਲਾਨ ਕਿਉਂ ਨਹੀਂ ਕੀਤਾ?

ਜਦੋਂ ਤੱਕ ਮਜ਼ਬੂਤ ਮੰਡੀ ਸਿਸਟਮ ਨਹੀਂ ਬਣੇਗਾ, ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਜਾਰੀ ਰਹਿਣਗੇ। ਪੰਜਾਬ, ਓਵਰ ਡਰਾਫਟ ਉੱਤੇ ਅਤੇ ਬਜਟ ਦੀ ਸਹੀ ਵੰਡ ਵਾਲੀ ਕਿਸੇ ਨੀਤੀ ਦੇ ਬਗ਼ੈਰ ਚੱਲ ਰਿਹਾ ਹੈ, ਇਹ ਸਭ ਕਿਸਾਨਾਂ ਨੂੰ ਦੀ ਹਾਲਤ ਨਹੀਂ ਸੁਧਾਰ ਸਕਦਾ। ਵੱਡਾ ਵਿੱਤੀ ਸੰਕਟ ਦਰਪੇਸ਼ ਹੈ ਤੇ ਕਾਨੂੰਨ-ਵਿਵਸਥਾ ਦੀ ਸਥਿਤੀ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਅੱਜ ਪੰਜਾਬ ਕੇਂਦਰ ਸਰਕਾਰ ਦੇ ਰਹਿਮੋ-ਕਰਮ ‘ਤੇ ਹੈ।

ਨਵਜੋਤ ਸਿੱਧੂ ਨੇ ਸਰਕਾਰ ਨੂੰ ਕਈ ਹੱਲ ਵੀ ਦੱਸੇ ਹਨ:

1. ਵਪਾਰ ਲਈ ਖੁੱਲ੍ਹੀਆਂ ਸਰਹੱਦਾਂ: ਇਸ ਨਾਲ ਕਿਸਾਨਾਂ ਦੀ ਆਮਦਨ ਇੱਕ ਦਿਨ ਵਿੱਚ ਦੁੱਗਣੀ ਹੋ ਜਾਵੇਗੀ।

2. ਕਿਸਾਨਾਂ ਨੂੰ ਇਕਜੁੱਟ ਕਰਨ ਲਈ ਸਹਿਕਾਰਤਾ ਲਹਿਰ: ਉਹਨਾਂ ਦੀ ਮੰਡੀਆਂ ਤੱਕ ਪਹੁੰਚ ਅਤੇ ਉਨ੍ਹਾਂ ਨੂੰ ਮੰਡੀ ਦਾ ਕੰਟਰੋਲ ਦੇਣ ਲਈ।

3. ਮਾਫੀਆ ਦੀਆਂ ਜੇਬਾਂ ਵਿੱਚੋਂ ਪੈਸਾ ਕੱਢ ਕੇ ਰਾਜ ਦੀ ਆਮਦਨ ਪੈਦਾ ਕਰੋ।

4. ਬਜਟ ਦੁਆਰਾ ਸਮਰਥਿਤ ਸਰਬਪੱਖੀ ਨੀਤੀਆਂ ਬਣਾਓ।