Punjab

ਨਵਜੋਤ  ਸਿੱਧੂ  ਨੇ ਸਾਡੀ ਮਾਂ ਨੂੰ  ਘਰੋਂ  ਕੱ ਢ ਦਿਤਾ ਸੀ: ਸਿੱਧੂ ਦੀ ਭੈਣ ਦਾ ਵੱਡਾ ਇਲ ਜ਼ਾਮ

‘ਦ ਖ਼ਾਲਸ ਬਿਊਰੋ : ਵਿਧਾਨ ਸਭਾ ਚੋਣਾਂ  ਦੇ ਐਨ ਨੇੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਇੱਕ ਵੱਡਾ ਪਰਿਵਾਰਕ ਹਮ ਲਾ ਹੋਇਆ ਹੈ ਤੇ ਇਹ ਹਮਲਾ ਕੀਤਾ ਹੈ ਸਿੱਧੂ ਦੀ ਵੱਡੀ ਭੈਣ ਨੇ। ਸਿੱਧੂ ਦੀ ਵੱਡੀ ਭੈਣ ਸੁਮਨ ਤੂਰ ਵੱਲੋਂ ਅੱਜ ਇੱਕ ਪ੍ਰੈਸ ਕਾਨਫ੍ਰੰਸ ਵਿੱਚ ਪਤਰਕਾਰਾਂ ਨਾਲ ਗੱਲ ਕਰਦੇ ਹੋਏ ਇੱਕ 36 ਸਾਲ ਪੁਰਾਣੇ ਮਾਮਲੇ ਵਿੱਚ  ਸਿੱਧੂ ਖਿਲਾਫ਼ ਵੱਡੇ ਦੋ ਸ਼ ਲਗਾਏ ਗਏ ਹਨ। ਉਹਨਾਂ ਸਿੱਧੂ ਉਤੇ ਆਪਣੀ ਮਾਂ ਤੇ ਭੈਣਾਂ ਖਿਲਾਫ਼ ਝੂੱ ਠੇ ਦਾਅਵੇ ਕਰਨ ਤੇ ਬਿਆਨ ਦੇਣ ਦਾ ਇਲਜਾਮ ਲਗਾਇਆ।

ਸਿੱਧੂ ਦੇ ਦੋ ਸਾਲਾਂ ਦੀ ਉਮਰ ਵਿੱਚ ਮਾਂ ਤੇ ਪਿਤਾ ਦੇ ਜੁਡੀਸ਼ੀਅਲ ਤੋਰ ਤੇ ਅਲੱਗ ਹੋ ਜਾਣ ਦੇ ਦਾਅਵੇ ਨੂੰ ਇਕ ਝੂੱ ਠ ਦਸਦਿਆਂ ਉਹਨਾਂ ਕਿਹਾ ਕਿ ਮੇਰੀ ਮਾਂ ਨੇ ਇਸ ਗੱਲ ਨੂੰ ਲੈ ਕੇ ਅਦਾ ਲਤ ਵਿੱਚ ਕੇ ਸ ਵੀ ਕੀਤਾ ਸੀ। ਸੁਮਨ ਤੂਰ ਨੇ ਰੋਂਦਿ ਆਂ ਹੋਏ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਮੇਰੇ ਪਿਤਾ ਦੀ ਮੌ ਤ ਤੋਂ ਬਾਅਦ ਮੇਰੀ ਮਾਂ ਨੂੰ 1986 ਵਿੱਚ ਘਰੋਂ ਕੱਢ ਦਿੱਤਾ ਸੀ। ਉਨ੍ਹਾਂ 1987 ਦੀ  ਅਖਬਾਰ ਦਾ ਪੁਰਾਣਾ  ਦਾ ਆਰਟੀਕਲ ਦਿਖਾਉਂਦੇ ਕਿਹਾ ਕਿ ਇਸ ਅਖਬਾਰ ਨੂੰ ਦਿਤੇ ਇੰਟਰਵਿਊ ਵਿੱਚ ਸਿੱਧੂ ਨੇ ਕਿਹਾ ਸੀ ਕਿ ਮੇਰਾ ਮੇਰੀ ਮਾਂ ਤੇ ਭੈਣਾਂ ਨਾਲ ਕੋਈ ਸੰਬੰਧ ਨਹੀਂ ਹੈ। ਜਿਸ ਕਾਰਣ ਮੇਰੀ ਮਾਂ ਨੇ ਇਸ ਆਰਟੀਕਲ ਨੂੰ ਲੈ ਕੇ ਅਦਾਲ ਤ ਵਿੱਚ ਕੇ ਸ ਵੀ ਕੀਤਾ ਸੀ, ਜਿਸ ਨੂੰ ਲੜਦੀ ਹੋਈ ਉਹ ਮੌ ਤ ਦੇ ਮੂੰਹ ਵਿੱਚ  ਚੱਲ ਗਈ ਸੀ।

ਨਵਜੋਤ ਸਿੱਧੂ ਨਾਲ ਗੱਲ ਕਰਨ ਲਈ ਉਸਨੇ ਕਈ ਵਾਰ ਸੰਪੰਰਕ ਕੀਤਾ ਪਰ ਅਸਫ਼ਲ ਰਹੀ। ਅਸੀਂ ਦੋ ਭੈਣਾਂ ਸੀ ਤੇ ਇਕ ਭਰਾ ਸੀ ਪਰ ਮੇਰੀ ਭੈਣ ਦੀ ਮੌ ਤ ਹੋ ਚੁੱਕੀ ਹੈ ਤੇ ਮੈਨੂੰ ਸਿਰਫ ਮੇਰੀ ਮਾਂ ਲਈ ਇਨਸਾਫ ਚਾਹੀਦਾ ਹੈ।ਇਸ ਸੰਬੰਧੀ ਨਵਜੋਤ ਸਿੰਘ ਸਿੱਧੂ ਦਾ ਕੋਈ ਬਿਆਨ ਹਾਲੇ ਤੱਕ ਸਾਹਮਣੇ ਨਹੀਂ ਆਇਆ ਹੈ।