Punjab

ਚੰਡੀਗੜ੍ਹ ਪੀਜੀਆਈ ‘ਚ ਨਵਜੋਤ ਸਿੱਧੂ

ਦ ਖ਼ਾਲਸ ਬਿਊਰੋ : ਪਟਿਆਲਾ ਜੇਲ੍ਹ ਵਿੱਚ ਕੈਦ ਪੰਜਾਬ ਪ੍ਰਦੇਸ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੂੰ ਅੱਜ ਮੈਡੀਕਲ ਜਾਂਚ ਲਈ  ਚੰਡੀਗੜ੍ਹ ਸਥਿਤ ਪੀਜੀਆਈ ਲਿਜਾਇਆ ਗਿਆ ਹੈ। ਜਾਣਕਾਰੀ ਅਨੁਸਾਰ ਨਵਜੋਤ  ਸਿੱਧੂ ਦੇ ਕੁਝ ਟੈਸਟ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ‘ਚ ਨਹੀਂ ਹੋ ਸਕੇ ਸਨ ਜਿਸ ਕਰਕੇ ਅੱਜ ਸਵੇਰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਨਵਜੋਤ ਸਿੱਧੂ ਨੂੰ ਚੰਡੀਗੜ੍ਹ ਪੀਜੀਆਈ ਭੇਜਿਆ ਗਿਆ ਹੈ। ਜਿੱਤੇ ਸਿੱਧੂ ਦੇ ਟੈਸਟ ਕੀਤੇ ਜਾਣਗੇ। ਇਸ ਤੋਂ ਪਹਿਲਾਂ ਵੀ 23 ਮਈ ਨੂੰ ਸਿੱਧੂ ਦੀ ਸਿਹਤ ਅਚਾਨਕ ਵਿਗੜ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਮੈਡੀਕਲ ਚੈੱਕਅਪ ਪਟਿਆਲਾ ਦੇ ਰਾਜਿੰਦਰਾ ਹਸਪਤਾਲ ‘ਚ ਕੀਤਾ ਗਿਆ ਸੀ ਅਤੇ ਕੋਰਟ ਨੇ ਉਹਨਾਂ ਲਈ ਵਿਸ਼ੇਸ਼ ਖਾਣੇ ਦੀ ਮੰਨਜ਼ੂਰੀ ਵੀ ਦਿੱਤੀ ਸੀ।