‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੰਮ੍ਰਿਤਸਰ ਦੇ ਰਾਮ ਤਲਾਈ ਮੰਦਰ ਵਿਖੇ ਪਹੁੰਚੇ ਨਵਜੋਤ ਸਿੰਘ ਸਿੱਧੂ ਨੇ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਤਿੱਖੇ ਨਿਸ਼ਾਨੇ ਕੱਸੇ ਹਨ। ਸਿੱਧੂ ਕੈਪਟਨ ‘ਤੇ ਨਿਸ਼ਾਨਾ ਕੱਸਦਿਆਂ-ਕੱਸਦਿਆਂ ਸ਼ਬਦਾਂ ਦੀ ਮਰਿਆਦਾ ਹੀ ਭੁੱਲ ਗਏ ਅਤੇ ਜੋ ਵੀ ਮੂੰਹ ਵਿੱਚ ਆਈ ਗਿਆ, ਕੈਪਟਨ ਨੂੰ ਬੋਲੀ ਗਏ। ਆਉ, ਦੇਖਦੇ ਹਾਂ ਕਿ ਸਿੱਧੂ ਨੇ ਕੈਪਟਨ ਨੂੰ ਕਿਹੜੇ ਤਿੱਖੇ ਸ਼ਬਦਾਂ ਦੇ ਨਾਲ ਸੰਬੋਧਨ ਕਰਦਿਆਂ ਉਨ੍ਹਾਂ ‘ਤੇ ਨਿਸ਼ਾਨੇ ਕੱਸੇ ਹਨ। ਤੁਹਾਨੂੰ ਦੱਸ ਦਈਏ ਕਿ ਸਿੱਧੂ ਅੱਜ ਸਿਰਫ ਕੈਪਟਨ ‘ਤੇ ਹੀ ਹਮਲਾਵਰ ਹੁੰਦੇ ਨਜ਼ਰ ਆਏ।
ਸਿੱਧੂ ਨੇ ਕੀ-ਕੀ ਕਿਹਾ
- ਖ਼ਜ਼ਾਨੇ ਦੀ ਚੋਰੀ ਰੇਤ ਤੋਂ ਹੁੰਦੀ ਹੈ।
- ਮੈਂ ਅੱਜ ਤੋਂ ਤਿੰਨ ਸਾਲ ਪਹਿਲਾਂ ਮੁੱਖ ਮੰਤਰੀ (ਕੈਪਟਨ) ਨੂੰ ਕਿਹਾ ਸੀ ਕਿ ਹਜ਼ਾਰ ਰੁਪਏ ਟਰਾਲੀ ਕਰ ਪਰ ਕੀ ਉਸਨੇ ਕੀਤੀ ਐ।
- ਜੇ ਉਹ ਕਹਿੰਦਾ ਹੈ ਕਿ ਇੰਨੇ ਬੰਦੇ ਆਹ ਕਰਦੇ ਸੀ, ਚੋਰੀ ਕਰਦੇ ਸੀ ਤਾਂ ਕੀ ਉਦੋਂ ਉਹ ਸੁੱਤਾ ਪਿਆ ਸੀ।
- ਜੇ ਉਹਨੂੰ ਦਿਸਦਾ ਸੀ ਕਿ ਚੋਰੀ ਹੋ ਰਹੀ ਹੈ ਤਾਂ ਉਚਿਤ ਨੂੰ ਜਾਣ ਕੇ ਉਸ ‘ਤੇ ਅਮਲ ਨਾ ਕਰਨਾ ਬੁਜ਼ਦਿਲੀ ਹੈ, ਕਾਇਰਤਾ ਹੈ।
- ਕੈਪਟਨ ਦੁਨੀਆ ਦਾ ਸਭ ਤੋਂ ਵੱਡਾ ਬੁਜ਼ਦਿਲ ਅਤੇ ਕਾਇਰ ਹੈ।
- ਜੇ ਤੇਲੰਗਾਨਾ ਇੱਕ ਹਫ਼ਤੇ ਵਿੱਚ 47 ਕਰੋੜ ਰੁਪਏ ਕਮਾ ਰਿਹਾ ਹੈ ਤਾਂ ਫਿਰ ਪਿਛਲੀ ਅਕਾਲੀ ਸਰਕਾਰ ਨੇ ਇੱਕ ਸਾਲ ਦੇ ਵਿੱਚ ਸਿਰਫ 40 ਕਰੋੜ ਕਿਉਂ ਜਮਾਂ ਕਰਵਾਏ।
- 10 ਸਾਲ ਚਾਰ ਦਰਿਆਵਾਂ ਤੋਂ ਤੇਲੰਗਾਨਾ ਇੱਕ ਹਫ਼ਤੇ ਵਿੱਚ 47 ਕਰੋੜ ਰੁਪਏ ਕਮਾ ਰਿਹਾ ਹੈ ਅਤੇ ਪੰਜਾਬ 40 ਕਰੋੜ, ਕੀ ਕੋਈ ਤੁਲਨਾ ਹੈ।
- ਪੰਜਾਬ ਦੇ ਸ੍ਰੋਤਾਂ ਦੀ ਲੁੱਟ, ਪੰਜਾਬ ਦੀ ਬਦਹਾਲੀ ਦਾ ਕਾਰਨ ਸਿਰਫ ਇੱਕ ਹੀ ਹੈ।
- ਇਹ ਚੋਰ ਇਕੱਠੇ ਹੋਏ ਨੇ ਤੇ ਗੱਲਾਂ ਕਰਦੇ ਨੇ ਸਾਧਾਂ ਵਾਲੀਆਂ।
- ਹੁਣ ਰੇਤ ਚੋਰੀ ਦੀਆਂ ਗੱਲਾਂ ਕਰਦੇ ਹਨ, ਪਹਿਲਾਂ ਐਕਸ਼ਨ ਨਹੀਂ ਕੀਤਾ।
- ਮੈਂ ਸ਼ਰਾਬ ਦੇ ਹੱਕ ਵਿੱਚ ਨਹੀਂ ਹਾਂ ਪਰ ਜੇ ਵਿਕਣੀ ਹੈ ਤਾਂ ਪੈਸਾ ਸੂਬੇ ਦੇ ਖ਼ਜ਼ਾਨੇ ਵਿੱਚ ਕਿਉਂ ਨਾ ਆਵੇ।
- ਰਾਜਾ ਵੜਿੰਗ ਦੇ ਆਉਣ ਨਾਲ ਇੱਕ ਦਿਨ ਦੇ 50 ਕਰੋੜ ਰੁਪਏ ਕਿਵੇਂ ਵੱਧ ਗਏ।
- ਕਿਉਂ ਤੁਹਾਡੇ ਪਿਉ ਦਾ ਰਾਜ ਸੀ ਜਿਸ ਕਰਕੇ ਤੁਸੀਂ ਦੋ ਬੱਸਾਂ ਤੋਂ ਦੋ ਹਜ਼ਾਰ ਬੱਸਾਂ ਕਰ ਦਿੱਤੀਆਂ।
- ਮੈਂ ਜਨਵਰੀ ਤੱਕ ਇੱਕ-ਦੋ ਪੁਲ ਚੱਲਦੇ ਵਿਖਾਊਂ।
- ਸਿੱਧੂ ਪੰਜਾਬ ਦੀ ਲੜਾਈ ਲੜਦਾ ਰਿਹਾ ਹੈ।
- ਅੰਮ੍ਰਿਤਸਰ ਦੇ ਲੋਕਾਂ ਦੀ ਜਿੱਤ ਹੋਈ ਹੈ, ਸਿੱਧੂ ਨੇ ਸ਼ਿਕਾਇਤ ਨਹੀਂ, ਸ਼ਿਕਸਤ ਦਿੱਤੀ ਹੈ।
- ਪੰਜਾਬ ਨੂੰ ਆਖਰੀ ਦੋ ਮਹੀਨਿਆਂ ਵਿੱਚ ਕੁੱਝ ਜ਼ਰੂਰੀ ਚੀਜ਼ਾਂ ਚਾਹੀਦੀਆਂ ਹਨ।
- ਰੇਤ ਦੀ ਚੋਰੀ ਉਦੋਂ ਰੁਕਣੀ ਹੈ ਜਦੋਂ ਰੇਤ ਦਾ ਰੇਟ ਫਿਕਸ ਹੋਵੇਗਾ।
- ਸ਼ਰਾਬ ਅਤੇ ਰੇਤ ਦਾ ਰੇਟ ਫਿਕਸ ਕਰੋ।
- ਰੇਤ ਦਾ ਰੇਟ 1000, 1200 ਤੇ ਭਾਵੇਂ 1300 ਕਰੋ।
- ਬਾਦਲਾਂ ਦੇ ਵੇਲੇ 10-10, 15-15 ਹਜ਼ਾਰ ਰੁਪਏ ਨੂੰ ਰੇਤ ਵੇਚੀ ਗਈ ਹੈ ਤਾਂ ਗਰੀਬ ਆਦਮੀ ਕਿੱਥੇ ਜਾਊ।
- 40 ਰੁਪਏ ਦਾ ਪੈਟਰੋਲ ਨਹੀਂ ਹੈ ਪਰ ਹਰ ਪੰਜਾਬੀ 110, 120 ਰੁਪਏ ਪੈਟਰੋਲ ਕਿਉਂ ਭਰ ਰਿਹਾ ਹੈ।
- ਨਵੇਂ ਮੁੱਖ ਮੰਤਰੀ ਨਾਲ ਵਿਚਾਰ ਚਰਚਾ ਹੋਈ ਹੈ ਅਤੇ ਕਿਹਾ ਗਿਆ ਹੈ ਕਿ ਜਲਦ ਨੀਤੀਆਂ ਬਣਨਗੀਆਂ।
- ਨੀਤੀਆਂ ਦੋ ਮਹੀਨੇ ਵਾਸਤੇ ਨਹੀਂ ਹੁੰਦੀਆਂ, ਨੀਤੀਆਂ ਅਗਲੀ ਪੀੜੀ ਵਾਸਤੇ ਹੁੰਦੀਆਂ ਹਨ।
- ਨੀਤੀਆਂ ਪੰਜ-ਪੰਜ ਸਾਲ ਦੇ ਰੋਡਮੈਪ ਲਈ ਹੁੰਦੀਆਂ ਹਨ।
- ਅਸੀਂ ਰੋਡਮੈਪ ਦਿਆਂਗੇ ਅਤੇ ਸਿੱਧੂ ਪੰਜਾਬ ਦੇ ਨਾਲ ਰੋਡਮੈਪ ਰਾਹੀਂ ਖੜੇਗਾ।
- 500 ਵਾਅਦੇ ਨਹੀਂ ਕਰਾਂਗਾ, ਬਾਬੇ ਨਾਨਕ ਦਾ 13-13 ਪੁਆਇੰਟ ਲਿਆਵਾਂਗਾ।
- ਸੂਬੇ ਨੂੰ ਹੀ ਲੁੱਟੀ ਜਾਂਦੇ ਹਨ, ਆਪਣੀਆਂ ਜੇਬਾਂ ਵਿੱਚ ਪਾਈ ਜਾਂਦੇ ਹਨ।
- ਪਿਛਲੀ ਵਾਰ ਪਾਰਟੀ ਬਣਾਈ ਸੀ ਅਤੇ ਕਿੰਨੀਆਂ ਵੋਟਾਂ ਪਈਆਂ ਸੀ ਅਤੇ ਕਿੰਨੀਆਂ ਨਾਲ ਇਹ (ਕੈਪਟਨ) ਜਿੱਤਿਆ ਸੀ।
- ਇਹ ਫਰਾਡ ਆਦਮੀ ਹੈ।
- ਕੀ ਪੰਜਾਬ ਨੂੰ ਇਸਦਾ ਪਿਉ ਜਤਾਊ।
- ਬੀਜੇਪੀ ਕਹਿੰਦੀ ਤੈਨੂੰ ਹੱਥ ਨਹੀਂ ਲਾਉਣਾ, ਜੇ ਹੱਥ ਲਾ ਲਿਆ, ਅਸੀਂ ਮਿੱਟੀ
- ਕਿਸਾਨ ਕਹਿੰਦੇ ਤੈਨੂੰ ਹੱਥ ਨਹੀਂ ਲਾਉਣਾ, ਜੇ ਹੱਥ ਲਾ ਲਿਆ, ਅਸੀਂ ਮਿੱਟੀ
- ਇਹ ਹੈ ਕੀ, ਅਗਲੇ ਪਾਰਸ ਨੂੰ ਹੱਥ ਲਾਉਣਗੇ ਜਾਂ ਚੱਲੇ ਹੋਏ ਕਾਰਤੂਸ ਨੂੰ।
- ਮੈਂ ਚੱਲੇ ਹੋਏ ਕਾਰਤੂਸਾਂ (ਕੈਪਟਨ) ਬਾਰੇ ਗੱਲ ਨਹੀਂ ਕਰਦਾ।
- ਤੂੰ ਤਾਂ ਕਹਿੰਦਾ ਸੀ ਕਿ ਬੂਹੇ ਬੰਦ , ਹੁਣ ਫਿਰ ਕਿਸਦੇ ਲਈ ਹੋਏ ਬੰਦ, ਕਿਸਨੂੰ ਭੁਆਂ ਕੇ ਮਾਰਿਆ, ਨੱਕ ਮਿੱਟੀ ਵਿੱਚ ਕਿਸਦਾ ਘਸਾਇਆ, ਕੌਣ ਬੇਦਖਲ ਹੋਇਆ।
- ਹੁਣ ਤੂੰ (ਕੈਪਟਨ) ਰੌਂਦੂ ਬੱਚਾ ਬਣ ਗਿਆ
- ਜਿਉਂ-ਜਿਉਂ ਬੰਦੇ ਦੀ ਉਮਰ ਵੱਧਦੀ ਜਾਂਦੀ ਹੈ, ਤਿਉਂ-ਤਿਉਂ ਉਹ ਜਵਾਕ ਬਣਦਾ ਜਾਂਦਾ ਹੈ
- ਕੈਪਟਨ ਰੌਂਦੂ ਜਵਾਕ ਬਣ ਗਿਆ
- ਜਿਵੇਂ ਬਿੱਲਾ ਛੱਪੜ ਤੋਂ ਨਹਾ ਕੇ ਨਿਕਲਿਆ ਹੁੰਦਾ, ਇਹ 800 ਵੋਟਾਂ ਲੈ ਕੇ ਮੈਡਮ ਕੋਲ ਗਿਆ ਸੀ ਤੇ ਤੈਨੂੰ ਪ੍ਰਧਾਨ ਕਿੰਨੇ ਬਣਾਇਆ ਸੀ ਓਏ।
- ਤੇਰੇ ਨਾਲ ਤਾਂ ਕੌਂਸਲਰ ਨਹੀਂ ਖੜਿਆ, ਤੇਰੀ ਘਰਵਾਲੀ ਨਹੀਂ ਖੜੀ।
- ਮੈਡਮ ਪ੍ਰਣੀਤ ਕੌਰ ਕੀ ਪਾਰਟੀ ਛੱਡਣਗੇ।
- ਪੰਜ ਸਾਲ ਤੂੰ ਘਰੋਂ ਬਾਹਰ ਨਹੀਂ ਨਿਕਲਿਆ।
- ਦੁਨੀਆ ਵਿੱਚ ਸਭ ਤੋਂ ਵੱਧ ਨਫ਼ਰਤ ਅਗਰ ਪੰਜਾਬ ਦੇ ਲੋਕਾਂ ਦੀ ਹੈ ਤਾਂ ਉਹ ਦੋ ਲੋਕਾਂ ਲਈ ਹੈ, ਇੱਕ ਗੱਪਾਂ ਦਾ ਸਿਰਤਾਜ ਬਾਦਸ਼ਾਹ।
- ਸ਼ਰਾਬ ਨੀਤੀ, ਰੇਤ ਨੀਤੀ ਬਣਾਉ, ਰੇਤ ਦਾ ਰੇਟ ਫਿਕਸ ਕਰੋ।
- ਇਸ ਨਾਲ ਪੰਜਾਬ ਦੇ ਖ਼ਜ਼ਾਨੇ ਵਿੱਚ ਪੈਸਾ ਆਵੇਗਾ
- ਪੰਜਾਬ ਵਿੱਚ ਕੋਈ ਵੀ ਰੇਤ ਮਾਫੀਆ ਨਹੀਂ ਹੈ, ਇਹ ਟਰਾਂਸਪੋਰਟ ਮਾਫੀਆ ਹੈ ਕਿਉਂਕਿ ਕੋਈ ਵੀ ਰੇਤ ਨੂੰ ਆਪਣੀ ਬੁੱਕਲ ਵਿੱਚ ਚੁੱਕ ਕੇ ਨਹੀਂ ਲਿਜਾਂਦਾ।
- ਰੇਤ ਟਿੱਪਰਾਂ, ਟਰੱਕਾਂ ਵਿੱਚ ਜਾਂਦਾ ਹੈ।
- ਕੈਪਟਨ ਨੇ ਕਿੰਨੇ ਟਰੱਕ ਕੰਪਾਊਂਡ ਕੀਤੇ ਹਨ।
- ਕਈ ਸਰਕਾਰਾਂ ਬਦਲੀਆਂ, ਇੱਕ ਫੇਲ੍ਹ ਮੁੱਖ ਮੰਤਰੀ ਬਦਲਿਆ, ਹੁਣ ਮੁੱਦੇ ਸੁਲਝਣੇ ਚਾਹੀਦੇ ਹਨ।
- ਹਰੀਸ਼ ਚੌਧਰੀ ਦੀ ਜਿੰਨੀ ਤਾਰੀਫ ਕੀਤੀ ਜਾਵੇ, ਓਨੀ ਘੱਟ, ਉਹ ਬਹੁਤ ਸਿਆਣੇ ਹਨ।
- ਪੰਜਾਬ ਵਿੱਚ ਪੈਟਰੋਲ-ਡੀਜ਼ਲ ‘ਤੇ ਵੈਟ ਸਭ ਤੋਂ ਘੱਟ ਹੋਣਾ ਚਾਹੀਦਾ ਹੈ।
- ਚੰਨੀ ਸਾਹਿਬ ਦੇ ਆਫਿਸ ਨਾਲ ਪੰਜ – ਸੱਤ ਰਾਜਨੀਤਿਕ ਬੰਦੇ ਅਟੈਚ ਕੀਤੇ ਜਾਣਗੇ ਅਤੇ ਲੋਕਾਂ ਦੇ ਕੰਮ ਹੋਣਗੇ।
- ਕਈ ਬੰਦੇ ਕੁਰਸੀਆਂ ਨਾਲ ਚਿੰਬੜੇ ਰਹੇ, ਮੁੱਦਿਆਂ ਦੇ ਹੱਲ ਦੀ ਗੱਲ ਨਹੀਂ ਕੀਤੀ।
- ਮੈਨੂੰ ਸਟੇਜ ‘ਤੇ ਖੜਨ ਲਈ ਨੈਤਿਕਤਾ ਦੀ ਤਾਕਤ ਚਾਹੀਦੀ ਹੈ।
- ਪੰਜਾਬ ਦਾ ਖ਼ਜ਼ਾਨਾ ਭਰੇਗਾ ਅਤੇ ਉਹ ਪੈਸਾ ਵਿਕਾਸ ਦੇ ਰੂਪ ਵਿੱਚ ਲੋਕਾਂ ਕੋਲ ਵਾਪਸ ਜਾਵੇਗਾ।