ਕੈਨੇਡਾ(Canada) ਦੀ ਬਰੈਂਪਟਨ ਸਿਟੀ ਦੀ ਮਿਉਂਸਿਪਲ ਚੋਣ ਵਿੱਚ ਪੰਜਾਬੀਆਂ ਨੇ ਮੁੜ ਤੋਂ ਜਿੱਤ ਦਰਜ ਕੀਤੀ ਹੈ। ਖਾਸ ਗੱਲ ਇਹ ਹੈ ਇਸ ਵਾਰ ਨਿਊ ਬਰੈਂਪਟਨ ਸਿਟੀ ਕੌਂਸਲਰ ਦੇ ਅਹੁਦੇ ਲਈ ਪਹਿਲੀ ਵਾਰ ਦਸਤਾਰਧਾਰੀ ਸਿੱਖ ਔਰਤ ਨਵਜੀਤ ਕੌਰ ਬਰਾੜ ਦੀ ਚੋਣ (New Brampton Councillor Navjit Kaur Brar) ਹੋਈ ਹੈ।
ਬਰਾੜ ਬਰੈਂਪਟਨ ਸਿਟੀ ਦੇ ਕੌਂਸਲਰ ਲਈ ਵਾਰਡ ਨੰਬਰ ਦੋ ਅਤੇ ਛੇ ਲਈ ਚੁਣੀ ਗਈ। ਬਰੈਂਪਟਨ ਸਿਟੀ ਕੌਂਸਲ ‘ਚ 4 ਨਵੇਂ ਉਮੀਦਵਾਰਾਂ ‘ਚੋਂ ਨਵਜੀਤ ਕੌਰ ਬਰਾੜ ਨੇ 28 ਫ਼ੀਸਦੀ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਊਂਸ ਡੱਗ ਵਿਲਨਜ਼ ਦੀ ਥਾਂ ਲੈ ਲਈ ਹੈ।
— Peel Regional Labour Council (@PeelLabour) October 25, 2022
ਬਰਾੜ 28 ਫੀਸਦੀ ਤੋਂ ਵੱਧ ਵੋਟਾਂ ਨਾਲ ਜਿੱਤੀ ਜਦਕਿ ਇਸ ਦੌੜ ਵਿੱਚ ਸਭ ਤੋਂ ਨਜ਼ਦੀਕੀ ਉਮੀਦਵਾਰ ਸਾਬਕਾ ਬਰੈਂਪਟਨ ਕੰਜ਼ਰਵੇਟਿਵ ਐਮਪੀ ਉਮੀਦਵਾਰ ਜਰਮੇਨ ਚੈਂਬਰਜ਼ 22 ਪ੍ਰਤੀਸ਼ਤ ਤੋਂ ਵੱਧ ਵੋਟਾਂ ਨਾਲ ਸਨ।
ਉਹ ਪਹਿਲਾਂ ਬਰੈਂਪਟਨ ਵੈਸਟ ਵਿੱਚ ਓਨਟਾਰੀਓ ਐਨਡੀਪੀ ਉਮੀਦਵਾਰ ਵਜੋਂ ਚੋਣ ਲੜ ਚੁੱਕੀ ਸੀ, ਮੌਜੂਦਾ ਪ੍ਰੋਗਰੈਸਿਵ ਕੰਜ਼ਰਵੇਟਿਵ ਐਮਪੀਪੀ ਅਮਰਜੋਤ ਸੰਧੂ ਤੋਂ ਹਾਰ ਗਈ ਸੀ।
ਬਰੈਂਪਟਨ ਦੀ ਲਗਭਗ 40 ਪ੍ਰਤੀਸ਼ਤ ਆਬਾਦੀ ਦੱਖਣੀ ਏਸ਼ੀਆਈ ਹੈ, ਅਤੇ ਸੋਮਵਾਰ ਦੀਆਂ ਮਿਉਂਸਪਲ ਚੋਣਾਂ ਵੀ ਹਿੰਦੂਆਂ, ਸਿੱਖਾਂ ਅਤੇ ਜੈਨੀਆਂ ਦੁਆਰਾ ਮਨਾਏ ਜਾਂਦੇ ਦੀਵਾਲੀ ਦੇ ਧਾਰਮਿਕ ਤਿਉਹਾਰ ‘ਤੇ ਹੋਈਆਂ।
ਚੋਣਾਂ ਚ ਤਿੰਨ ਹੋ ਪੰਜਾਬੀਆਂ ਨੇ ਹਾਸਲ ਕੀਤੀ ਜਿੱਤ
ਨਵਜੀਤ ਕੌਰ ਬਰਾੜ ਤੋਂ ਇਲਾਵਾ ਤਿੰਨ ਹੋਰ ਪੰਜਾਬੀਆਂ ਨੇ ਜਿੱਤ ਹਾਸਲ ਕੀਤੀ ਹੈ। ਹਰਕੀਰਤ ਸਿੰਘ ਨੇ ਵਾਰਡ 9 ਤੇ 10 ਤੋਂ ਸਿਟੀ ਕੌਂਸਲਰ ਵਜੋਂ ਚੋਣ ਜਿੱਤੀ ਹੈ ਜਦਕਿ ਗੁਰਪ੍ਰਤਾਪ ਸਿੰਘ ਤੂਰ ਵਾਰਡ 9 ਤੇ 10 ਤੋਂ ਰਿਜਨਲ ਕੌਂਸਲਰ ਚੁਣੇ ਗਏ ਹਨ। ਇਸੇ ਤਰ੍ਹਾਂ ਪੱਤਰਕਾਰ ਸਤਪਾਲ ਜੌਹਲ ਵਾਰਡ ਨੰਬਰ 9 ਤੇ 10 ਤੋਂ ਪੀਲ ਸਕੂਲ ਬੋਰਡ ਦੇ ਟਰੱਸਟੀ ਬਣ ਗਏ ਹਨ।
ਜ਼ਿਕਰਯੋਗ ਹੈ ਕਿ ਬਰੈਂਪਟਨ ਸਿਟੀ ਕੌਂਸਲ ਵਿੱਚ ਪੰਜ ਸਿਟੀ ਕੌਂਸਲਰ, ਪੰਜ ਰਿਜਨਲ ਕੌਂਸਲਰ ਅਤੇ ਪੰਜ ਸਕੂਲ ਟਰੱਸਟੀ ਚੁਣੇ ਜਾਂਦੇ ਹਨ। ਪੈਟਰਿਕ ਬਰਾਊਨ ਦੋ ਪੰਜਾਬੀਆਂ ਨਿੱਕੀ ਕੌਰ ਅਤੇ ਬੌਬ ਦੋਸਾਂਝ ਨੂੰ ਹਰਾ ਕੇ ਦੂਜੀ ਵਾਰ ਮੇਅਰ ਚੁਣੇ ਗਏ ਹਨ।