India

ਓਡੀਸ਼ਾ ਦੇ ਮੁੱਖ ਮੰਤਰੀ ਨੇ ਦਿੱਤਾ ਅਸਤੀਫਾ

ਓਡੀਸ਼ਾ ‘ਚ ਬੀਜੇਡੀ ਪ੍ਰਧਾਨ ਨਵੀਨ ਪਟਨਾਇਕ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਭੁਵਨੇਸ਼ਵਰ ਵਿੱਚ ਰਾਜ ਭਵਨ ਗਏ ਅਤੇ ਰਾਜਪਾਲ ਰਘੁਵਰ ਦਾਸ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਪਟਨਾਇਕ ਪਿਛਲੇ 24 ਸਾਲਾਂ ਤੋਂ ਸੂਬੇ ਦੇ ਮੁੱਖ ਮੰਤਰੀ ਸਨ।

ਮੰਗਲਵਾਰ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਾਲ-ਨਾਲ ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਵੀ ਆ ਗਏ। ਮੌਜੂਦਾ ਸਰਕਾਰਾਂ ਦੋਵਾਂ ਰਾਜਾਂ ਵਿੱਚ ਸੱਤਾ ਗੁਆ ਬੈਠੀਆਂ ਹਨ। ਓਡੀਸ਼ਾ ‘ਚ ਭਾਜਪਾ ਨੂੰ 147 ‘ਚੋਂ 78 ਸੀਟਾਂ ਮਿਲੀਆਂ ਹਨ, ਜਦਕਿ ਬੀਜੇਡੀ ਨੂੰ 51 ਸੀਟਾਂ ਮਿਲੀਆਂ ਹਨ।

ਪਹਿਲੀ ਵਾਰ ਭਾਜਪਾ ਸੂਬੇ ‘ਚ ਪੂਰੀ ਬਹੁਮਤ ਨਾਲ ਇਕੱਲੀ ਸਰਕਾਰ ਬਣਾਏਗੀ। ਭਾਜਪਾ ਨੇ ਅਜੇ ਮੁੱਖ ਮੰਤਰੀ ਦਾ ਐਲਾਨ ਨਹੀਂ ਕੀਤਾ ਹੈ। ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਿਹਰੇ ‘ਤੇ ਹੀ ਚੋਣਾਂ ਲੜੀਆਂ ਸਨ। ਬਹੁਤ ਜਲਦੀ ਭਾਜਪਾ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਸਕਦੀ ਹੈ।

ਇਹ ਵੀ ਪੜ੍ਹੋ –   ਵਿਅਕਤੀ ਨੂੰ ਈ-ਸਿਗਰੇਟ ਵੇਚਣਾ ਪਿਆ ਮਹਿੰਗਾ, ਹੋਈ ਸਜ਼ਾ ਤੇ ਜ਼ੁਰਮਾਨਾ