ਬਿਉਰੋ ਰਿਪੋਰਟ : ਸ਼ੰਭੂ ਬਾਰਡਰ ‘ਤੇ ਬੈਰੀਕੇਡਿੰਗ ਤੋੜਨ ਦੇ ਲਈ ਜਿਹੜੀ ਪੋਕਲੇਨ ਮਸ਼ੀਨ,JCB ਵਰਗੀ ਹੈਵੀ ਮਸ਼ੀਨ ਲਿਆਈ ਗਈ ਸੀ । ਉਹ ਪੋਕਲੇਨ ਮਸ਼ੀਨ 2020-2021 ਦੇ ਕਿਸਾਨ ਅੰਦੋਲਨ ਵਿੱਚ ਪੁਲਿਸ ਦੀ ਪਾਣੀ ਦੀ ਬੁਛਾੜਾ ਦਾ ਮੂੰਹ ਮੋੜਨ ਵਾਲੇ ਨਵਦੀਪ ਸਿੰਘ ਜਲਬੇੜਾ ਨੇ ਤਿਆਰ ਕਰਵਾਈ ਹੈ । ਦਾਅਵਾ ਕੀਤਾ ਗਿਆ ਹੈ ਕਿ ਇਹ ਮਸ਼ੀਨ ਬੁਲੇਟ ਪਰੂਫ ਹੈ । ਨਵਦੀਪ ਜਲਬੇੜਾ ਅੰਬਾਲਾ ਦੇ ਜਲਬੇੜੇ ਦਾ ਰਹਿਣ ਵਾਲਾ ਹੈ। ਉਹ ਭਾਰਤੀ ਕਿਸਾਨ ਯੂਨੀਅਨ ਭਗਤ ਸਿੰਘ ਨਾਲ ਜੁੜਿਆ ਹੈ । ਨਵਦੀਪ ਨੇ ਅੱਥਰੂ ਗੈਸ ਅਤੇ ਰਬੜ ਦੀਆਂ ਗੋਲਿਆਂ ਨਾਲ ਨਿਪਟਣ ਦੇ ਲਈ JCB-ਟਰੈਕਟਰ ਅਤੇ ਪੋਕਲੇਨ ਮਸ਼ੀਨ ਤਿਆਰ ਕਰਵਾਈ ਸੀ। JCB ਅਤੇ ਟਰੈਕਟਰ ਦੇ ਟਾਇਰਾ ‘ਤੇ ਲੋਹੇ ਦੀ ਸ਼ੀਟ ਲਗਵਾਈ ਸੀ ਤਾਂਕੀ ਟਾਇਰ ਨੂੰ ਕੋਈ ਨੁਕਸਾਨ ਨਾ ਹੋਵੇ। ਹਾਲਾਂਕਿ ਪੰਜਾਬ ਦੇ ਡੀਜੀਪੀ ਦੀ ਸ਼ਿਕਾਇਤ ਤੋਂ ਬਾਅਦ ਪੋਕਲੇਨ ਮਸ਼ੀਨ ਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ ।
ਪੁਲਿਸ ਨੇ ਸੋਸ਼ਲ ਮੀਡੀਆ ਐਕਾਉਂਟ ‘ਤੇ ਬੈਨ ਲਗਾਇਆ
ਪੁਲਿਸ ਨੇ ਇਸ ਵਾਰ ਵੀ ਕਿਸਾਨ ਅੰਦੋਲਨ ਵਿੱਚ ਨਵਦੀਪ ਦੇ ਐਕਟਿਵ ਰੋਲ ਨੂੰ ਵੇਖ ਦੇ ਹੋਏ ਉਸ ਦੇ ਸੋਸ਼ਲ ਮੀਡੀਆ ਐਕਾਉਂਟ ਜਿਵੇਂ ਇੰਸਟਰਾਗਰਾਮ ਅਤੇ X ‘ਤੇ ਬੈਨ ਲੱਗਾ ਦਿੱਤਾ ਸੀ। ਨਵਦੀਪ ਸੋਸ਼ਲ ਮੀਡੀਆ ‘ਤੇ ਲਗਾਤਾਰ ਕਿਸਾਨਾਂ ਨੂੰ ਲੈਕੇ ਪੋਸਟ ਕਰਦਾ ਹੈ। ਪਿਛਲੇ ਅੰਦਲੋਨ ਵਿੱਚ ਨਵਦੀਪ ਕਿਸਾਨਾਂ ਦਾ ਹੀਰੋ ਬਣਿਆ ਸੀ ਉਸ ਨੂੰ ਫਾਲੋ ਕਰਨ ਵਾਲੇ ਵੀ ਬਹੁਤ ਹਨ। ਇਸ ਲਈ ਨਵਦੀਪ ਦਾ ਲੋਕਾਂ ਨਾਲ ਸੰਪਰਕ ਤੋੜਨ ਦੇ ਲਈ ਸਰਕਾਰ ਨੇ ਇਹ ਫੈਸਲਾ ਲਿਆ ਸੀ ।
ਪਿਛਲੇ ਕਿਸਾਨ ਅੰਦੋਲਨ ਵਿੱਚ ਨਵਦੀਪ ਵਾਟਰ ਕੈਨਨ ਬਾਏ ਦੇ ਨਾਲ ਮਸ਼ਹੂਰ ਹੋਇਆ ਸੀ । ਜਦੋਂ ਕਿਸਾਨ ਦਿੱਲੀ ਵੱਲ ਅੱਗੇ ਵੱਧ ਰਹੇ ਸੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਵਾਟਰ ਕੈਨਨ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨਵਦੀਪ ਨੇ ਪੁਲਿਸ ਦੀ ਵਾਟਰ ਕੈਨਨ ਗੱਡੀ ਤੇ ਛਾਲ ਮਾਰ ਕੇ ਉਸ ਦਾ ਮੂੰਹ ਮੂੜ ਦਿੱਤਾ । ਇਸ ਤੋਂ ਬਾਅਦ ਪੁਲਿਸ ਨੇ ਉਸ ਦੇ ਖਿਲਾਫ 307 ਦੀ ਧਾਰਾ ਦਰਜ ਕੀਤੀ ਸੀ ।