Punjab

ਇਸ ਦਾਦੇ ਤੇ ਮਾਂ ਦੀ ਗੱਲ ਸੁਣ ਲਓ ! ਅਨਵਰ ਭਾਟੀਆ ਚੱਲਾ ਗਿਆ !

ਬਿਊਰੋ ਰਿਪੋਰਟ : ਨਵਾਂ ਸ਼ਹਿਰ ਤੋਂ ਜਿਹੜੀ ਖਬਰ ਆ ਰਹੀ ਹੈ ਉਹ ਹਰ ਇੱਕ ਮਾਪਿਆਂ ਦੇ ਕਲੇਜੇ ਨੂੰ ਚੀਰ ਦੇਵੇਗੀ,ਪਰ ਇਸ ਤੋਂ ਸਬਕ ਸਿਖਣਾ ਵੀ ਬਹੁਤ ਜ਼ਰੂਰੀ ਹੈ । ਕਿਉਂਕਿ ਜੇਕਰ ਇਸ ਨੂੰ ਆਈ ਚਲਾਈ ਕਰ ਦਿੱਤਾ ਅਤੇ ਸਿਰਫ ਅਫਸੋਸ ਦੇ 2 ਹੰਝੂ ਬਹਾ ਲਏ ਤਾਂ ਕੋਈ ਫਾਇਦਾ ਨਹੀਂ ਹੈ ।

ਨਵਾਂ ਸ਼ਹਿਰ ਦੇ ਪਿੰਡ ਝਿੰਗੜਾ ਵਿੱਚ ਡੇਢ ਸਾਲ ਦੇ ਬੱਚੇ ਦੀ ਪਾਣੀ ਦੀ ਬਾਲਟੀ ਵਿੱਚ ਡੁੱਬਣ ਨਾਲ ਮੌਤ ਹੋ ਗਈ ਹੈ । ਇਸ ਨੂੰ ਤੁਸੀਂ ਲਾਪਰਵਾਹੀ ਕਹੋ ਜਾਂ ਫਿਰ ਕਿਸਮਤ ਦਾ ਭਾਣਾ ਪਰ ਜੋ ਹੋਇਆ ਉਹ ਦਿਲ ਨੂੰ ਹਿੱਲਾ ਦੇਣ ਵਾਲਾ ਹੈ । ਦਰਅਸਲ ਅਨਵਰ ਭਾਟਿਆ ਨਾਂ ਦਾ ਡੇਢ ਸਾਲ ਦਾ ਬੱਚਾ ਆਪਣੇ ਦਾਦਾ ਦੇ ਕੋਲ 15 ਮਿੰਟ ਪਹਿਲਾਂ ਖੇਡ ਰਿਹਾ ਸੀ । ਫਿਰ ਮਾਂ ਨੇ ਉਸ ਨੂੰ ਚਾਹ ਪੀਣ ਦੇ ਲਈ ਬੁਲਾਇਆ ਤਾਂ ਉਹ ਉੱਥੇ ਚੱਲਾ ਗਿਆ । ਇਸ ਦੌਰਾਨ ਮਾਂ ਬੱਚੇ ਦੇ ਪਿਤਾ ਦੇ ਨਾਲ ਵਿਦੇਸ਼ ਤੋਂ ਆਏ ਫੋਨ ‘ਤੇ ਗੱਲ ਕਰਨ ਲੱਗੀ ।

ਪਿਤਾ ਦੇ ਨਾਲ ਪੁੱਤਰ ਨੇ ਵੀ ਤੋਤਲੀ ਜ਼ਬਾਨ ਵਿੱਚ ਖਿਡੌਣਿਆਂ ਦੀ ਫਰਮਾਇਸ਼ ਵੀ ਕਰ ਦਿੱਤੀ । ਦਾਦੇ ਨੇ ਦੱਸਿਆ ਕਿ ਅਨਵਰ ਭਾਟਿਆ ਉਸ ਤੋਂ ਬਾਅਤ ਆਪਣੀ ਕਾਰ ਵਾਲੇ ਖਿਡੌਣੇ ਨਾਲ ਖੇਡਣ ਲੱਗਿਆ । ਮਾਂ ਦੇ ਕੋਲੋ ਕਦੋਂ ਉਹ ਪਾਣੀ ਦੀ ਬਾਲਟੀ ਤੱਕ ਪਹੁੰਚ ਗਿਆ ਪਤਾ ਹੀ ਨਹੀਂ ਚੱਲਿਆ । ਜਦੋਂ ਫੋਨ ‘ਤੇ ਗੱਲ ਕਰਨ ਤੋਂ ਬਾਅਦ ਮਾਂ ਨੇ ਅਨਵਰ ਨੂੰ ਲੱਭਿਆ ਤਾਂ ਵੇਖ ਕੇ ਉਸ ਦੇ ਹੋਸ਼ ਉੱਡ ਗਏ । ਅਨਵਰ ਦਾ ਸਿਰ ਪਾਲਟੀ ਵਿੱਚ ਸੀ ਅਤੇ ਸਰੀਰ ਤੋਂ ਕੋਈ ਹਰਕਤ ਨਹੀਂ ਹੋ ਰਹੀ ਸੀ । ਦਰਅਸਲ ਬੱਚੇ ਦੀ ਕਾਰ ਪਾਣੀ ਦੀ ਬਾਲਟੀ ਵਿੱਚ ਵੜ ਗਈ ਸੀ । ਉਸ ਨੂੰ ਕੱਢਣ ਦੇ ਲਈ ਜਦੋਂ ਉਸ ਦਾ ਸਿਰ ਭਰੀ ਪਾਲਟੀ ਵਿੱਚ ਵੜ ਗਿਆ ਅਤੇ ਉਹ ਉਲਟਾ ਹੋ ਗਿਆ । ਜਦੋਂ ਉਸ ਨੂੰ ਕੱਢਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ।

ਬਾਲਟੀ ਵਿੱਚ ਸਿਰਫ਼ 2 ਲੀਟਰ ਪਾਣੀ ਹੀ ਸੀ । ਜੋ ਬੱਚੇ ਦੇ ਮੂੰਹ ਵਿੱਚ ਚੱਲਾ ਗਿਆ ਅਤੇ ਉਹ ਸਿੱਧਾ ਨਹੀਂ ਹੋ ਸਕਿਆ । ਉਧਰ ਦਾਦੀ ਘਰ ਮੌਜੂਦ ਨਹੀਂ ਸੀ,ਦਾਦਾ ਨਾਲ ਵਾਲੇ ਕਮਰੇ ਵਿੱਚ ਮਜੂਦ ਸੀ ਉਨ੍ਹਾਂ ਨੂੰ ਵੀ ਬੱਚੇ ਦੇ ਪਾਣੀ ਵਿੱਚ ਡਿੱਗਣ ਦੀ ਖਬਰ ਨਹੀਂ ਲੱਗੀ ।

ਦਾਦੇ ਨੇ ਕਿਹਾ ਆਪਣੇ ਬੱਚੇ ਦਾ ਧਿਆਨ ਰੱਖੋ

ਦਾਦਾ ਨੇ ਕਿਹਾ ਸਾਡੇ ਨਾਲ ਜੋ ਹੋਣਾ ਸੀ ਉਹ ਤਾਂ ਹੋ ਗਿਆ ਪਰ ਮੈਂ ਅਤੇ ਮੇਰਾ ਪਰਿਵਾਰ ਕਹਿਣਾ ਚਾਹੁੰਦਾ ਹੈ ਕਿ ਮਾਪੇ ਆਪਣੇ ਬੱਚੇ ਦਾ ਪੂਰਾ ਧਿਆਨ ਰੱਖਣ । ਜਦੋਂ ਉਹ ਫੋਨ ਕਰਦੇ ਹਨ ਤਾਂ ਕੋਈ ਧਿਆਨ ਨਹੀਂ ਰਹਿੰਦਾ ਹੈ,ਉਨ੍ਹਾਂ ਦਾ ਬੱਚਾ ਕਿੱਥੇ ਖੇਡ ਰਿਹਾ ਹੈ ਜਾਂ ਫਿਰ ਇਸ ਇਸ ਤਰ੍ਹਾਂ ਦੀ ਅਨਹੋਨੀ ਦੇ ਬਾਅਦ ਸਬਕ ਮਿਲ ਦਾ ਹੈ ।