ਬਿਉਰੋ ਰਿਪੋਰਟ – ਕਿਸਾਨ ਲੀਡਰ ਸਰਵਨ ਸਿੰਘ ਪੰਧੇਰ (Sarwan Singh Pandher) ਨੇ ਕਿਹਾ ਕਿ ਝੋਨੇ ਦੀ ਖਰੀਦ ਨਾ ਹੋਣ ਕਾਰਨ ਕੱਲ੍ਹ ਮੋਗਾ, ਸੰਗਰੂਰ, ਬੜਬੜਕਲਾਂ, ਡਗਰੂ, ਫਗਵਾੜਾ, ਬਟਾਲਾ ਦੇ ਨੈਸ਼ਨਲ ਹਾਈਵੇ ਜਾਮ ਕੀਤੇ ਜਾਣਗੇ ਅਤੇ ਉਹ ਖੁਦ ਫਗਵਾੜਾ ਦੇ ਧਰਨੇ ਦੀ ਅਗਵਾਈ ਕਰਨਗੇ। ਉਨ੍ਹਾਂ ਕਿਹਾ ਕਿ ਉਹ ਕੋਈ ਧਰਨਾ ਨਹੀਂ ਲਗਾਉਣਾ ਚਾਹੁੰਦੇ ਪਰ ਹੁਣ ਸਾਰੀ ਖੇਡ ਕੇਂਦਰ ਅਤੇ ਪੰਜਾਬ ਸਰਕਾਰ ਦੇ ਹੱਥ, ਕਿਉਂਕਿ ਕੇਂਦਰ ਸਰਕਾਰ ਆਪਣੀਆਂ ਟੀਮਾਂ ਭੇਜ ਕੇ ਸਾਰਾ ਮਾਮਲਾ ਹੱਲ ਕਰਵਾ ਸਕਦੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਝੋਨੇ ਦੀ ਖਰੀਦ ਨਾ ਹੋਣ ਦਾ ਕਾਰਨ ਸੈਲਰ ਮਾਲਕਾਂ, ਪੰਜਾਬ ਤੇ ਕੇਂਦਰ ਸਰਕਾਰ ਵਿਚ ਸਮਝੌਤਾ ਨਾ ਹੋਣ ਨੂੰ ਦੱਸਿਆ ਹੈ ਕਿਉਂਕਿ ਸ਼ੈਲਰ ਮਾਲਕ ਸਰਕਾਰ ਵੱਲੋਂ ਦਿੱਤਾ ਗਿਆ ਝੋਨਾ 68 ਕਿਲੋ ਤੋਂ ਘੱਟ ਦੱਸ ਰਹੇ ਹਨ ਕਿਉਂਕਿ ਚੌਲਾਂ ਵਿਚ ਟੋਟਾ ਜਿਆਦਾ ਆ ਰਿਹਾ ਹੈ। ਇਸ ਕਰਕੇ ਸ਼ੈਲਰ ਮਾਲਕ ਕੇਂਦਰ ਸਰਕਾਰ ਕੋਲੋ ਛੋਟ ਮੰਗ ਰਹੇ ਹਨ। ਪੰਧੇਰ ਨੇ ਕਿਹਾ ਕਿ ਫੂਡ ਸਪਲਾਈ ਮੰਤਰੀ ਜੋਸ਼ੀ ਨਾਲ ਹੋਈ ਮੀਟਿੰਗ ਵਿਚ ਤੈਅ ਹੋਇਆ ਸੀ ਕਿ ਕੇਂਦਰ ਸਰਕਾਰ ਪੰਜਾਬ ਵਿਚ ਟੀਮ ਭੇਜ ਕੇ ਜਾਂਚ ਕਰੇਗੀ ਪਰ ਕਿਸੇ ਟੀਮ ਵੱਲੋਂ ਆ ਕੇ ਜਾਂਚ ਨਹੀਂ ਕੀਤੀ ਗਈ, ਜਿਸ ਦਾ ਸਿੱਧਾ ਮਤਲਬ ਹੈ ਕਿ ਇਸ ਤਰ੍ਹਾਂ ਕੋਈ ਹੱਲ ਨਹੀਂ ਹੋਣਾ।
ਪੰਧੇਰ ਨੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਨਾਲ ਸਹਿਮਤ ਹਨ ਕਿ ਪੰਜਾਬ ਸਰਕਾਰ ਨੇ ਆਪਣੀ ਪੂਰੀ ਤਿਆਰੀ ਨਹੀਂ ਕੀਤੀ ਪਰ ਇਸ ਤੋਂ ਪਹਿਲਾਂ 2001 ਅਤੇ ਕੈਪਟਨ ਦੇ ਰਾਜ ਵਿਚ ਵੀ ਚਾਰ ਪੰਜ ਵਾਰ ਛੋਟਾਂ ਮਿਲੀਆਂ ਹਨ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਕੇਂਦਰ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਰ ਮੋਦੀ ਸਰਕਾਰ ਕਿਸਾਨਾਂ ਨੂੰ ਖਤਮ ਕਰਨਾ ਚਾਹੁੰਦੀ ਹੈ।
ਪੰਧੇਰ ਨੇ ਪੰਜਾਬ ਸਰਕਾਰ ‘ਤੇ ਵਰਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਮੁੱਦੇ ‘ਤੇ ਬੋਲਣ ਦੀ ਬਜਾਏ ਸਿਰਫ ਸਫਾਇਆ ਦੇ ਕੇ ਕੰਮ ਸਾਰ ਰਹੀ ਹੈ। ਪੰਧੇਰ ਨੇ ਕਿਹਾ ਕਿ ਰੌਲਾ ਇਹ ਨਹੀਂ ਕਿ ਕਿਸਾਨਾਂ ਨੂੰ ਪੇਮੈਂਟ ਨਹੀਂ ਹੋ ਰਹੀ ਸਗੋਂ ਰੌਲਾ ਹੈ ਕਿ ਕਿਸਾਨਾਂ ਨੂੰ 400-500 ਰੁਪਏ ਦਾ ਕੱਟ ਲਗਾ ਕੇ ਤਲਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੰਧੇਰ ਨੇ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਜੰਬੋ ਜੈਟ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ – ਪਹਾੜੀ ਸੂਬੇ ਤੋਂ ਦਵਾਈਆਂ ਦੇ ਸੈਂਪਲ ਫੇਲ੍ਹ! ਮਚਿਆ ਹੜਕੰਪ