‘ਦ ਖ਼ਾਲਸ ਬਿਊਰੋ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵਿਧਾਨ ਸਭਾ ਹਲਕਾ ਫਾਜ਼ਲਿਕਾ ਵਿੱਚ ਭਾਜਪਾ ਦੀ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਇਸ ਮੌਕੇ ਬਠਿੰਡਾ-ਗਿੱਦੜਬਾਹਾ-ਮਲੋਟ-ਅਬੋਹਰ ਨੈਸ਼ਨਲ ਹਾਈਵੇ ਨੰਬਰ 7 ਸਵੇਰੇ 9 ਤੋਂ ਬਾਅਦ ਦੁਪਹਿਰ 3 ਵਜੇ ਤੱਕ ਬੰਦ ਰਹੇਗਾ। ਦੱਸ ਦਈਏ ਕਿ ਕੁੱਝ ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਦੀ ਫਿਰੋਜ਼ਪੁਰ ਫੇਰੀ ਮੌਕੇ ਉਨ੍ਹਾਂ ਦੀ ਸੁਰੱਖਿਆ ਨੂੰ ਖਤਰਾ ਖੜ੍ਹਾ ਹੋਣ ਕਾਰਨ ਹੁਣ ਅਧਿਕਾਰੀ ਕਾਫੀ ਚੌਕਸੀ ਵਰਤ ਰਹੇ ਹਨ। ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਹਵਾਈ ਜਹਾਜ ’ਤੇ ਬਠਿੰਡਾ ਹਵਾਈ ਅੱਡੇ ਪੁੱਜਣਗੇ ਜਿੱਥੋਂ ਇਸੇ ਕੌਮੀ ਸੜਕ ਮਾਰਗ ਰਾਹੀਂ ਅੱਗੇ ਅਬੋਹਰ ਰੈਲੀ ਸਥਾਨ ਵੱਲ ਰਵਾਨਾ ਹੋਣਗੇ। ਪ੍ਰਧਾਨ ਮੰਤਰੀ ਦੇ ਦੌਰੇ ਕਾਰਨ ਹੀ ਇਹ ਸੜਕ ਬੰਦ ਰੱਖੀ ਜਾ ਰਹੀ ਹੈ।

Related Post
India, Khetibadi, Punjab, Video
VIDEO – Punjabi PRIME TIME Bulletin । INDERJEET SINGH
September 17, 2025