India Manoranjan

‘ਮੋਦੀ ਨੇ ਦੇਸ਼ ਦੀ ਸੇਵਾ ਕਰਨੀ ਸੀ ਤਾਂ ਫੌਜ ’ਚ ਭਰਤੀ ਕਿਉਂ ਨਹੀਂ ਹੋਏ!’

ਬਿਉਰੋ ਰਿਪੋਰਟ – ਅਦਾਕਾਰ ਨਸੀਰੁੱਦੀਨ ਸ਼ਾਹ (Naseeruddin Shah) ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ (PM Modi) ‘ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਇੱਕ ਨਿਊਜ਼ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ “ਜੇਕਰ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੀ ਸੇਵਾ ਕਰਨੀ ਸੀ ਤਾਂ ਉਹ ਫੌਜ ਵਿੱਚ ਭਰਤੀ ਹੋਣ ਦੇ ਲਈ ਕਿਉਂ ਨਹੀਂ ਗਏ।”

ਸਿਰਫ਼ ਇੰਨਾ ਹੀ ਨਹੀਂ, ਨਸੀਰੁੱਦੀਨ ਸ਼ਾਹ ਨੇ ਕਿਹਾ ਕਿ ਪੀਐੱਮ ਮੋਦੀ ਕੁਝ ਸਮੇਂ ਤੋਂ ਘੱਟ ਸਮਝਦਾਰੀ ਵਾਲੀਆਂ ਗੱਲਾਂ ਕਰ ਰਹੇ ਹਨ। ਜੇ ਉਹ ਉਹ ਮੰਨਦੇ ਹਨ ਕਿ ਰੱਬ ਨੇ ਸਿੱਧਾ ਉਨ੍ਹਾਂ ਨੂੰ ਭੇਜਿਆ ਹੈ ਜਾਂ ਉਹ ਆਪ ਹੀ ਭਗਵਾਨ ਹਨ ਤਾਂ ਸਭ ਨੂੰ ਉਨ੍ਹਾਂ ਤੋਂ ਡਰਨਾ ਚਾਹੀਦ ਹੈ। ਅਦਾਕਾਰ ਨੇ ਕਿਹਾ ਮੋਦੀ ਵਧੀਆ ਅਧਾਕਾਰ ਵੀ ਨਹੀਂ ਹਨ, ਉਨ੍ਹਾਂ ਦਾ ਹਾਸਾ ਅਤੇ ਮਗਰਮੱਛ ਦੇ ਹੰਝੂ ਕਦੇ ਵੀ ਜਨਤਾ ‘ਤੇ ਅਸਰ ਨਹੀਂ ਪਾ ਸਕਦੇ ਹਨ।

ਅਦਾਕਾਰ ਨਸੀਰੁੱਦੀਨ ਸ਼ਾਹ ਨੂੰ ਪੁੱਛਿਆ ਗਿਆ ਕਿ ਇਸ ਵਾਰ ਬੀਜੇਪੀ ਨੂੰ ਬਹੁਤਮ ਨਹੀਂ ਮਿਲਿਆ ਭਾਈਵਾਲਾਂ ਦੇ ਸਿਰ ‘ਤੇ ਸਰਕਾਰ ਚਲਾਉਣੀ ਹੋਵੇਗੀ ਤਾਂ ਉਨ੍ਹਾਂ ਕਿਹਾ ਜਦੋਂ ਮੈਂ ਸੁਣਿਆ ਪਹਿਲਾਂ ਤਾਂ ਮੈਨੂੰ ਖੁਸ਼ੀ ਹੋਈ। ਪਰ ਫਿਰ ਮੈਂ ਸੋਚਿਆ ਕਿ ਸੱਤਾ ਵਿੱਚ ਕਿਸੇ ਭਾਈਵਾਲ ਨਾਲ ਸਾਂਝੀ ਕਰਨਾ ਕੌੜੀ ਦਵਾਈ ਪੀਣ ਵਰਗਾ ਹੋਵੇਗਾ। ਸ਼ਾਹ ਨੇ ਕਿਹਾ ਮੁਸ਼ਕਿਲ ਇਸ ਗੱਲ ਦੀ ਹੈ ਕਿ ਉਨ੍ਹਾਂ ਨੂੰ ਇਹ ਲੱਗਦਾ ਹੈ ਕਿ ਉਹ ਜ਼ਿੰਦਗੀ ਭਰ ਹੁਣ PM ਬਣੇ ਰਹਿਣਗੇ। ਦੂਜੀ ਪਰੇਸ਼ਾਨੀ ਇਹ ਹੈ ਕਿ ਉਹ ਹਰੇਕ ਗੱਲ ਨੂੰ ਨਿੱਜੀ ਲੈਂਦੇ ਹਨ। ਉਨ੍ਹਾਂ ਦੇ ਫ਼ੈਨ ਵੀ ਅਜਿਹੇ ਹੀ ਹਨ।

ਅਦਾਕਾਰ ਨਸੀਰੁੱਦੀਨ ਸ਼ਾਹ ਨੇ ਮੁਸਲਮਾਨਾਂ ਨੂੰ ਵੀ ਵੱਡੀ ਸਲਾਹ ਦਿੱਤੀ ਹੈ। ਸ਼ਾਹ ਨੇ ਕਿਹਾ ਕਿ ਮੁਸਲਮਾਨਾਂ ਨੂੰ ਹੁਣ ਹਿਜਾਬ ਅਤੇ ਸਾਨੀਆ ਦੀ ਸਕਰਟ ਦੀ ਚਿੰਤਾ ਛੱਡ ਦੇਣੀ ਚਾਹੀਦੀ ਹੈ ਅਤੇ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਹੈ। ਮੋਦੀ ਦਾ ਵਿਰੋਧ ਕਰਨਾ ਬਹੁਤ ਸੌਖਾ ਹੈ, ਸੱਚ ਤਾਂ ਇਹ ਹੈ ਕਿ ਮੋਦੀ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੀ ਇਸ ਦੇਸ਼ ਵਿੱਚ ਬਹੁਤ ਕੁਝ ਗ਼ਲਤ ਹੋ ਰਿਹਾ ਸੀ। ਸਾਡੇ ਦੇਸ਼ ਵਿੱਚ ਧਰਮਾਂ ਦੇ ਅੰਦਰ ਦੁਸ਼ਮਣੀ ਵਾਲੀ ਭਾਵਨਾਵਾ ਪਹਿਲਾਂ ਵੀ ਨਹੀਂ ਸੀ ਤੇ ਹੁਣ ਵੀ ਨਹੀਂ ਹੋ ਸਕਦੀ ਹੈ।

ਇਹ ਵੀ ਪੜ੍ਹੋ – ਪੇਮਾ ਖਾਂਡੂ ਤੀਜੀ ਵਾਰ ਬਣੇ ਅਰੁਣਾਂਚਲ ਪ੍ਰਦੇਸ਼ ਦੇ ਮੁੱਖ ਮੰਤਰੀ; ਚੌਨਾ ਮੀਨ ਦੁਬਾਰਾ ਡਿਪਟੀ CM