Punjab

ਰੰਧਾਵਾ ਦੇ ਪੁੱਤ ਵੱਲੋਂ ਕੁੱਟਮਾਰ ਦੇ ਮਾਮਲੇ ‘ਚ ਵੀਡੀਓ ਆਇਆ ਸਾਹਮਣੇ ! ਖੋਲ ਕੇ ਰੱਖ ਦਿੱਤੀ ਪੁਲਿਸ ਦੀ ਪੋਲ !

ਬਿਉਰੋ ਰਿਪੋਰਟ : ਚੰਡੀਗੜ੍ਹ ਵਿੱਚ ਪੰਜਾਬ ਯੂਨੀਵਰਸਿਟੀ ਦੇ ਲਾਅ ਕਾਲਜ ਦੇ ਵਿਦਿਆਰਥੀ ਨਰਵੀਰ ਦੇ ਨਾਲ ਕੁੱਟਮਾਰ ਦਾ ਵੀਡੀਓ ਸਾਹਮਣੇ ਆਇਆ ਹੈ । ਵੀਡੀਓ ਵਿੱਚ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੇ ਪੁੱਤਰ ਦੇ ਸੁਰੱਖਿਆ ਮੁਲਾਜ਼ਮ ਨਰਵੀਰ ਨੂੰ ਜ਼ਮੀਨ ‘ਤੇ ਸੁੱਟ ਕੇ ਕੁੱਟ ਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਆਪ ਨਰਵੀਰ ਸਿੰਘ ਨੇ ਜਾਰੀ ਕੀਤਾ ਹੈ । ਉਸ ਨੇ ਇਲਜ਼ਾਮ ਲਗਾਇਆ ਹੈ ਕਿ ਰੰਧਾਵਾ ਆਪਣੇ ਪੁੱਤਰ ਉਦੈਵੀਰ ਨੂੰ ਬਚਾਉਣ ਦੇ ਲਈ ਕਾਰਵਾਈ ਨੂੰ ਰੋਕ ਰਿਹਾ ਹੈ । ਪਰ ਇਸ ਮਾਮਲੇ ਵਿੱਚ ਉਹ ਪਿੱਛੇ ਨਹੀਂ ਹੱਟਣ ਵਾਲੇ ਹਨ । ਪੁਲਿਸ ਨੂੰ ਇਸ ਮਾਮਲੇ ਵਿੱਚ ਹੁਣ ਕਿਡਨੈਪਿੰਗ ਦੀਆਂ ਧਾਰਾਵਾਂ ਵੀ ਜੋੜਨੀ ਚਾਹੀਦੀਆਂ ਹਨ।

ਨਰਵੀਰ ਸਿੰਘ ਨੇ ਇਹ ਵੀ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਮੰਚ ਤੋਂ ਉਦੈਵੀਰ ਸਿੰਘ ਦੀ ਹਮਾਇਤ ਵਿੱਚ ਬਿਆਨ ਦਿੱਤਾ ਸੀ ਇਸ ਨੂੰ ਵਿਦਿਆਰਥੀਆਂ ਦੀ ਲੜਾਈ ਦੱਸਿਆ ਸੀ । ਪਰ ਇਸ ਵੀਡੀਓ ਦੇ ਬਾਅਦ ਕੀ ਹੁਣ ਉਹ ਆਪਣਾ ਸਟੈਂਡ ਬਦਲਣਗੇ । ਨਾਲ ਹੀ ਨਰਵੀਰ ਨੇ ਵੀਡੀਓ ਵਿੱਚ ਉਸ ਨੂੰ ਦਬਨ ਅਤੇ ਕੁੱਟਣ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ।

ਦਰਅਸਲ 23 ਅਗਸਤ ਨੂੰ ਚੰਡੀਗੜ੍ਹ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਨਰਵੀਰ ਸਿੰਘ ਨਾਲ ਕੁਟਮਾਰ ਅਤੇ ਅਗਵਾ ਕਰਨ ਦੀ ਕੋਸ਼ਿਸ਼ ਹੋਈ ਸੀ । ਇਸ ਦੌਰਾਨ ਵਿਦਿਆਰਥੀ ਦੇ ਸਿਰ ‘ਤੇ ਸੱਟ ਵੀ ਲੱਗੀ ਸੀ । ਇਹ ਘਟਨਾ ਸੈਕਟਰ 17 ਵਿੱਚ ਹੋਈ ਸੀ । ਨਰਵੀਰ ਮੁਤਾਬਿਕ ਉਸ ਦੇ ਸ਼ੋਰ ਮਚਾਉਂਦ ਤੋਂ ਬਾਅਦ ਸੈਕਟਰ 17 ਥਾਣੇ ਵਿੱਚ ਲੈ ਆਏ ਸਨ । ਨਰਵੀਰ ਮੁਤਾਬਿਕ ਉਹ ਆਪਣੇ ਦੋਸਤਾਂ ਦੇ ਨਾਲ 5 ਸਟਾਰ ਹੋਟਲ ਵਿੱਚ ਖਾਣਾ ਖਾਣ ਦੇ ਲਈ ਪਹੁੰਚਿਆ ਸੀ ਉਸੇ ਹੋਟਲ ਵਿੱਚ ਸੁਖਜਿੰਦਰ ਰੰਧਾਵਾ ਦਾ ਪੁੱਤਰ ਉਦੈਵੀਰ ਉਸ ਨੂੰ ਵਾਸ਼ਰੂਮ ਵਿੱਚ ਮਿਲਿਆ। ਦੋਵਾਂ ਵਿੱਚ ਕਿਸੇ ਗੱਲ ਨੂੰ ਲੈਕੇ ਤਲਖੀ ਹੋਈ ਅਤੇ ਫਿਰ ਜਿਵੇ ਹੀ ਦੋਵੇ ਬਾਹਰ ਨਿਕਲੇ ਉਦੈਵੀਰ ਨੇ ਨਰਵੀਰ ‘ਤੇ ਹਮਲਾ ਕਰ ਦਿੱਤਾ । ਨਰਵੀਰ ਮੁਤਾਬਿਕ ਉਹ ਬਾਹਰ ਭੱਜਿਆ ਤਾਂ ਗੱਡੀ ‘ਤੇ ਉਦੈਵੀਰ ਨੇ ਉਸ ਦਾ ਪਿੱਛਾ ਕੀਤਾ ਅਤੇ ਫਿਰ ਉਸ ਨੂੰ ਗੱਡੀ ਵਿੱਚ ਬਿਠਾ ਕੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਕੁੱਟਮਾਰ ਕਰਵਾਈ ਜਿਸ ਦਾ ਵੀਡੀਓ ਨਰਵੀਰ ਨੇ 1 ਹਫਤੇ ਬਾਅਦ ਨਸ਼ਰ ਕੀਤਾ ਹੈ ।

ਦੋਵਾਂ ਦੇ ਵਿਚਾਲੇ ਪੁਰਾਣੀ ਦੁਸ਼ਮਣੀ

ਨਰਵੀਰ ਸਿੰਘ ਅਤੇ ਉਦੈਵੀਰ ਸਿੰਘ ਰੰਧਾਵਾ ਦੇ ਵਿਚਾਲੇ ਪੁਰਾਣੀ ਰੰਜਿਸ਼ ਸੀ । ਪਹਿਲਾਂ ਵੀ ਦੋਵਾਂ ਦੇ ਵਿਚਾਲੇ ਕਈ ਵਾਰ ਲੜਾਈ ਹੋ ਚੁੱਕੀ ਹੈ । ਨਰਵੀਰ ਸਿੰਘ ਨੇ ਦੱਸਿਆ ਕਿ ਸਾਲ 2019 ਵਿੱਚ ਇੱਕ ਸਾਝੇ ਦੋਸਤ ਦੀ ਵਜ੍ਹਾ ਕਰਕੇ ਦੋਵਾਂ ਦੇ ਵਿਚਾਲੇ ਪਹਿਲੀ ਵਾਰ ਕੁੱਟਮਾਰ ਹੋਈ ਸੀ । ਬੁੱਧਵਾਰ ਦੀ ਸ਼ਾਮ ਨੂੰ ਸੈਕਟਰ 17 ਦੇ ਹੋਟਲ ਵਿੱਚ ਉਦੈਵੀਰ ਨੇ ਵਾਸ਼ਰੂਮ ਵਿੱਚ ਵੇਖਦੇ ਹੀ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਸੀ ।