‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਪੰਜਾਬ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਵਿੱਚ ਬੁਰੀ ਤਰ੍ਹਾਂ ਹਾਰੀ ਬੀਜੇਪੀ ਦੀ ਹਾਰ ‘ਤੇ ਸਪਸ਼ਟੀਕਰਨ ਦੇਣ ਲਈ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਵੱਡਾ ਬਿਆਨ ਦਿੱਤਾ ਹੈ। ਇੱਕ ਪ੍ਰੈੱਸ ਕਾਨਫਰੰਸ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਦੇ ਨਤੀਜਿਆਂ ਨੂੰ ਕਿਸਾਨ ਅੰਦੋਲਨ ਨਾਲ ਜੋੜ ਕੇ ਵੇਖਣਾ ਠੀਕ ਨਹੀਂ ਹੈ। ਬੀਜੇਪੀ ਦੀ ਪੰਜਾਬ ਵਿੱਚ ਹਾਰ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਟੁੱਟਣ ਕਾਰਨ ਹੋਈ ਹੈ।
ਉਨ੍ਹਾਂ ਕਿਹਾ ਕਿ ਪੰਜਾਬ ‘ਚ ਭਾਰਤੀ ਜਨਤਾ ਪਾਰਟੀ ਦੀ ਹਾਲਤ ਪਹਿਲਾਂ ਵੀ ਕੋਈ ਬਹੁਤੀ ਵਧੀਆ ਨਹੀਂ ਸੀ। ਪਾਰਟੀ ਪਹਿਲਾਂ ਵੀ ਕਾਫੀ ਕਮਜ਼ੋਰ ਸੀ। ਦੋਨੋਂ ਭਾਈਵਾਲ ਪਾਰਟੀਆਂ ਦੇ ਵੱਖੋ-ਵੱਖ ਹੋ ਕੇ ਚੋਣਾਂ ਲੜਨ ਦਾ ਵੀ ਬੀਜੇਪੀ ਨੂੰ ਨੁਕਸਾਨ ਹੋਇਆ ਹੈ।
India
International
Punjab
ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਅਕਾਲੀ ਦਲ ਦੇ ਸਿਰ ਭੰਨਿਆ MC ਚੋਣਾਂ ‘ਚ ਬੀਜੇਪੀ ਦੀ ਹਾਰ ਦਾ ਭਾਂਡਾ
- February 18, 2021