India Lok Sabha Election 2024

ਹੁਣ 8 ਜੂਨ ਨੂੰ ਸਹੁੰ ਨਹੀਂ ਚੁੱਕਣਗੇ ਨਰੇਂਦਰ ਮੋਦੀ! ਐਨ ਮੌਕੇ ’ਤੇ ਬਦਲੀ ਤਾਰੀਖ਼

ਲੋਕ ਸਭਾ ਚੋਣਾਂ 2024 ਦੇ ਨਤੀਜੇ ਜਾਰੀ ਹੋਣ ਤੋਂ ਬਾਅਦ ਦਿੱਲੀ ਵਿੱਚ ਸਰਕਾਰ ਬਣਾਉਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਮੁਤਾਬਕ ਨਰੇਂਦਰ ਮੋਦੀ 9 ਜੂਨ ਨੂੰ ਸ਼ਾਮ 6 ਵਜੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ। ਇਸ ਤੋਂ ਪਹਿਲਾਂ ਸਹੁੰ ਚੁੱਕਣ ਦੀ ਤਰੀਕ 8 ਜੂਨ ਤੈਅ ਕੀਤੀ ਗਈ ਸੀ।

ਇਸ ਲੋਕ ਸਭਾ ਚੋਣ ਵਿੱਚ ਭਾਜਪਾ ਨੂੰ ਬਹੁਮਤ ਨਹੀਂ ਮਿਲਿਆ, ਜਿਸ ਤੋਂ ਬਾਅਦ ਸਰਕਾਰ ਬਣਾਉਣ ਨੂੰ ਲੈ ਕੇ ਕਾਫੀ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ। ਇਸ ਤੋਂ ਪਹਿਲਾਂ ਬੁੱਧਵਾਰ (5 ਜੂਨ) ਨੂੰ ਰਾਸ਼ਟਰੀ ਜਮਹੂਰੀ ਗਠਜੋੜ (NDA) ਦੀ ਬੈਠਕ ਵਿੱਚ ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਚੁਣਿਆ ਗਿਆ ਸੀ, ਜਿਸ ‘ਚ NDA ਦੀਆਂ ਸਾਰੀਆਂ ਭਾਈਵਾਲ ਪਾਰਟੀਆਂ ਨੇ ਭਾਜਪਾ ਪ੍ਰਧਾਨ ਜੇ ਪੀ ਨੱਡਾ ਨੂੰ ਆਪਣੇ ਸਮਰਥਨ ਪੱਤਰ ਸੌਂਪਿਆ ਸੀ।

NDA ਦੀ ਮੀਟਿੰਗ ਦੇ ਮਤੇ ਵਿੱਚ ਕਿਹਾ ਗਿਆ ਹੈ, “ਐਨਡੀਏ ਪਾਰਟੀਆਂ ਨੇ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਏਕਤਾ ਨਾਲ ਲੋਕ ਸਭਾ ਚੋਣਾਂ 2024 ਲੜੀਆਂ ਅਤੇ ਜਿੱਤੀਆਂ। ਅਸੀਂ ਸਾਰੇ ਸਰਬਸੰਮਤੀ ਨਾਲ ਨਰੇਂਦਰ ਮੋਦੀ ਨੂੰ ਆਪਣਾ ਆਗੂ ਚੁਣਦੇ ਹਾਂ। ਨਰੇਂਦਰ ਮੋਦੀ ਦੀ ਅਗਵਾਈ ਵਿੱਚ ਐਨਡੀਏ ਦੀ ਸਰਕਾਰ ਹੈ। ਭਾਰਤ ਦੇ ਗਰੀਬਾਂ, ਔਰਤਾਂ, ਨੌਜਵਾਨਾਂ, ਕਿਸਾਨਾਂ ਅਤੇ ਸ਼ੋਸ਼ਿਤ, ਵਾਂਝੇ ਅਤੇ ਦੱਬੇ-ਕੁਚਲੇ ਨਾਗਰਿਕਾਂ ਦੀ ਸੇਵਾ ਕਰਨ ਲਈ ਵਚਨਬੱਧ ਹੈ।”

ਇਹ ਵੀ ਪੜ੍ਹੋ – ਸੰਗਰੂਰ ‘ਚ ਏਟੀਐਮ ਨੂੰ ਲੱਗੀ ਅੱਗ