India

ਮੋਦੀ ਦਾ ਮੰਤਰੀ ਮੰਡਲ ਜਾਂ ‘ਅਪ ਰਾਧੀਆਂ ਦਾ ਟੋਲਾ’ !

‘ਦ ਖ਼ਾਲਸ ਬਿਊਰੋ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਿੱਚ ਸ਼ਾਮਿਲ 78 ਮੰਤਰੀਆਂ ਵਿੱਚੋਂ 33 ਦੇ ਖਿਲਾਫ ਫੌਜਦਾਰੀ ਕੇਸ ਚੱਲ ਰਹੇ ਹਨ। ਇਸ ਸੰਖਿਆ 42 ਫੀਸਦੀ ਦੇ ਕਰੀਬ ਬਣਦੀ ਹੈ। ਹੈਰਾਨੀ ਦੀ ਗੱਲ ਹੈ ਕਿ ਚਾਰ ਮੰਤਰੀਆਂ ਖਿਲਾਫ ਕਤਲ ਦੀ ਸਾਜਿਸ਼ ਰਚਣ ਦਾ ਦੋਸ਼ ਹੈ। ਰਾਜ ਗ੍ਰਹਿ ਮੰਤਰੀ ਉੱਤੇ ਕਤਲ ਦਾ ਮਾਮਲਾ ਹੈ। ਉਸਦੀ ਉਮਰ 35 ਸਾਲ ਹੈ ਅਤੇ ਉਹ ਸਭ ਤੋਂ ਛੋਟੀ ਉਮਰ ਦਾ ਮੰਤਰੀ ਹੈ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ (ਏਡੀਆਰ) ਨੇ ਮੰਤਰੀਆਂ ਦੇ ਚੋਣ ਹਲਫਨਾਮੇ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਇਹ ਕੌੜਾ ਸੱਚ ਸਾਹਮਣੇ ਲਿਆਂਦਾ ਹੈ।

ਬੁੱਧਵਾਰ ਨੂੰ 15 ਨਵੀਂ ਕੈਬਨਿਟ ਅਤੇ 28 ਰਾਜ ਮੰਤਰੀਆਂ ਨੇ ਸਹੁੰ ਚੁੱਕੀ ਸੀ। ਏਡੀਆਰ ਦੀ ਰਿਪੋਰਟ ਦੇ ਅਨੁਸਾਰ ਢਾਈ ਦਰਜਨ ਮੰਤਰੀਆਂ ਨੇ ਕਤਲ, ਇਰਾਦਾ ਕਤਲ, ਡਕੈਤੀ ਨਾਲ ਸਬੰਧਿਤ ਗੰਭੀਰ ਦੋਸ਼ਾਂ ਵਿੱਚ ਘਿਰੇ ਹੋਣ ਦੀ ਜਾਣਕਾਰੀ ਦਿੱਤੀ ਸੀ। ਜਿਨ੍ਹਾਂ ਚਾਰ ਮੰਤਰੀਆਂ ‘ਤੇ ਕਤਲ ਦੀ ਸਾਜਿਸ਼ ਰਚਣ ਦੇ ਦੋਸ਼ ਲੱਗੇ ਹਨ, ਉਨ੍ਹਾਂ ਵਿੱਚ ਜੌਨ ਬਾਰਲਾ, ਪੰਕਜ ਚੌਧਰੀ ਅਤੇ ਬੀ.ਮੁਰਲੀਧਰਨ ਵੀ ਸ਼ਾਮਿਲ ਹਨ।

ਰਿਪੋਰਟ ਅਨੁਸਾਰ 70 ਭਾਵ 90 ਫੀਸਦੀ ਪ੍ਰਤੀ ਮੰਤਰੀ ਕਰੋੜਪਤੀ ਹਨ। ਪ੍ਰਤੀ ਮੰਤਰੀ ਔਸਤ ਜਾਇਦਾਦ 16,14 ਕਰੋੜ ਰੁਪਏ ਹੈ। ਚਾਰ ਮੰਤਰੀਆਂ ਨੇ 50 ਕਰੋੜ ਦੀ ਜਾਇਦਾਦ ਦੱਸੀ ਹੈ। ਸਭ ਤੋਂ ਵੱਧ ਅਮੀਰ ਮੰਤਰੀ 379 ਕਰੋੜ ਰੁਪਏ ਦਾ ਮਾਲਕ ਹੈ ਜਦਕਿ ਸਭ ਤੋਂ ਗਰੀਬ ਮੰਤਰੀ ਨੇ ਆਪਣੀ ਸੰਪਤੀ ਸਿਰਫ 6,84 ਕਰੋੜ ਦੱਸੀ ਹੈ।