India Punjab

ਮੋਦੀ ਦੇ ਕਾਫ਼ਲੇ ਕੋਲ ਨਾਅਰੇ ਲਾਏ ਭਾਜਪਾਈਆਂ ਨੇ, ਦੋ ਸ਼ ਕਿ ਸਾਨਾਂ ਸਿਰ

ਬੀਤੇ ਦਿਨੀਂ ਪੰਜਾਬ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਫੇਰੀ ਦੌਰਾਨ ਸੁਰੱਖਿਆ ਵਿੱਚ ਹੋਈ ਕੁਤਾਹੀ ਮਾਮਲੇ ਨੂੰ ਲੈ ਕੇ ਸਿਆਸਤ ਬਹੁਤ ਗਰਮਾਈ ਹੋਈ ਹੈ। ਵਿਰੋਧੀ ਪਾਰਟੀਆਂ ਵੱਲੋਂ ਮੋਦੀ ਸੂਬਾ ਸਰਕਾਰ ਦੀ ਗਲਤੀ ਕੱਢੀ ਜਾ ਰਹੀ ਹੈ ਅਤੇ ਕਿਤੇ ਨਾ ਕਿਤੇ ਕਿਸਾਨਾਂ ਉੱਤੇ ਵੀ ਇਸਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੋਵਾਂ ਨੇ ਆਪਣੇ-ਆਪਣੇ ਪੱਧਰ ‘ਤੇ ਇਸ ਮਾਮਲੇ ਦੀ ਜਾਂਚ ਲਈ ਜਾਂਚ ਕਮੇਟੀਆਂ ਵੀ ਬਣਾਈਆਂ ਹਨ। ਸੂਬਾ ਸਰਕਾਰ ਨੇ ਤਾਂ ਆਪਣੀ ਜਾਂਚ ਪੂਰੀ ਕਰਕੇ ਕੇਂਦਰ ਸਰਕਾਰ ਨੂੰ ਰਿਪੋਰਟ ਭੇਜ ਦਿੱਤੀ ਹੈ, ਉੱਧਰ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਗਠਿਤ ਕਮੇਟੀ ਅੱਜ ਜਾਂਚ ਕਰਨ ਲਈ ਫਿਰੋਜ਼ਪੁਰ ਦੇ ਉਸੇ ਪੁਲ ‘ਤੇ ਪਹੁੰਚੀ ਹੈ, ਜਿੱਥੇ 15 ਮਿੰਟਾਂ ਦੇ ਲਈ ਪ੍ਰਧਾਨ ਮੰਤਰੀ ਮੋਦੀ ਦਾ ਕਾਫ਼ਲਾ ਰੁਕਿਆ ਸੀ। ਸਰਬਉੱਚ ਅਦਾਲਤ ਵਿੱਚ ਵੀ ਇਸ ਮਾਮਲੇ ਦੀ ਸੁਣਵਾਈ ਹੋ ਰਹੀ ਹੈ।

ਇਸ ਦੌਰਾਨ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਕਿ ਜਿਸ ਜਗ੍ਹਾ ਮੋਦੀ ਦਾ ਕਾਫ਼ਲਾ ਰੁਕਿਆ ਹੋਇਆ ਸੀ, ਉਸ ਜਗ੍ਹਾ ਮੋਦੀ ਦੇ ਕਾਫ਼ਲੇ ਨੇੜੇ ਕਿਸਾਨ ਨਹੀਂ ਬਲਕਿ ਬੀਜੇਪੀ ਵਰਕਰ ਮੌਜੂਦ ਸਨ। ਬੀਜੇਪੀ ਵਰਕਰਾਂ ਵੱਲੋਂ ਮੋਦੀ ਜ਼ਿੰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਸਨ। ਕਿਸਾਨ ਤਾਂ ਮੋਦੀ ਦੇ ਕਾਫਲੇ ਤੋਂ ਇੱਕ ਕਿਲੋਮੀਟਰ ਦੂਰ ਸਨ। ਸਾਹਮਣੇ ਆਈ ਇਹ ਵੀਡੀਓ ਵੀ ਕਈ ਸਵਾਲ ਖੜੇ ਕਰ ਰਹੀ ਹੈ ਕਿ ਜਿਸ ਜਗ੍ਹਾ ਮੋਦੀ ਦਾ ਕਾਫਲਾ ਰੁਕਿਆ ਹੋਇਆ ਸੀ, ਉੱਥੇ ਕਿਸਾਨ ਨਹੀਂ ਬੀਜੇਪੀ ਵਰਕਰ ਮੌਜੂਦ ਸਨ। ਤਾਂ ਫਿਰ ਮੋਦੀ ਵੱਲੋਂ ਜ਼ਿੰਦਾ ਬਚ ਕੇ ਆ ਜਾਣ ਦਾ ਬਿਆਨ ਕਿਤੇ ਨਾ ਕਿਤੇ ਹੁਣ ਗਲਤ ਹੁੰਦਾ ਨਜ਼ਰ ਆ ਰਿਹਾ ਹੈ।