Punjab

ਹੜ੍ਹ ਵੇਲੇ ਜਦੋਂ ਰੋਪੜ ਵਿੱਚ ਤਬਾਹੀ ਮਚੀ ਸੀ ਤਾਂ ਇਹ ਅਫਸਰ ਲਾਪਤਾ ਸੀ ! ਹੁਣ ਹੋਇਆ ਵੱਡਾ ਐਕਸ਼ਨ !

ਬਿਉਰੋ ਰਿਪੋਰਟ : ਹੜ੍ਹ ਦੌਰਾਨ ਜਦੋਂ ਲੋਕ ਪਰੇਸ਼ਾਨ ਸਨ ਤਾਂ ਨੰਗਲ ਦੇ SDM ਪੀਸੀਐੱਸ ਅਧਿਕਾਰੀ ਉਦੈਦੀਪ ਸਿੰਘ ਸਿੱਧੂ ਆਪਣੀ ਡਿਊਟੀ ਤੋਂ ਗੈਰ ਹਾਜ਼ਰ ਸਨ । ਉਨ੍ਹਾਂ ਦੀ ਇਸੇ ਗੈਰ ਜ਼ਿੰਮੇਦਾਰਾਨਾ ਹਰਕਤ ਦੀ ਵਜ੍ਹਾ ਕਰਕੇ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਉਨ੍ਹਾਂ ਖਿਲਾਫ ਸਖਤ ਐਕਸ਼ਨ ਲਿਆ ਹੈ ।ਉਦੈਦੀਪ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ।

ਜ਼ਿਲ੍ਹਾ ਰੂਪਨਗਰ ਦੀ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਵੱਲੋਂ 17 ਅਗਸਤ 2023 ਨੂੰ ਇੱਕ ਰਿਪੋਰਟ ਦਾਇਰ ਕੀਤੀ ਗਈ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਉਦੈਦੀਪ ਸਿੰਘ ਸਿੱਧੂ ਜੋ ਨੰਗਲ ਦੇ SDM ਹਨ ਉਹ ਹੜ੍ਹ ਦੇ ਦਿਨਾਂ ਦੇ ਵਿੱਚ ਜਦੋਂ ਐਮਰਜੈਂਸੀ ਸੀ ਤਾਂ ਉਹ ਗੈਰ ਹਾਜ਼ਰ ਸਨ ।

DC ਦੇ ਸੰਪਰਕ ਤੋਂ ਬਾਹਰ ਰਹੇ SDM

ਡੀਸੀ ਪ੍ਰੀਤੀ ਯਾਦਵ ਨੇ ਦੱਸਿਆ ਕਿ ਉਦੈਦੀਪ ਸਿੰਘ ਸਿੱਧੂ ਸੰਪਰਕ ਤੋਂ ਬਾਹਰ ਸਨ ਉਨ੍ਹਾਂ ਦਾ ਵਤੀਰਾ ਗੈਰ ਜ਼ਿੰਮੇਦਾਰਾਨਾ ਸੀ । ਉਦੈਦੀਪ ਸਿੱਧੂ ਨੂੰ ਪੰਜਾਬ ਸਿਵਿਲ 1970 ਦੇ ਨਿਯਮ 4(1 ) ਤਹਿਤ ਫੌਰਨ ਸੇਵਾ ਤੋਂ ਮੁਕਤ ਕੀਤਾ ਗਿਆ ਹੈ । ਜ਼ਿਲ੍ਹੇ ਵਿੱਚ ਬੀਤੇ ਦਿਨੀ ਹੜ੍ਹ ਵਰਗੇ ਹਾਲਾਤ ਸਨ ਅਜਿਹੇ ਵਿੱਚ ਸਾਰੇ ਪ੍ਰਸ਼ਾਸਨ ਅਧਿਕਾਰੀ ਅਤੇ ਧਾਰਮਿਕ ਸੰਗਠਨ,ਸਮਾਜ ਸੇਵੀ ਮਦਦ ਵਿੱਚ ਲੱਗੇ ਸਨ ਪਰ SDM ਉਦੈਵੀਰ ਡਿਉਟੀ ਤੋਂ ਗੈਰ ਹਾਜ਼ਰ ਸਨ । ਸਿਰਫ ਇਨ੍ਹਾਂ ਹੀ ਨਹੀਂ ਜ਼ਿਲ੍ਹੇ ਦੀ ਡੀਸੀ ਪ੍ਰੀਤੀ ਯਾਦਵ ਆਪ ਦਿਨ ਰਾਤ ਗਰਾਉਂਡ ‘ਤੇ ਮੌਜੂਦ ਸੀ ਅਤੇ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਪੂਰੀ ਮਦਦ ਪਹੁੰਚਾ ਰਹੀ ਸੀ । ਪਰ ਜਿਹੜਾ ਨੰਗਲ ਬਲਾਕ ਹੜ੍ਹ ਤੋਂ ਸਭ ਤੋਂ ਵੱਧ ਪ੍ਰਭਾਵਿਤ ਸੀ ਉੱਥੇ ਦੇ SDM ਦਾ ਗੈਰ ਹਾਜ਼ਰ ਹੋਣਾ ਵੱਡੀ ਲਾਪਰਵਾਹੀ ਹੈ ।

ਮੁੱਖ ਮੰਤਰੀ ਤੋਂ ਵਿਚਾਰ ਕਰਨ ਤੋਂ ਬਾਅਦ ਫੈਸਲਾ ਲਿਆ

ਦੱਸਿਆ ਜਾ ਰਿਹਾ ਕਿ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵਿਚਾਰ ਕਰਨ ਤੋਂ ਬਾਅਦ ਹੀ ਉਦੈਦੀਪ ਸੰਧੂ ਨੂੰ ਨੌਕਰੀ ਤੋਂ ਸਸਪੈਂਡ ਕੀਤਾ ਹੈ । ਮੁੱਖ ਮੰਤਰੀ ਫੀਲਡ ਅਫਸਰ ਅਮਨਜੋਤ ਕੌਰ ਨੂੰ ਨੰਗਲ ਦੇ SDM ਦਾ ਵਾਧੂ ਭਾਰ ਸੌਂਪਿਆ ਗਿਆ ਹੈ।