Punjab

ਨਾਨਕਸਰ ਵਾਲੇ ਬਾਬੇ ਦੀ ਗੱਡੀ ਨੇ ਐਕਟਿਵਾ ਨੂੰ ਮਾਰੀ ਟੱਕਰ, ਗਰਭਪਤੀ ਔਰਤ ਦੀ ਔਰਤ ਦੀ ਮੌਤ, ਪੁਲਿਸ ਨੇ ਡਰਾਈਵਰ ਤੇ ਬਾਬਾ ਲੱਖਾ ਸਿੰਘ ਖਿਲਾਫ਼ ਕੀਤਾ ਮਾਮਲਾ ਦਰਜ

 ਮੋਗਾ ’ਚ ਦੇਰ ਸ਼ਾਮ ਵੱਡਾ ਹਾਦਸਾ ਵਾਪਰਿਆ।  ਮੋਗਾ ‘ਚ ਨਾਨਕਸਰ ਵਾਲੇ ਬਾਬਾ ਲੱਖਾ ਸਿੰਘ ਦੀ ਗੱਡੀ ਨੇ ਐਕਟਿਵਾ ਨੂੰ ਟੱਤਰ ਮਾਰ ਦਿੱਤੀ ਜਿਸ ਨਾਲ ਐਕਟਿਵਾ ਸਵਾਰ ਪਤੀ-ਪਤਨੀ ‘ਚੋਂ ਪਤਨੀ ਦੀ ਹੋਈ ਮੌਤ। ਜਾਣਕਾਰੀ ਮੁਤਾਬਤ ਮ੍ਰਿਤਕ ਔਰਤ 5 ਮਹੀਨੇ ਦੀ ਗਰਭਵਤੀ ਸੀ।  ਪਤੀ ਗੰਭੀਰ ਜ਼ਖਮੀ, ਲੁਧਿਆਣਾ DMC ਰੈਫਰ ਕੀਤਾ ਗਿਆ ਸੀ ਜਿੱਥੇ ਇਲਾਜ ਦੌਰਾਨ ਪਤੀ ਦੀ ਵੀ ਮੌਤ ਹੋ ਗਈ।

ਇਹ ਹਾਦਸਾ ਇੱਕ ਗੱਡੀ ਨੂੰ ਓਵਰਟੇਕ ਕਰਦੇ ਸਮੇਂ ਵਾਪਰਿਆ। ਸਕੂਟੀ ਪਿੱਛੇ ਬੈਠੀ ਮਹਿਲਾ 15-20 ਫੁੱਟ ਉੱਪਰ ਉਛਲੀ। ਸੜਕ ‘ਤੇ ਡਿੱਗਣ ਤੋਂ ਬਾਅਦ ਮਹਿਲਾ ਦੀ ਮੌਕੇ ‘ਤੇ ਮੌਤ ਹੋ ਗਈ। ਪੁਲਿਸ ਨੇ ਕਾਰ ਸਵਾਰ ਲੋਕਾਂ ਨੂੰ ਹਿਰਾਸਤ ‘ਚ ਲਿਆ। ਪੁਲਿਸ ਨੇ ਡਰਾਈਵਰ ਤੇ ਬਾਬਾ ਲੱਖਾ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਬਲਕਾਰ ਸਿੰਘ (35) ਵਾਸੀ ਨਿਧਾਂਵਾਲਾ ਜੋ ਕਿ ਮੋਗਾ ਆਪਣੀ ਪਤਨੀ ਲਵਜੀਤ ਕੌਰ (32) ਨਾਲ ਘਰ ਦਾ ਸਾਮਾਨ ਖਰੀਦਦਾਰੀ ਕਰਕੇ ਵਾਪਸ ਨਿਧਾਂ ਵਾਲੇ ਨੂੰ ਜਾ ਰਹੇ ਸੀ ਜਦੋਂ ਉਹ ਘੱਲ ਕਲਾਂ ਥਾਣੇ ਕੋਲ ਪਹੁੰਚੇ ਤਾਂ ਉਨ੍ਹਾਂ ਦੀ ਐਕਟਿਵਾ ਨੂੰ ਪਿੱਛੋਂ ਆ ਰਹੀ ਤੇਜ਼ ਰਫਤਾਰ ਇਨੋਵਾ ਗੱਡੀ ਨੇ ਟੱਕਰ ਮਾਰ ਦਿੱਤੀ।  ਜਿਸ ਤੋਂ ਬਾਅਦ ਲੋਕਾਂ ਦੇ ਭਾਰੀ ਦਬਾਅ ਬਾਅਦ ਅਮ੍ਰਿਤਪਾਲ ਸਿੰਘ ਮਹਿਰੋਂ ਸਮੇਤ ਇਲਾਕੇ ਦੇ ਆਗੂਆਂ ਨੇ ਥਾਣੇ ਪਹੁੰਚ ਕੇ ਕਰਵਾਇਆ ਮਾਮਲਾ ਦਰਜ ਬਾਬੇ ਲੱਖੇ ਅਤੇ ਉਸਦੇ ਡਰਾਈਵਰ ਤੇ ਪਰਚਾ ਦਰਜ ਕਰਵਾਇਆ।