Punjab

ਅੰਮ੍ਰਿਤਸਰ ‘ਚ ਨਹਿੰਗ ਸਿੰਘਾਂ ਦੀ ਦੁਕਾਨਦਾਰਾਂ ਨੂੰ ਖ਼ਾਸ ਹਿਦਾਇਤ!

ਪੰਜਾਬ ਵਿੱਚ ਲਗਾਤਾਰ ਹੋ ਰਹੀਆਂ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਨਹਿੰਗ ਸਿੰਘਾਂ ਵੱਲੋਂ ਅੰਮ੍ਰਿਤਸਰ (Amritsar) ਵਿੱਚ ਦੁਕਾਨਦਾਰਾਂ ਨੂੰ ਇਕੱਠਾ ਕਰਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਹੈ। ਨਹਿੰਗ ਸਿੰਘਾਂ ਦੇ ਆਗੂ ਪਰਮਜੀਤ ਸਿੰਘ ਅਕਾਲੀ ਅਤੇ ਹੋਰ ਸਿੰਘਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਦੁਕਾਨਦਾਰਾਂ ਨੂੰ ਇਕੱਠਾ ਕਰਕੇ ਕਿਹਾ ਕਿ ਧਾਰਮਿਕ ਪੁਸਤਕਾਂ ਸਿੱਖ ਮਰਿਆਦਾ ਮੁਤਾਬਕ ਹੀ ਵੇਚੀਆਂ ਜਾਣ। ਇਹ ਮੀਟਿੰਗ ਇਸ ਕਰਕੇ ਕੀਤੀ ਹੈ ਕਿ ਕੱਲ੍ਹ ਇਕ ਨੌਜਵਾਨ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਇਕ ਦੁਕਾਨ ਤੋਂ ਗੁਟਕਾ ਸਾਹਿਬ ਲੈ ਕੇ ਜਾ ਰਿਹਾ ਸੀ ਅਤੇ ਨਹਿੰਗ ਸਿੰਘਾਂ ਵੱਲੋਂ ਉਸ ਨੂੰ ਰਸਤੇ ਵਿੱਚ ਹੀ ਰੋਕ ਲਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਗੁਟਕਾ ਸਾਹਿਬ ਵੇਚਣ ਵਾਲੇ ਨੂੰ ਝਿੜਕਿਆ ਕਿਉਂਕਿ ਇਹ ਛੋਟਾ ਬੱਚਾ ਕਿਤੇ ਜਾ ਕੇ ਗੁਟਕਾ ਸਾਹਿਬ ਦੀ ਬੇਅਦਬੀ ਕਰ ਸਕਦਾ ਹੈ। ਇਸ ਲਈ ਦੁਕਾਨਦਾਰ ਬਿਨ੍ਹਾਂ ਜਾਂਚ ਕੀਤਿਆਂ ਕਿਸੇ ਵੀ ਵਿਅਕਤੀ ਨੂੰ ਕੋਈ ਨੀ ਧਾਰਮਿਕ ਪੁਸਤਕ ਨਾ ਦੇਣ।

ਇਸ ਦੇ ਨਾਲ ਹੀ ਨਹਿੰਗ ਸਿੰਘਾਂ ਵੱਲੋਂ ਦੁਕਾਨਦਾਰਾਂ ਨੂੰ ਪੈਂਫਲੇਟ ਵੀ ਵੰਡੇ ਗਏ ਹਨ। ਨਹਿੰਗ ਸਿੰਘਾਂ ਨੇ ਦੁਕਾਨਾਂ ‘ਤੇ ਉਪਲਬਧ ਧਾਰਮਿਕ ਸਾਹਿਤ ਦੇ ਗੁਟਕਾ ਸਾਹਿਬ ਅਤੇ ਪੋਥੀਆਂ ਦੀ ਸੰਭਾਲ ਲਈ ਸਿੱਖ ਨੈਤਿਕਤਾ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਸਮੁੱਚੇ ਧਾਰਮਿਕ ਸਿਹਤ ਨੂੰ ਵਪਾਰਕ ਨਜ਼ਰੀਏ ਤੋਂ ਨਾ ਦੇਖਣ ਦੀ ਅਪੀਲ ਕੀਤੀ ਗਈ।

ਇਹ ਵੀ ਪੜ੍ਹੋ –   ਰਿਟਾਇਰਮੈਂਟ ਤੋਂ ਬਾਅਦ ਪੀ.ਆਰ ਸ਼੍ਰੀਜੇਸ਼ ਨੂੰ ਮਿਲੀ ਨਵੀਂ ਜ਼ਿੰਮੇਵਾਰੀ, ਹਾਕੀ ਇੰਡੀਆ ਨੇ ਕੀਤਾ ਵੱਡਾ ਐਲਾਨ