ਬਿਉਰੋ ਰਿਪੋਰਟ – ਨਾਡਾ ਨੇ ਭਲਵਾਨ ਅਤੇ ਕਾਂਗਰਸੀ ਲੀਡਰ ਵਿਨੇਸ਼ ਫੋਗਾਟ (Vinesh Phogat) ਨੂੰ ਨੋਟਿਸ ਜਾਰੀ ਕਰਕੇ 14 ਦਿਨਾਂ ਦੇ ਅੰਦਰ ਜਵਾਬ ਮੰਗਿਆ ਹੈ। ਇਹ ਨੋਟਿਸ ਆਪਣੀ ਰਿਹਾਇਸ਼ ਦਾ ਪ੍ਰਗਟਾਵਾ ਕਰਨ ਚ ਅਸਫਲ ਰਹਿਣ ਦੇ ਕਾਰਨ ਜਾਰੀ ਕੀਤਾ ਹੈ। ਨਾਡਾ ਨੇ ਰਜਿਸਟਰਡ ਟੈਸਟਿੰਗ ਪੂਲ ਨਾਲ ਰਜਿਸਟਰਡ ਸਾਰੇ ਐਥਲੀਟਾਂ ਨੂੰ ਡੋਪ ਟੈਸਟ ਬਾਰੇ ਸੂਚਿਤ ਕਰਨਾ ਜ਼ਰੂਰੀ ਹੈ ਅਤੇ ਵਿਨੇਸ਼ ਵੀ ਉਨ੍ਹਾਂ ਵਿਚੋਂ ਇਕ ਹੈ। ਦੱਸ ਦੇਈਏ ਕਿ ਜੇਕਰ ਖਿਡਾਰੀ ਵੱਲੋਂ ਦੱਸੀ ਗਈ ਰਿਹਾਇਸ਼ ਉਸ ਥਾਂ ਤੇ ਉਪਲੱਬਧ ਨਹੀਂ ਹੈ ਤਾਂ ਉਸ ਨੂੰ ਟਿਕਾਣਾ ਪ੍ਰਦਾਨ ਵਿਚ ਅਸਫਲ ਕਰਾਰ ਦੇ ਦਿੱਤਾ ਜਾਂਦਾ ਹੈ।
ਨਾਡਾ ਵੱਲੋਂ ਜਾਰੀ ਨੋਟਿਸ ਵਿਚ ਕਿਹਾ ਹੈ ਕਿ ਉਸ ਨੇ ਆਪਣੇ ਨਿਵਾਸ ਸਥਾਨ ਦਾ ਪ੍ਰਗਟਾਵਾ ਨਾ ਕਰਕੇ ਗਲਤੀ ਕੀਤੀ ਹੈ ਕਿਉਂ ਕਿ ਉਹ 9 ਸਤੰਬਰ ਨੂੰ ਸੋਨੀਪਤ ਦੇ ਪਿੰਡ ਖਰਖੋਦਾ ਵਿਚ ਡੋਪ ਟੈਸਟ ਲਈ ਮੌਜੂਦ ਨਹੀਂ ਸੀ। ਇਸ ਦੇ ਨਾਲ ਹੀ ਨਾਡਾ ਨੇ ਕਿਹਾ ਕਿ ਤਹਾਨੂੰ ਰਸਮੀ ਨੋਟਿਸ ਦਿੱਤਾ ਜਾ ਰਿਹਾ ਹੈ, ਇਸ ਵਿਚ ਤਹਾਨੂੰ ਡੋਪਿੰਗ ਰੋਕੂ ਨਿਯਮਾਂ ਦੀ ਪਾਲਣਾ ਕਰਨ ਵਿਚ ਅਸਫਲ ਰਹਿਣ ਬਾਰੇ ਸੂਚਿਤ ਕੀਤਾ ਗਿਆ ਹੈ। ਉਸ ਫੈਸਲੇ ਤੇ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਤਹਾਨੂੰ ਸਪੱਸਟੀਕਰਨ ਲਈ ਕਿਹਾ ਗਿਆ ਹੈ। ]
ਇਹ ਵੀ ਪੜ੍ਹੋ – ਰਾਜ ਲਾਲੀ ਗਿੱਲ ਨੇ ਰੋਸ ਕਰਦੇ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ