Punjab

ਪੰਜਾਬ ਨਾਲ ਮੇਰਾ ਪੁਰਾਣਾ ਸੰਬੰਧ: ਜੇ ਪੀ ਨੱਢਾ

‘ਦ ਖ਼ਾਲਸ ਬਿਊਰੋ : ਭਾਜਪਾ ਨੇਤਾ ਜੇ ਪੀ ਨੱਢਾ ਨੇ ਪੰਜਾਬ ਦੇ ਨਵਾਂਸ਼ਹਿਰ ਜ਼ਿਲੇ ਦੇ ਬਲਾਚੋਰ ਇਲਾਕੇ ਵਿੱਚ ਇਕ ਰੈਲੀ ਨੂੰ ਸੰਬੋਧਨ ਕੀਤਾ ਤੇ ਪੰਜਾਬ ਅਤੇ ਪੰਜਾਬੀਆਂ ਦੀਆਂ ਸਿਫ਼ਤਾਂ ਦੇ ਪੁਲ ਬੰਨੇ।

ਉਹਨਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਨੇ ਵਿਕਾਸ ਕਾਰਜ ਕਰਵਾਏ ਹਨ ਤੇ ਹੁਣ ਲੋਕ ਵੋਟ ਪਾਉਣ ਵੇਲੇ ਲੋਕ ਵੀ ਧਿਆਨ ਰੱਖਣ।

ਪੰਜਾਬ ਨਾਲ ਆਪਣੇ ਪੁਰਾਣੇ ਸੰਬੰਧਾਂ ਦੀ ਗੱਲ ਕਰਦੇ ਹੋਏ ਜੇ ਪੀ ਨੱਢਾ ਨੇ ਕਿਹਾ ਕਿ ਇਹ ਭਗਤ ਸਿੰਘ ਦੀ ਧਰਤੀ ਹੈ ਤੇ ਇਥੇ ਆਉਣਾ ਮੇਰਾ ਸੁਭਾਗ ਹੈ। ਪ੍ਰਧਾਨ ਮੰਤਰੀ ਮੋਦੀ ਦੇ ਯਤਨਾਂ ਸਦਕਾ ਹੀ ਦਰਬਾਰ ਸਾਹਿਬ ਲਈ ਵਿਦੇਸ਼ਾਂ ਤੋਂ ਚੜਾਵਾ ਭੇਜਣਾ ਹੋਇਆ ਆਸਾਨ ਹੋਇਆ ਹੈ ਤੇ ਉਹਨਾਂ ਲੰਗਰ ਤੋਂ ਜੀਐਸਟੀ ਹਟਾਉਣਾ ਸਿੱਖ ਧਰਮ ਲਈ ਇੱਕ ਵੱਡੀ ਦੇਣ ਹੈ। ਇਸ਼ ਤੋਂ ਇਲਾਵਾ ਕਰਤਾਰ ਪੁਰ ਕੋਰੀਡੋਰ ਵੀ ਭਾਜਪਾ ਦੀਆਂ ਕੌਸ਼ਿਸ਼ਾਂ ਸਦਕਾ ਹੀ ਸੰਭਵ ਹੋ ਸਕਿਆ ਹੈ। ਇਸ ਤੋਂ ਇਲਾਵਾ ਭਾਜਪਾ ਨੇ ਹੋਰ ਵੀ ਬਹੁਤ ਸਾਰੇ ਵਿਕਾਸ ਦੇ ਕੰਮ ਕਰਵਾਏ ਹਨ ਜੋ ਕਿ ਕਾਂਗਰਸ ਦੇ ਰਾਜ ਵਿੱਛ ਸੰਭੰਵ ਨਹੀਂ ਸੀ।

ਕਾਂਗਰਸ ਤੇ ਵਰਦਿਆਂ ਉਹਨਾਂ ਕਿਹਾ ਕਿ 84 ਸਿੱਖ ਕਤਲੇਆਮ ਇਸ ਪਾਰਟੀ ਦੀ ਦੇਣ ਹੈ।